ਕੁਈਨ ਬਣਾਉਣ ਤੋਂ ਬਾਅਦ ਜਿਮ ਵਿੱਚ ਡੋਲੈ ਬਣਾਉਣ ਦੀਆਂ ਤਿਆਰੀਆਂ 'ਚ ਲੱਗੇ ਹਨ ਪ੍ਰੀਤ ਹਰਪਾਲ
Rajan Sharma
June 28th 2018 05:50 PM
ਬਲੈਕ ਸੂਟ, ਅੱਤ ਗੋਰਿਏ,ਵਕਤ ਆਦਿ ਜਹੇ ਇੰਡਸਟਰੀ ਨੂੰ ਅੱਤ ਗੀਤ ਦੇਣ ਵਾਲੇ ਪ੍ਰੀਤ ਹਰਪਾਲ preet harpal ਬੇਹੱਦ ਟੈਲੇਂਟਿਡ ਅਤੇ ਮਸ਼ਹੂਰ ਅਦਾਕਾਰ ਅਤੇ ਗਾਇਕ ਹਨ| ਉਹ ਸਿਰਫ ਗਾਣਿਆਂ ਵਿਚ ਹੀ ਨਹੀਂ ,ਬਲਕਿ ‘ਸਿਰਫਿਰੇ’, ‘ਮਾਈ ਸੇਲ੍ਫ਼ ਪੇਂਡੂ’punjabi song ਵਰਗੀ ਫਿਲਮਾਂ ਵਿਚ ਵੀ ਆਪਣੀ ਪ੍ਰਤਿਭਾ ਦਾ ਹੁਨਰ ਦਿਖਾ ਚੁਕੇ ਹਨ| ਬਾਕੀ ਕਲਾਕਾਰਾਂ ਦੀ ਤਰਾਂ ਉਹਨਾਂ ਨੂੰ ਵੀ ਸੋਸ਼ਲ ਮੀਡਿਆ ਚ ਸੁਰਖੀਆਂ 'ਚ ਬਣੇ ਰਹਿਣਾ ਚੰਗਾ ਲੱਗਦਾ ਹੈ| ਫੈਨਸ ਦੇ ਲਈ ਉਹ ਆਏ ਦਿਨ ਕੁਝ ਨਾ ਕੁਝ ਸਾਂਝਾ ਕਰਦੇ ਰਹਿੰਦੇ ਹਨ| ਲੱਗਦਾ ਹੈ ਅੱਜ ਕਲ ਪ੍ਰੀਤ ਹਰਪਾਲ ਨੂੰ ਆਪਣੀ ਸਿਹਤ ਦੀ ਬਹੁਤ ਟੈਨਸ਼ਨ ਪਈ ਹੈ| ਹਾਲ ਹੀ ਵਿਚ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਪੇਜ਼ ਤੇ ਆਪਣਾ ਜਿਮ ਵਿਚ ਕਸਰਤ ਕਰਦੇ ਦਾ ਵੀਡੀਓ ਸਾਂਝਾ ਕੀਤਾ ਹੈ| ਜਿਸ ਵਿਚ ਉਹ ਪੂਰੇ ਜ਼ੋਰਾਂ ਸ਼ੋਰਾਂ ਨਾਲ ਡੰਡ ਮਾਰ ਰਹੇ ਹਨ| ਨਾਲ ਹੀ ਉਹਨਾਂ ਲਿਖਿਆ ਵੀ ਹੈ ਕਿ ਬਾਕੀ ਦੇ ਕੰਮ ਬਾਅਦ ਚ ਪਹਿਲਾ ਸਿਹਤ ਜਰੂਰੀ ਹੈ|