‘ਪੁਸ਼ਪਾ 3’ ਦੀ ਖਬਰ ਮਿਲਣ ਤੋਂ ਬਾਅਦ ਯੂਜ਼ਰਸ ਸੋਸ਼ਲ ਮੀਡੀਆ ‘ਤੇ ਕੱਢ ਰਹੇ ਨੇ ਭੜਾਸ, ਮੇਕਰਸ ਨੂੰ ਇਸ ਤਰ੍ਹਾਂ ਕਰ ਰਹੇ ਨੇ ਟ੍ਰੋਲ ਅਤੇ ਸ਼ੇਅਰ ਕਰ ਰਹੇ ਮੀਮਜ਼

By  Lajwinder kaur July 22nd 2022 02:05 PM -- Updated: July 22nd 2022 02:29 PM

Pushpa 3 Memes: ਸਾਊਥ ਦੀਆਂ ਫਿਲਮਾਂ ਦਾ ਐਕਸ਼ਨ ਹੋਵੇ ਜਾਂ ਕਹਾਣੀ, ਪ੍ਰਸ਼ੰਸਕ ਇਸ ਨੂੰ ਕਾਫੀ ਪਸੰਦ ਕਰਦੇ ਹਨ। ਇਹੀ ਕਾਰਨ ਹੈ ਕਿ ਦੇਸ਼ ‘ਚ ਬਾਲੀਵੁੱਡ ਦੇ ਨਾਲ ਦੱਖਣ ਭਾਰਤੀ ਫਿਲਮਾਂ ਜੋ ਕਿ ਹਿੰਦੀ ਭਾਸ਼ਾ ਦੇ ਨਾਲ ਚੰਗਾ ਕੰਮ ਕਰ ਰਹੀਆਂ ਹਨ। ਕਈ ਫਿਲਮਾਂ ਦੇ ਰੀਮੇਕ ਜਾਂ ਪਾਰਟ 2 ਵੀ ਬਣ ਰਹੇ ਹਨ ਅਤੇ ਉਹ ਬਾਕਸ ਆਫਿਸ 'ਤੇ ਵੀ ਖੂਬ ਧਮਾਲ ਮਚਾ ਰਹੇ ਹਨ।

ਇਸ ਦੌਰਾਨ ਇਹ ਖੁਲਾਸਾ ਹੋਇਆ ਹੈ ਕਿ ਅੱਲੂ ਅਰਜੁਨ ਸਟਾਰਰ ਫਿਲਮ ਪੁਸ਼ਪਾ ਦਾ ਪਾਰਟ 3 ਵੀ ਰਿਲੀਜ਼ ਹੋ ਸਕਦਾ ਹੈ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਭੜਕ ਗਏ ਅਤੇ ਪੁਸ਼ਪਾ ਫਿਲਮ ਦੇ ਮੇਕਰਸ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਉੱਤੇ ਮੇਕਰਸ ਨੂੰ ਲੈ ਕੇ ਮੀਮਜ਼ ਵੀ ਬਣ ਰਹੇ ਹਨ।

ਹੋਰ ਪੜ੍ਹੋ : ਅਦਾਕਾਰਾ ਜਸਪਿੰਦਰ ਚੀਮਾ ਨੇ ਆਪਣੀ ਧੀ ਅਤੇ ਪਤੀ ਦੇ ਨਾਲ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ, ਪਤੀ ਨੂੰ ਦਿੱਤੀ ਜਨਮਦਿਨ ਦੀ ਵਧਾਈ

Allu Arjun charges whopping amount of Rs 85 cr for Pushpa 2 Image Source: Twitter

ਦੱਸ ਦੇਈਏ ਕਿ ਅਭਿਨੇਤਾ ਫਹਾਦ ਫਾਸਿਲ ਨੇ ਭਵਿੱਖ ਵਿੱਚ ਪੁਸ਼ਪਾ 3 ਦੇ ਰਿਲੀਜ਼ ਹੋਣ ਦੀ ਸੰਭਾਵਨਾ ਬਾਰੇ ਗੱਲ ਕੀਤੀ ਸੀ। ਇੱਕ ਇੰਟਰਵਿਊ 'ਚ ਉਨ੍ਹਾਂ ਕਿਹਾ ਕਿ ਪੁਸ਼ਪਾ ਫਿਲਮ ਦੇ ਦੂਜੇ ਪਾਰਟ 'ਚ ਪੁਲਸ ਸਟੇਸ਼ਨ ਦੇ ਸੀਨ ਤੋਂ ਬਾਅਦ ਦੀ ਕਹਾਣੀ ਨੂੰ ਦੇਖਣ ਦੇ ਲਈ ਦਰਸ਼ਕ ਕਾਫੀ ਉਤਸੁਕ ਹਨ। ਇਸ ਲਈ ਪ੍ਰਸ਼ੰਸਕ ਬਹੁਤ ਹੀ ਬੇਸਬਰੀ ਦੇ ਨਾਲ ਪੁਸ਼ਪਾ-2 ਦਾ ਇੰਤਜ਼ਾਰ ਕਰ ਰਹੇ ਹਨ। ਫਿਲਮ ਨਿਰਮਾਤਾ ਫਿਲਮ ਪੁਸ਼ਪਾ ਦੇ ਤੀਜੇ ਭਾਗ ਬਣਾਉਣ ਬਾਰੇ ਸੋਚ ਦੀ ਗੱਲ ਕਹਿ ਦਿੱਤੀ ਹੈ। ਇਸ ਖੁਲਾਸੇ ਤੋਂ ਬਾਅਦ ਪੁਸ਼ਪਾ ਦੇ ਫਿਲਮ ਮੇਕਰਸ ਨੂੰ ਸੋਸ਼ਲ ਮੀਡੀਆ 'ਤੇ ਜੰਮ ਕੇ ਟ੍ਰੋਲ ਕੀਤਾ ਜਾਣ ਲੱਗਾ।

Image Source: Twitter

ਪੁਸ਼ਪਾ ਫਿਲਮ ਦੇ ਮੇਕਰਸ ਨੂੰ ਟ੍ਰੋਲ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ ਕਿ ਧੰਨਵਾਦ KGF... ਤੁਸੀਂ ਕਿਸੇ ਲਈ ਪ੍ਰੇਰਨਾ ਹੋ।

ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਪੁਸ਼ਪਾ 3 ਨੂੰ ਲੈ ਕੇ ਮੇਕਰਸ ਨੂੰ ਟ੍ਰੋਲ ਕਰਨ ਲਈ ਇਕ ਮੀਮ ਸ਼ੇਅਰ ਕੀਤਾ, ਜਿਸ 'ਚ ਲਿਖਿਆ ਹੈ ਕਿ ਪੁਸ਼ਪਾ 2 ਤੋਂ ਆਉਣ ਦਿਓ।

viral mems on pushpa 3 Image Source: Twitter

ਇਸ ਤੋਂ ਇਲਾਵਾ ਸੁਸ਼ੀਲ ਨਾਂ ਦੇ ਯੂਜ਼ਰ ਨੇ ਮਿਸਟਰ ਬੀਨ ਦਾ ਮੀਮ ਸ਼ੇਅਰ ਕਰਦੇ ਹੋਏ ਲਿਖਿਆ ਕਿ GOLD Raaawww.

ਜ਼ਿਕਰਯੋਗ ਹੈ ਕਿ ਪੁਸ਼ਪਾ 3 ਨਾਲ ਜੁੜੀਆਂ ਖਬਰਾਂ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਫਿਲਮ ਨਿਰਮਾਤਾਵਾਂ 'ਤੇ ਕੇਜੀਐਫ ਫਿਲਮ ਦੀ ਨਕਲ ਕਰਨ ਦਾ ਦੋਸ਼ ਲਗਾ ਰਹੇ ਹਨ। ਕਈਆਂ ਨੇ ਤਾਂ ਇਹ ਵੀ ਕਿਹਾ ਕਿ ਪੁਸ਼ਪਾ ਫਿਲਮ ਦੀ ਕਹਾਣੀ ਕੇਜੀਐਫ ਨਾਲ ਮਿਲਦੀ-ਜੁਲਦੀ ਹੈ। ਫਿਲਹਾਰ ਤਾਂ ਦਰਸ਼ਕ ਪੁਸ਼ਪਾ 2 ਦੀ ਉਡੀਕ ਕਰ ਰਹੇ ਹਨ।

 

#Pushpa3

Thank you kgf .... you are the inspiration to some one pic.twitter.com/mii7T2eK23

— DeadPool (@DeadPoolXForce0) July 19, 2022

#Pushpa3 is trending

Meanwhile me to trending people : pic.twitter.com/p0q6YHdr0a

— MUHTASIM (@muhtasimeme) July 19, 2022

Related Post