ਦੇਬੀਨਾ ਮੁਖਰਜੀ (Debina Bonnerjee) ਅਤੇ ਗੁਰਮੀਤ ਚੌਧਰੀ ਦੇ ਘਰ ਹਾਲ ਹੀ ‘ਚ ਦੂਜੀ ਧੀ ਨੇ ਜਨਮ ਲਿਆ ਹੈ । ਜਿਸ ਤੋਂ ਬਾਅਦ ਇਹ ਜੋੜੀ ਫੁੱਲੀ ਨਹੀਂ ਸਮਾ ਰਹੀ ਅਤੇ ਇਹ ਜੋੜੀ ਪੱਬਾਂ ਭਾਰ ਹੈ। ਪੱਬਾਂ ਭਾਰ ਹੋਵੇ ਵੀ ਕਿਉਂ ਨਾ, ਕਿਉਂਕਿ ਉਨ੍ਹਾਂ ਦੀ ਇਹ ਨਵ-ਜੰਮੀ ਧੀ ਆਪਣੇ ਨਾਲ ਇੱਕ ਹੋਰ ਖੁਸ਼ੀ ਲੈ ਕੇ ਆਈ ਹੈ । ਜੀ ਹਾਂ ਦੇਬੀਨਾ ਅਤੇ ਗੁਰਮੀਤ ਚੌਧਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
image source instagram
ਹੋਰ ਪੜ੍ਹੋ : ਹਰਭਜਨ ਮਾਨ ਨੇ ਪਤਨੀ ਦੇ ਨਾਲ ਵੀਡੀਓ ਕੀਤਾ ਸਾਂਝਾ, ਕਿਹਾ ‘ਖੁਸ਼ਕਿਸਮਤ ਹਾਂ ਕਿ ਤੇਰੇ ਵਰਗੀ ਜੀਵਨ ਸਾਥੀ ਮਿਲੀ’
ਇਨ੍ਹਾਂ ਤਸਵੀਰਾਂ ‘ਚ ਉਹ ਇੱਕ ਤਿਆਰ ਹੋ ਰਹੇ ਨਵੇਂ ਘਰ ‘ਚ ਨਜ਼ਰ ਆ ਰਹੇ ਹਨ । ਜਿਸ ਤੋਂ ਲੱਗਦਾ ਹੈ ਕਿ ਉਨ੍ਹਾਂ ਨੇ ਨਵਾਂ ਘਰ ਲਿਆ ਹੈ ਅਤੇ ਇਸ ਘਰ ‘ਚ ਜਲਦ ਹੀ ਉਹ ਸ਼ਿਫਟ ਹੋ ਜਾਣਗੇ,ਇਸ ਦੀ ਤਿਆਰੀ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀ ਹੈ ।ਹਾਲਾਂਕਿ ਦੋਵਾਂ ਨੇ ਇਸ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਹੈ ।
Image Source : Instagram
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿਤਾ ਹੋਏ ਭਾਵੁਕ, ਕਿਹਾ ਪੁੱਤ ਨੇ ਰੀਝਾਂ ਨਾਲ ਬਣਾਇਆ ਘਰ, ਪਰ 10 ਦਿਨ ਵੀ ਰਹਿਣਾ ਨਸੀਬ ਨਹੀਂ ਹੋਇਆ
ਪਰ ਇਸ ਘਰ ਦੀਆਂ ਤਸਵੀਰਾਂ ਵੀ ਦੋਨਾਂ ਨੇ ਆਪੋ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਲਿਖਿਆ ‘ਨਵੀਂ ਸ਼ੁਰੂਆਤ ਲਈ ਸ਼ੁਭਕਾਮਨਾਵਾਂ, ਓਮ ਨਮਹ ਸ਼ਿਵਾਏ’। ਇਨ੍ਹਾਂ ਤਸਵੀਰਾਂ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ ।
Image Source : Instagram
ਪ੍ਰਸ਼ੰਸਕਾਂ ਦੇ ਨਾਲ-ਨਾਲ ਕਈ ਸੈਲੀਬ੍ਰੇਟੀਜ਼ ਨੇ ਵੀ ਇਸ ਜੋੜੀ ਨੂੰ ਵਧਾਈਆਂ ਦਿੱਤੀਆਂ ਹਨ । ਦੱਸ ਦਈਏ ਕਿ ਔਲਾਦ ਦੇ ਰੂਪ ‘ਚ ਇਸ ਜੋੜੀ ਦੇ ਘਰ ਦੂਜੀ ਧੀ ਦਾ ਜਨਮ ਹੋੋਇਆ ਹੈ । ਕੁਝ ਮਹੀਨੇ ਪਹਿਲਾਂ ਹੀ ਇਸ ਜੋੜੀ ਦੇ ਘਰ ਇੱਕ ਧੀ ਨੇ ਜਨਮ ਲਿਆ ਸੀ ।
View this post on Instagram
A post shared by Gurmeet Choudhary (@guruchoudhary)