'ਬਚਪਨ ਕਾ ਪਿਆਰ' ਵਾਲੇ ਇਸ ਮੁੰਡੇ ਦੀ ਹਰ ਪਾਸੇ ਹੋਈ ਚੜ੍ਹਾਈ, ਬਾਦਸ਼ਾਹ ਤੋਂ ਬਾਅਦ ਛੱਤੀਸਗੜ੍ਹ ਦੇ ਮੁੱਖ ਮੰਤਰੀ ਨੇ ਸਹਿਦੇਵ ਨਾਲ ਬਣਾਈ ਵੀਡੀਓ

ਏਨੀਂ ਦਿਨੀਂ ਸਹਿਦੇਵ ਨਾਂਅ ਦੇ ਇੱਕ ਬੱਚੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ । ਇਸ ਵੀਡੀਓ ਵਿੱਚ ਬੱਚੇ ਵੱਲੋਂ 'ਬਚਪਨ ਕਾ ਪਿਆਰ' ਗੀਤ ਗਾਇਆ ਜਾ ਰਿਹਾ ਹੈ । ਖ਼ਬਰਾਂ ਮੁਤਾਬਿਕ ਇਹ ਬੱਚਾ ਛੱਤੀਸਗੜ੍ਹ ਦਾ ਹੈ, ਤੇ ਇਸ ਦੀ ਵੀਡੀਓ ਏਨੀਂ ਕੁ ਵਾਇਰਲ ਹੋ ਗਈ ਹੈ ਕਿ ਇਹ ਬੱਚਾ ਵੀ ਸੈਲੀਬ੍ਰਿਟੀ ਬਣ ਗਿਆ ਹੈ ।
Pic Courtesy: Instagram
ਹੋਰ ਪੜ੍ਹੋ :
ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਧੀ ਅਹਾਨਾ ਦਿਓਲ ਦਾ ਅੱਜ ਹੈ ਜਨਮ ਦਿਨ, ਪ੍ਰਸ਼ੰਸਕ ਦੇ ਰਹੇ ਵਧਾਈ
Pic Courtesy: Instagram
ਇਸ ਸਭ ਦੇ ਚਲਦੇ ਛੱਤੀਸਗੜ ਡੇ ਮੁੱਖ ਮੰਤਰੀ ਨੇ ਵੀ ਸਹਿਦੇਵ ਨਾਲ ਵੀਡੀਓ ਬਣਾ ਕੇ ਸਾਂਝੀ ਕੀਤੀ ਹੈ । ਇਸ ਤੋਂ ਪਹਿਲਾਂ ਬਾਲੀਵੁੱਡ ਦੇ ਪ੍ਰਸਿੱਧ ਗਾਇਕ ਬਾਦਸ਼ਾਹ ਦਾ ਇਸ ਬੱਚੇ ਨੇ ਧਿਆਨ ਵੀ ਆਪਣੇ ਵੱਲ ਖਿੱਚਿਆ ਹੈ ਅਤੇ ਉਹ ਵੀ ਤਾਰੀਫ ਕੀਤੇ ਬਿਨਾਂ ਨਹੀਂ ਰਹਿ ਸਕੇ।ਸੁਕਮਾ ਜ਼ਿਲ੍ਹੇ ਦੇ ਉਰਮਾਪਾਲ ਦਾ ਰਹਿਣ ਵਾਲਾ ਇਹ ਬੱਚਾ ਸਹਿਦੇਵ ਦਿਰਦੇ ਹੈ, ਜੋ ਪੇਂਦਲਨਾਰ ਵਿੱਚ ਪੜ੍ਹ ਰਿਹਾ ਹੈ।
Pic Courtesy: Instagram
ਬੱਚੇ ਦੀ ਵੀਡੀਓ ਤੋਂ 'ਬਚਪਨ ਕਾ ਪਿਆਰ' ਪ੍ਰਭਾਵਿਤ ਹੋਏ ਗਾਇਕ ਬਾਦਸ਼ਾਹ ਨੇ ਉਸ ਨੂੰ ਮਿਲਣ ਲਈ ਚੰਡੀਗੜ੍ਹ ਬੁਲਾਇਆ ਹੈ। ਸਹਿਦੇਵ ਵੱਲੋਂ ਗਾਇਆ ਇਹ ਗੀਤ ਇੱਕ ਸਾਲ ਪਹਿਲਾਂ ਸਕੂਲ ਵਿੱਚ ਗਾਇਆ ਗਿਆ ਸੀ, ਜੋ ਕਿ ਵੀਡੀਓ ਦੇ ਰੂਪ ਵਿੱਚ ਕਿਸੇ ਨੇ ਸੋਸ਼ਲ ਮੀਡੀਆ ਉਪਰ ਪਾ ਦਿੱਤਾ, ਜਿਸ ਤੋਂ ਬਾਅਦ ਹੁਣ ਇਹ ਹਿੱਟ ਹੋ ਗਿਆ ਹੈ।
View this post on Instagram