ਦੇਖੋ ਵੀਡੀਓ : ਅਫਸਾਨਾ ਖ਼ਾਨ ਦੀ ਆਵਾਜ਼ ‘ਚ ਰਿਲੀਜ਼ ਹੋਇਆ ਨਵਾਂ ਗੀਤ ‘Saazish’,  ਅਦਾਕਾਰਾ ਸਾਵਨ ਰੂਪੋਵਾਲੀ ਨੇ ਆਪਣੀ ਅਦਾਕਾਰੀ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ

By  Lajwinder kaur May 12th 2021 03:38 PM -- Updated: May 12th 2021 03:46 PM

ਨਵਾਂ ਪੰਜਾਬੀ ਗੀਤ ‘ਸਾਜ਼ਿਸ਼’ (Saazish) ਰਿਲੀਜ਼ ਹੋ ਚੁੱਕਿਆ ਹੈ। ਪੰਜਾਬੀ ਮਿਊਜ਼ਿਕ ਜਗਤ ਦੀ ਬਾਕਮਾਲ ਦੀ ਗਾਇਕਾ ਅਫਸਾਨਾ ਖ਼ਾਨ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ । ਇਸ ਗੀਤ ‘ਚ ਪੇਸ਼ ਕੀਤਾ ਗਿਆ ਹੈ ਕਿਵੇਂ ਲੋਕੀਂ ਪਿਆਰ ਦੇ ਝੂਠੇ ਖੇਡ ਖੇਡਦੇ ਨੇ।

afsana khan new song saazish image source- youtube

ਹੋਰ ਪੜ੍ਹੋ : ਦੇਖੋ ਵੀਡੀਓ - ਗਾਇਕ ਹੈਪੀ ਰਾਏਕੋਟੀ ਨੇ ਜਨਮਦਿਨ ‘ਤੇ ਫੈਨਜ਼ ਨੂੰ ਦਿੱਤਾ ਆਪਣੇ ਨਵੇਂ ਗੀਤ ‘Addiction’ ਦਾ ਤੋਹਫਾ, ਕਮੈਂਟ ਕਰਕੇ ਦੱਸੋ ਕਿਵੇਂ ਦਾ ਲੱਗਿਆ ਇਹ ਗੀਤ

sawan ropuwali image image source- youtube

ਗੀਤ ਦੇ ਮਿਊਜ਼ਿਕ ਵੀਡੀਓ ‘ਚ ਕਮਾਲ ਦੀ ਅਦਾਕਾਰੀ ਕਰਦੀ ਹੋਈ ਨਜ਼ਰ ਆ ਰਹੀ ਹੈ ਅਦਾਕਾਰਾ ਸਾਵਨ ਰੂਪੋਵਾਲੀ । ਵੀਡੀਓ ਚ ਕਈ ਹੋਰ ਕਲਾਕਾਰ ਵੀ ਨਜ਼ਰ ਆ ਰਹੇ ਨੇ। ਗਾਣੇ ਦਾ ਸ਼ਾਨਦਾਰ ਵੀਡੀਓ ਨਾਮੀ ਡਾਇਰੈਕਟਰ ਪ੍ਰਮੋਦ ਸ਼ਰਮਾ ਰਾਣਾ ਨੇ ਤਿਆਰ ਕੀਤਾ ਹੈ।  ਇਸ ਗੀਤ ਦੇ ਬੋਲ ਰਾਜਾ ਸ਼ਰਮਾ ਨੇ ਲਿਖੇ ਨੇ ਤੇ ਮਿਊਜ਼ਿਕ TeeKay (Sohraab Studios) ਨੇ ਦਿੱਤਾ ਹੈ।

new song saazish out now image source- youtube

ਇਸ ਗੀਤ ਨੂੰ ਦਰਸ਼ਕ ii music ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਤੁਹਾਨੂੰ ਇਹ ਗੀਤ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਦੱਸ ਸਕਦੇ ਹੋ। ਜੇ ਗੱਲ ਕਰੀਏ ਅਫਸਾਨਾ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ। ਉੱਧਰ ਜੇ ਗੱਲ ਕਰੀਏ ਅਦਾਕਾਰਾ ਸਾਵਨ ਰੂਪੋਵਾਲੀ ਦੀ ਉਹ ਪੰਜਾਬੀ ਫ਼ਿਲਮੀ ਜਗਤ ‘ਚ ਕਾਫੀ ਐਕਟਿਵ ਨੇ। ਉਹ ਕਈ ਹਿੱਟ ਫ਼ਿਲਮਾਂ ਚ ਕੰਮ ਕਰ ਚੁੱਕੀ ਹੈ।

new song saazish sang by afsana khan image source- youtube

Related Post