ਅਫਸਾਨਾ ਖ਼ਾਨ ਦਾ ਨਵਾਂ ਗੀਤ 'ਗਲੀ ਤੇਰੀ ਸੇ' ਹੋਇਆ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

By  Shaminder March 4th 2022 02:18 PM

ਅਫਸਾਨਾ ਖ਼ਾਨ (Afsana Khan)  ਵਿਆਹ ਤੋਂ ਬਾਅਦ ਨਵਾਂ ਗੀਤ (New Song) 'ਗਲੀ ਤੇਰੀ ਸੇ' ਲੈ ਕੇ ਆਈ ਹੈ । ਇਸ ਗੀਤ ਦੇ ਬੋਲ ਬੰਟੀ ਬੈਂਸ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਦਾ ਬੌਸ ਵੱਲੋਂ। ਇਸ ਗੀਤ ਨੂੰ ਸਰੋਤਿਆਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਅਫਸਾਨਾ ਖ਼ਾਨ ਵੱਲੋਂ ਗਾਇਆ ਗਿਆ ਇਹ ਗੀਤ ਸੈਡ ਸੌਂਗ ਹੈ । ਇਸ ਗੀਤ ‘ਚ ਇੱਕ ਕੁੜੀ ਦੇ ਦਿਲ ਦੇ ਜਜ਼ਬਾਤਾਂ ਨੂੰ ਬਿਆਨ ਕੀਤਾ ਗਿਆ ਹੈ ਜੋ ਕਿ ਇੱਕ ਮੁੰਡੇ ਦੀ ਬੇਵਫਾਈ ਦੀ ਸ਼ਿਕਾਰ ਹੋ ਜਾਂਦੀ ਹੈ । ਜਿਸ ਤੋਂ ਬਾਅਦ ਉਹ ਕੁੜੀ ਮੁੰਡੇ ਵੱਲੋਂ ਕੀਤੀ ਬੇਵਫਾਈ ਦਾ ਬਦਲਾ ਲੈਂਦੀ ਹੈ ।

Afsana Khan song image From Afsana Khan song

ਹੋਰ ਪੜ੍ਹੋ : ਵਾਅਦੇ ਨੂੰ ਪੂਰਾ ਕਰਨ ਦੇ ਲਈ ਅਮਰ ਸਿੰਘ ਚਮਕੀਲਾ ਨੇ ਪਾਲੀ ਦੇਤਵਾਲੀਆ ਨਾਲ ਰੱਖੀ ਸੀ ਸ਼ਰਤ

ਅਫਸਾਨਾ ਖ਼ਾਨ ਦੇ ਇਸ ਗੀਤ ਨੂੰ ਪ੍ਰਸ਼ੰਸਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ਗੀਤ ‘ਤੇ ਕਮੈਂਟਸ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ । ਅਫਸਾਨਾ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਵੀ ਉਸ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਨੇ । ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।ਅਫਸਾਨਾ ਖ਼ਾਨ ਦਾ ਵਿਆਹ ਕੁਝ ਦਿਨ ਪਹਿਲਾਂ ਹੀ ਹੋਇਆ ਹੈ ।

afsana khan song image From afsana khan song

ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈਆਂ ਸਨ ।ਅਫਸਾਨਾ ਖ਼ਾਨ ਅਤੇ ਸਾਜ਼ ਨੇ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ ਦੇ ਸਿਤਾਰਿਆਂ ਨੂੰ ਵੀ ਸੱਦਾ ਭੇਜਿਆ ਗਿਆ ਸੀ । ਵਿਆਹ ‘ਚ ਅਫਸਾਨਾ ਖਾਨ ਦੇ ਬਿੱਗ ਬੌਸ ਦੇ ਦੋਸਤ ਵੀ ਸ਼ਾਮਿਲ ਹੋਏ ਸਨ । ਇਸ ਵਿਆਹ ‘ਚ ਰਾਖੀ ਸਾਵੰਤ ਨੇ ਖੂਬ ਮਸਤੀ ਕੀਤੀ ਸੀ ਅਤੇ ਅਫਸਾਨਾ ਖ਼ਾਨ ਦੀਆਂ ਭੈਣਾਂ ਨਾਲ ਮਿਲ ਕੇ ਹਰ ਰਸਮ ਅਦਾ ਕੀਤੀ ਸੀ ।

 

View this post on Instagram

 

A post shared by Bunty Bains (@buntybains)

Related Post