Bigg Boss 15 ਨੂੰ ਸ਼ੁਰੂ ਹੋਏ ਹਾਲੇ ਕੁਝ ਦਿਨ ਹੀ ਹੋਏ ਹਨ, ਪਰ ਪ੍ਰਤੀਭਾਗੀਆਂ ਵਿਚਾਲੇ ਕਾਫੀ ਡਰਾਮਾ ਦੇਖਣ ਨੂੰ ਮਿਲ ਚੁੱਕਿਆ ਹੈ । ਭਾਵੇਂ ਲੜਾਈ ਹੋਵੇ, ਹਾਸਾ ਹੋਵੇ ਜਾਂ ਫਿਰ ਪਿਆਰ । ਇਸ ਸਭ ਦੇ ਚਲਦੇ ਅਫ਼ਸਾਨਾ ਖ਼ਾਨ (Afsana Khan) ਦੀ ਸ਼ਮਿਤਾ ਸ਼ੈੱਟੀ (Shamita Shetty) ਨੂੰ ਕਿੱਸ ਕਰਨ ਦੀ ਮੰਗ ਨੇ ਹਰ ਇੱਕ ਨੂੰ ਹੈਰਾਨ ਕਰ ਦਿੱਤਾ ਹੈ ।
Image Source: Instagram
ਹੋਰ ਪੜ੍ਹੋ :
ਜਾਨ੍ਹਵੀ ਕਪੂਰ ਨੇ ਬਣਾਇਆ ‘ਆਈ ਲਵ ਯੂ ਮਾਈ ਲੱਬੂ’ ਨਾਂਅ ਦਾ ਟੈਟੂ, ਲੱਬੂ ਦੇ ਨਾਂਅ ਦਾ ਸਾਹਮਣੇ ਆਇਆ ਸੀਕਰੇਟ
Image Source: Instagram
ਸ਼ੋਅ ਦੇ ਇੱਕ ਐਪੀਸੋਡ ਵਿੱਚ ਅਫਸਾਨਾ ਖ਼ਾਨ (Afsana Khan) ਕਹਿੰਦੀ ਹੈ ਕਿ ਉਸ ਦੇ ਅੰਦਰ ਇੱਕ ਭੂਤ ਹੈ, ਜਿਹੜਾ ਸ਼ਮਿਤਾ ਸ਼ੈੱਟੀ (Shamita Shetty) ਨੂੰ ਕਿੱਸ ਕਰਨਾ ਚਾਹੁੰਦਾ ਹੈ । ਇਹ ਸੁਣ ਕੇ ਸ਼ੋਅ ਦੇ ਹੋਰ ਪ੍ਰਤੀਭਾਗੀ ਜਮ ਕੇ ਹੱਸਣ ਲੱਗ ਜਾਂਦੇ ਹਨ । ਕੋਈ ਨਹੀਂ ਜਾਣਦਾ ਕਿ ਇਹ ਅਫ਼ਸਾਨਾ ਖ਼ਾਨ ਹੈ ਜਾਂ ਕੋਈ ਭੂਤ ਜਾਂ ਅਫਸਾਨਾ ਦੇ ਅੰਦਰ ਸ਼ਮਿਤਾ (Shamita Shetty) ਨੂੰ ਕਿੱਸ ਕਰਨ ਦੀ ਇੱਛਾ ।
Image Source: Instagram
ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਸ਼ੋਅ ਵਿੱਚ ਹਿੱਸਾ ਲੈਣ ਲਈ ਅਫਸਾਨਾ ਖਾਨ (Afsana Khan) ਨੇ ਆਪਣੇ ਵਿਆਹ ਨੂੰ ਪੋਸਟਪੋਨ ਕਰ ਦਿੱਤਾ ਹੈ । ਉਹਨਾਂ ਦਾ ਵਿਆਹ ਨਵੰਬਰ ਵਿੱਚ ਹੋਣਾ ਸੀ । ਇਸ ਗੱਲ ਦਾ ਖੁਲਾਸਾ ਉਹਨਾਂ ਨੇ ਖੁਦ ਬਿੱਗ ਬੌਸ ਦੇ ਘਰ ਵਿੱਚ ਕੀਤਾ ਸੀ । ਉਸ ਨੇ ਦੱਸਿਆ ਸੀ ਕਿ ਉਸ ਨੂੰ ਬਚਪਨ ਵਿੱਚ ਹੀ ਸੁਫਨੇ ਆਉਂਦੇ ਸਨ ਕਿ ਉਹ ਬਿੱਗ ਬੌਸ ਦੇ ਘਰ ਵਿੱਚ ਹੈ ।