
ਤਿੱਤਲੀਆਂ ਫੇਮ ਸਿੰਗਰ ਅਫਸਾਨਾ ਖ਼ਾਨ Afsana Khan ਜੋ ਕਿ ਸੋਸ਼ਲ਼ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਬਿੱਗ ਬੌਸ ਸੀਜ਼ਨ 15 ਤੋਂ ਬਾਹਰ ਆਉਣ ਤੋਂ ਬਾਅਦ ਉਹ ਆਪਣੇ ਸ਼ਹਿਰ ਮੁਹਾਲੀ ਵਾਪਿਸ ਆ ਗਈ ਹੈ। ਜਿੱਥੇ ਉਹ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾ ਰਹੀ ਹੈ । ਪਰ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ। ਜੀ ਹਾਂ ਇਸ ਦੀ ਜਾਣਕਾਰੀ ਖੁਦ ਅਫਸਾਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਪਾ ਕੇ ਦਿੱਤੀ ਹੈ।
image source- instagram
ਉਨ੍ਹਾਂ ਨੇ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਵ੍ਹੀਲ ਚੈਅਰ ਉੱਤੇ ਬੈਠੀ ਹੋਈ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ muscle pain ਦੀ ਸ਼ਿਕਾਇਤ ਹੋ ਗਈ ਹੈ। ਜਿਸ ਕਰਕੇ ਉਨ੍ਹਾਂ ਨੂੰ ਕਾਫੀ ਦਰਦ ਦਾ ਸਾਹਮਣੇ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਆਪਣੀ ਤਸਵੀਰ ਦੇ ਵੀ ਲਿਖਿਆ ਹੈ ਮੇਰੀ ਸਿਹਤ ਠੀਕ ਨਹੀਂ ਹੈ ਤੇ ਨਾਲ ਹੀ ਰੋਂਣ ਵਾਲੇ ਇਮੋਜ਼ੀ ਵੀ ਪੋਸਟ ਕੀਤੇ ਨੇ। ਪ੍ਰਸ਼ੰਸਕ ਵੀ ਕਮੈਂਟ ਕਰਕੇ ਅਫਸਾਨਾ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੇ ਨੇ।
image source- instagram
ਜੇ ਗੱਲ ਕਰੀਏ ਅਫਸਾਨਾ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾ ਹੈ। ਉਨ੍ਹਾਂ ਨੇ ਤਿੱਤਲੀਆਂ, ਬਜ਼ਾਰ, ਜੋੜਾ, ਤੇਰੇ ਲਾਰੇ, ਧੱਕਾ ਵਰਗੇ ਕਈ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ਚ ਵੀ ਗਾਣੇ ਗਾ ਚੁੱਕੀ ਹੈ। ਏਨੀਂ ਦਿਨੀਂ ਉਹ ਟੀਵੀ ਦੇ ਰਿਆਲਟੀ ਸ਼ੋਅ ਬਿੱਗ ਬੌਸ ਸੀਜ਼ਨ 15 ‘ਚ ਵੀ ਨਜ਼ਰ ਆਈ ਸੀ। ਖਬਰਾਂ ਦੇ ਮੁਤਾਬਿਕ ਅਫਸਾਨਾ ਖ਼ਾਨ ਜੋ ਕਿ ਇਸ ਸਾਲ ਦੇ ਅਖੀਰ ਚ ਜਾਂ ਫਿਰ ਅਗਲੇ ਸਾਰ ਦੀ ਸ਼ੁਰੂਆਤ ‘ਚ ਵਿਆਹ ਦੇ ਬੰਧਨ ਬੱਝ ਸਕਦੀ ਹੈ। ਇਸੇ ਸਾਲ ਉਨ੍ਹਾਂ ਦੀ ਮੰਗਣੀ ਗਾਇਕ ਸਾਜ਼ ਦੇ ਨਾਲ ਹੋਈ ਸੀ।
View this post on Instagram