ਅਫਸਾਨਾ ਖ਼ਾਨ ਵੰਡ ਰਹੀ ਹੈ ਆਪਣੇ ਵਿਆਹ ਦੇ ਕਾਰਡ, ਰਾਖੀ ਸਾਵੰਤ ਤੇ ਓਮਰ ਰਿਆਜ਼ ਨੂੰ ਦਿੱਤਾ ਵਿਆਹ ਦਾ ਸੱਦਾ-ਪੱਤਰ

ਤਿੱਤਲੀਆਂ ਫੇਮ ਸਿੰਗਰ ਅਫਸਾਨਾ ਖ਼ਾਨ (Afsana Khan) ਜੋ ਕਿ ਬਹੁਤ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ । ਵਿਆਹ ਸਮਾਗਮ ‘ਚ ਪਰਿਵਾਰ ਦੇ ਮੈਂਬਰ ਅਤੇ ਰਿਸ਼ਤੇਦਾਰ ਹੀ ਸ਼ਾਮਿਲ ਹੋਣਗੇ । ਜਿਸ ਤੋਂ ਬਾਅਦ ਅਫਸਾਨਾ ਖ਼ਾਨ ‘ਤੇ ਸਾਜ਼ ਇੱਕ ਸ਼ਾਨਦਾਰ ਰਿਸੈਪਸ਼ਨ ਪਾਰਟੀ ਦੇਣ ਜਾ ਰਹੇ ਹਨ । ਜਿਸ ਲਈ ਅਫਸਾਨਾ ਖ਼ਾਨ ਇੰਡਸਟਰੀ ਦੀਆਂ ਪ੍ਰਸਿੱਧ ਹਸਤੀਆਂ ਕੋਲ ਖੁਦ ਪਹੁੰਚ ਕੇ ਸੱਦਾ ਦੇ ਰਹੀ ਹੈ । ਏਨੀਂ ਦਿਨੀਂ ਉਹ ਮਾਇਆ ਨਗਰੀ ਮੁੰਬਈ ਪਹੁੰਚੀ ਹੋਈ ਹੈ। ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਸਲੀਮ ਮਾਰਚੈਂਟ ਤੇ ਰੈਪਰ ਰਫਤਾਰ ਨੂੰ ਆਪਣਾ ਰਿਸੈਪਸ਼ਨ ਕਾਰਡ ਦੇਣ ਤੋਂ ਬਾਅਦ ਕਈ ਹੋਰ ਕਲਾਕਾਰਾਂ ਨੂੰ ਸੱਦਾ ਪੱਤਰ ਦਿੰਦੀ ਹੋਈ ਨਜ਼ਰ ਆ ਰਹੀ ਹੈ (afsana khan wedding reception card)।
ਹੋਰ ਪੜ੍ਹੋ : ਗਾਇਕ ਪ੍ਰੇਮ ਢਿੱਲੋਂ ਦੇ ਭਰਾ ਦਾ ਹੋਇਆ ਵਿਆਹ, ਪੰਜਾਬੀ ਕਲਾਕਾਰਾਂ ਨੇ ਵਿਆਹ 'ਚ ਪਹੁੰਚ ਕੇ ਲਗਾਈਆਂ ਰੌਣਕਾਂ, ਦੇਖੋ ਵੀਡੀਓ
ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣਾ ਇੱਕ ਹੋਰ ਨਵਾਂ ਵੀਡੀਓ ਸ਼ੇਅਰ ਕੀਤਾ ਹੈ। ਜਿਸ ‘ਚ ਉਹ ਡਰਾਮਾ ਕਵੀਨ ਰਾਖੀ ਸਾਵੰਤ ਤੇ ਆਸਿਮ ਰਿਆਜ਼ ਦੇ ਭਰਾ ਓਮਰ ਰਿਆਜ਼ ਦੇ ਨਾਲ ਨਜ਼ਰ ਆ ਰਹੀ ਹੈ। ਵੀਡੀਓ ਚ ਦੇਖ ਸਕਦੇ ਹੋ ਅਫਸਾਨਾ ਆਪਣੇ ਵਿਆਹ ਦਾ ਰਿਸੈਪਸ਼ਨ ਕਾਰਡ ਦਿੰਦੇ ਹੋਏ ਨਜ਼ਰ ਆ ਰਹੀ ਹੈ।
ਦੱਸ ਦਈਏ ਕਿ ਹਾਲ ਹੀ ਚ ਅਫਸਾਨਾ ਖ਼ਾਨ ਨੇ ਆਪਣੇ ਵਿਆਹ ਤੋਂ ਪਹਿਲਾਂ ਸਾਜ਼ ਦੇ ਨਾਲ ‘ਲੱਖ ਲੱਖ ਵਧਾਈਆਂ’ ਟਾਈਟਲ ਹੇਠ ਗੀਤ ਲੈ ਕੇ ਦਰਸ਼ਕਾਂ ਦੇ ਰੂਬਰੂ ਹੋਈ ਹੈ। ਇਹ ਗੀਤ ਦੋਵਾਂ ਸਿੰਗਰਾਂ ਦਾ ਵੈਡਿੰਗ ਸੌਂਗ ਹੈ। ਇਸ ਵੀਡੀਓ ‘ਚ ਸਾਜ਼ ਅਤੇ ਅਫਾਸਾਨਾ ਖ਼ਾਨ ਲਾੜਾ ਲਾੜੀ ਦੇ ਰੂਪ ‘ਚ ਨਜ਼ਰ ਆ ਰਹੇ ਹਨ । ਜੋ ਕਿ ਦਰਸ਼ਕਾਂ ਨੂੰ ਇਹ ਗੀਤ ਕਾਫੀ ਪਸੰਦ ਆ ਰਿਹਾ ਹੈ। ਅਫਸਾਨਾ ਖ਼ਾਨ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਹੈ ਅਤੇ ਹੁਣ ਤੱਕ ਕਈ ਹਿੱਟ ਗੀਤ ਇੰਡਸਟਰੀ ਨੂੰ ਦੇ ਚੁੱਕੀ ਹੈ ।
View this post on Instagram