ਇੰਗਲਿਸ਼ ਬੋਲਣ ਨੂੰ ਲੈ ਕੇ ਅਫ਼ਸਾਨਾ ਖਾਨ ਤੇ ਸ਼ਮਿਤਾ ਸ਼ੈੱਟੀ ਹੋਈਆਂ ਗੁੱਥਮ-ਗੁੱਥੀ, ਵੀਡੀਓ ਵਾਇਰਲ
Rupinder Kaler
October 11th 2021 01:44 PM
Bigg Boss-15 ਵਿੱਚ ਹਰ ਹਫਤੇ ਪ੍ਰਤੀਭਾਗੀਆਂ ਵਿਚਾਲੇ ਹਾਈਵੋਲਟੇਜ ਡਰਾਮਾ ਦੇਖਣ ਨੂੰ ਮਿਲ ਰਿਹਾ ਹੈ । ਪੰਜਾਬੀ ਗਾਇਕਾ ਅਫ਼ਸਾਨਾ ਖ਼ਾਨ (afsana khan) ਕਈ ਵਾਰ ਸ਼ਮਿਤਾ ਸ਼ੈੱਟੀ ਨਾਲ ਭਿੜਦੀ ਹੋਈ ਨਜ਼ਰ ਆ ਚੁੱਕੀ ਹੈ । ਇਸ ਸਭ ਦੇ ਚਲਦੇ ਅਫ਼ਸਾਨਾ ਖ਼ਾਨ ਤੇ ਸ਼ਮਿਤਾ ਵਿਚਾਲੇ ਇੱਕ ਵਾਰ ਫਿਰ ਜੁਬਾਨੀ ਜੰਗ ਹੁੰਦੇ ਦੇਖੀ ਗਈ ਹੈ । ਦਰਅਸਲ ਸਲਮਾਨ ਖਾਨ ਨੇ ਸਾਰੇ ਪ੍ਰਤੀਭਾਗੀਆਂ ਨੂੰ ਬੁਲਾ ਕੇ ਪੁੱਛਿਆ ਸੀ ਕਿ ਗੇਮ ਨੂੰ ਜਿੱਤਣ ਲਈ ਘਰ ਵਿੱਚ ਕੌਣ ਧੋਖਾ ਦੇ ਸਕਦਾ ਹੈ ਤਾਂ ਸ਼ਮਿਤਾ ਨੇ ਅਫ਼ਸਾਨਾ ਦਾ ਨਾਂਅ ਲਿਆ ਸੀ ।