ਅਫਸਾਨਾ ਖ਼ਾਨ ਅਤੇ ਸਾਜ਼ ਵਿਆਹ ਦਾ ਕਾਰਡ ਦੇਣ ਐਮੀ ਵਿਰਕ ਦੇ ਘਰ ਪਹੁੰਚੇ, ਵੀਡੀਓ ਹੋ ਰਿਹਾ ਵਾਇਰਲ
Shaminder
February 3rd 2022 04:19 PM
ਅਫਸਾਨਾ ਖਾਨ (Afsana Khan ) ਅਤੇ ਸਾਜ਼ (Saajz) ਦੇ ਵਿਆਹ (wedding) ਦੇ ਦਿਨ ਨੇੜੇ ਆ ਰਹੇ ਨੇ ਉਹਨਾਂ ਦੇ ਵਿਆਹ ਦੀ ਤਰੀਕ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਏ । ਇਸ ਜੋੜੀ ਦੇ ਵਿਆਹ ਦੀ ਤਰੀਕ ਜਿਵੇਂ-ਜਿਵੇਂ ਨੇੜੇ ਆ ਰਹੀ ਏ, ਓਵੇਂ ਓਵੇਂ ਲੋਕਾਂ ਦੇ ਦਿਲਾਂ ਦੀ ਧੜਕਣ ਵੱਧਦੀ ਜਾ ਰਹੀ ਏ । ਇਸ ਜੋੜੀ ਦੇ ਪ੍ਰਸ਼ੰਸਕ ਦੋਹਾਂ ਦੇ ਵਿਆਹ ਨੂੰ ਲੈ ਕੇ ਕਾਫੀ ਉਤਸ਼ਾਹਿਤ ਨੇ ਕਿਉਂਕਿ ਇਸ ਵਿਆਹ ਵਿੱਚ ਬਾਲੀਵੁੱਡ ਤੋਂ ਲੈ ਕੇ ਪਾਲੀਵੁੱਡ ਦਾ ਹਰ ਸਿਤਾਰਾ ਪਹੁੰਚ ਰਿਹਾ ਏ । ਕੁਝ ਦਿਨ ਪਹਿਲਾ ਅਫਸਾਨਾ ਮੁੰਬਈ ਵਿੱਚ ਫਿਲਮੀ ਸਿਤਾਰਿਆ ਨੂੰ ਆਪਣੇ ਵਿਆਹ ਦਾ ਕਾਰਡ ਵੰਡਦੀ ਨਜ਼ਰ ਆ ਰਹੀ ।