ਅਫ਼ਸਾਨਾ ਖ਼ਾਨ ਨੇ ਰਾਜੀਵ ’ਤੇ ਲਾਇਆ ਗੰਦਾ ਦੋਸ਼, ਕਿਹਾ ‘ਬਾਥਰੂਮ ’ਚ…!’

By  Rupinder Kaler November 12th 2021 12:18 PM

Afsana khan  ਦੇ ਹਿੰਸਕ ਵਰਤਾਉ ਨੂੰ ਦੇਖਦੇ ਹੋਏ ਉਸ ਨੂੰ ਬਿੱਗ ਬੌਸ ਦੇ ਘਰ ਤੋਂ ਬਾਅਹ ਕੱਢ ਦਿੱਤਾ ਗਿਆ ਹੈ । ਸ਼ੋਅ ਵਿੱਚ ਉਹਨਾਂ ਨੂੰ ਇੱਕ ਟਾਸਕ ਦਿੱਤਾ ਗਿਆ ਸੀ । ਇਸ ਦੌਰਾਨ ਅਫ਼ਸਾਨਾ ਦੇ ਦੋਸਤਾਂ ਨੇ ਹੀ ਉਹਨਾਂ ਨੂੰ ਧੋਖਾ ਦਿੱਤਾ ਸੀ । ਟਾਸਕ ਤੋਂ ਬਾਅਦ ਉਹਨਾਂ ਨੇ ਬਾਹਰ ਆ ਕੇ ਰਾਜੀਵ ਅਦਤਿਆ ਤੇ ਵਾਸ਼ਰੂਮ ਵਿੱਚ ਗਲਤ ਤਰੀਕੇ ਨਾਲ ਛੂਹਣ ਦੇ ਦੋਸ਼ ਲਗਾਏ ਹਨ । ਏਨਾਂ ਹੀ ਨਹੀਂ ਉਸ ਨੇ ਰਾਜੀਵ ਨੂੰ ਜੇਲ੍ਹ ਭੇਜਣ ਦੀ ਧਮਕੀ ਵੀ ਦਿੱਤੀ ਹੈ । ਇਸ ਦੇ ਬਾਵਜੂਦ ਰਾਜੀਵ ਕਹਿੰਦੇ ਰਹੇ ਕਿ ਉਹਨਾਂ ਨੇ ਅਫ਼ਸਾਨਾ ਨੂੰ ਨਹੀਂ ਛੂਹਿਆ । ਅਫ਼ਸਾਨਾ ਨੇ ਰਾਜੀਵ ਨੂੰ ਕਿਹਾ ਕਿ ਜੇਕਰ ਉਹ ਉਸ ਦੇ ਨੇੜੇ ਤੇੜੇ ਵੀ ਫਟਕਿਆ ਤਾਂ ਉਹ ਉਸਦੀ ਇਮੇਜ ਖ਼ਾਰਬ ਕਰ ਦੇਵੇਗੀ ।

Image Source -Instagram

ਹੋਰ ਪੜ੍ਹੋ :

ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਵੱਲੋਂ ਕੀਤੀਆਂ ਕੁਰਬਾਨੀਆਂ ਨੂੰ ਇਨ੍ਹਾਂ ਬੱਚਿਆਂ ਨੇ ਆਪਣੇ ਗੀਤ ਰਾਹੀਂ ਕੀਤਾ ਬਿਆਨ, ਦਰਸ਼ਨ ਔਲਖ ਨੇ ਸਾਂਝਾ ਕੀਤਾ ਵੀਡੀਓ

inside image of afsana khan bigg boss 15 Image Source -Instagram

ਅਫ਼ਸਾਨਾ ਨੇ ਸ਼ਮਿਤਾ ਸ਼ੈੱਟੀ ਤੇ ਵੀ ਆਪਣੇ ਭਰਾ ਨੂੰ ਉਸ ਦੇ ਖਿਲਾਫ ਵਰਤਣ ਦੇ ਦੋਸ਼ ਲਗਾਏ । ਜਿਸ ਤੋਂ ਬਾਅਦ ਸ਼ਮਿਤਾ ਨੇ ਕਿਹਾ ਅਫ਼ਸਾਨਾ ਪਾਗਲ ਹੋ ਗਈ ਹੈ ਤੇ ਉਹ ਆਪਣਾ ਗੇਮ ਭੁੱਲ ਗਈ ਹੈ । ਜੈ ਭਾਨੂਸ਼ਾਲੀ ਨੇ ਅਫ਼ਸਾਨਾ ਨੂੰ ਸਮਝਾਉਣ ਦੀ ਕੋਸ਼ਿਸ ਕੀਤੀ ਕਿ ਇਹ ਪਰਿਵਾਰਕ ਸ਼ੋਅ ਹੈ ਤੇ ਇਸ ਤਰ੍ਹਾਂ ਕਰਨ ਨਾਲ ਰਾਜੀਵ ਦੀ ਛਵੀ ਖ਼ਰਾਬ ਹੋ ਜਾਵੇਗੀ ।

 

View this post on Instagram

 

A post shared by ???? ???????? ᕕ (@riazbrothers)

ਅਫ਼ਸਾਨਾ ਨੇ ਰਾਜੀਵ ਤੇ ਕੇਸ ਦਰਜ ਕਰਵਾਉਣ ਦੀ ਧਮਕੀ ਵੀ ਦਿੱਤੀ, ਇਸ ਤੇ ਸ਼ਮਿਤਾ ਨੇ ਵੀ ਅਫ਼ਸਾਨਾ ਨੂੰ ਕਿਹਾ ਕਿ ਉਹ ਕੇਸ ਦਰਜ ਕਰਵਾ ਕੇ ਦਿਖਾਏ । ਇਸ ਤੋਂ ਬਾਅਦ ਅਫ਼ਸਾਨਾ ਦੇ ਚੈੱਕ ਅਪ ਲਈ ਡਾਕਟਰ ਭੇਜੇ ਗਏ । ਇਸ ਤੋਂ ਬਆਦ ਉਸ ਨੂੰ bigg boss 15 ਘਰ ਤੋਂ ਬਾਹਰ ਨਿਕਲਣ ਲਈ ਕਿਹਾ ਗਿਆ । ਇਸ ਤੋਂ ਬਾਅਦ ਅਫ਼ਸਾਨਾ ਨੇ ਘਰ ਤੋਂ ਬਾਹਰ ਆਉਣ ਤੋਂ ਨਾਂਹ ਕਰ ਦਿੱਤੀ ਤੇ ਅਫ਼ਸਾਨਾ ਨੂੰ ਘਰ ਤੋਂ ਬਾਹਰ ਕਰਨ ਲਈ ਕਰੂ ਮੈਂਬਰਾਂ ਨੂੰ ਭੇਜਣਾ ਪਿਆ ।

 

View this post on Instagram

 

A post shared by ytthmovies (@ytthmovies)

Related Post