'ਏ ਵਤਨ ਮੇਰੇ ਵਤਨ' ਫ਼ਿਲਮ ਦਾ ਟੀਜ਼ਰ ਹੋਇਆ ਰਿਲੀਜ਼, ਸੁਤੰਤਰਤਾ ਸੈਨਾਨੀ ਦਾ ਕਿਰਦਾਰ ਨਿਭਾਵੇਗੀ ਸਾਰਾ ਅਲੀ ਖ਼ਾਨ

By  Pushp Raj January 24th 2023 07:15 PM -- Updated: January 24th 2023 07:16 PM

'Ae Watan Mere Watan' first teaser: ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਹਾਲ ਹੀ ਵਿੱਚ ਆਪਣੀ ਨਵੀਂ ਫ਼ਿਲਮ ਨੂੰ ਲੈ ਕੇ ਸੁਰਖੀਆਂ ਵਿੱਚ ਆ ਗਈ ਹੈ। ਬਹੁਤ ਹੀ ਜਲਦ ਸਾਰਾ ਅਲੀ ਖ਼ਾਨ ਆਪਣੀ ਨਵੀਂ ਫ਼ਿਲਮ 'ਏ ਵਤਨ ਮੇਰੇ ਵਤਨ' ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ। ਹਾਲ ਹੀ ਵਿੱਚ ਫ਼ਿਲਮ ਮੇਕਰਸ ਨੇ ਇਸ ਫ਼ਿਲਮ ਦਾ ਪਹਿਲਾ ਟੀਜ਼ਰ ਰਿਲੀਜ਼ ਕੀਤਾ ਹੈ, ਜਿਸ ਵਿੱਚ ਸਾਰਾ ਇੱਕ ਨਵੇਂ ਹੀ ਅਵਤਾਰ ਵਿੱਚ ਨਜ਼ਰ ਆ ਰਹੀ ਹੈ।

ਅਭਿਨੇਤਰੀ ਸਾਰਾ ਅਲੀ ਖ਼ਾਨ 2018 ਦੀ ਰਿਲੀਜ਼ 'ਕੇਦਾਰਨਾਥ' ਤੋਂ ਬਾਅਦ ਪਹਿਲੀ ਵਾਰ ਕਿਸੇ ਫਿਲਮ ਦਾ ਭਾਰ ਚੁੱਕਣ ਲਈ ਪੂਰੀ ਤਰ੍ਹਾਂ ਤਿਆਰ ਹੈ। ਸਾਰਾ ਆਪਣੀ ਆਉਣ ਵਾਲੀ ਫ਼ਿਲਮ 'ਏ ਵਤਨ ਮੇਰੇ ਵਤਨ' 'ਚ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ।

ਮਸ਼ਹੂਰ ਫ਼ਿਲਮ ਮੇਕਰ ਕਰਨ ਜੌਹਰ ਵੱਲੋਂ ਨਿਰਮਿਤ ਇਸ ਫ਼ਿਲਮ ਦੇ ਵਿੱਚ ਸਾਰਾ ਮਸ਼ਹੂਰ ਸੁਤੰਤਰਤਾ ਸੈਨਾਨੀ 'ਊਸ਼ਾ ਮਹਿਤਾ' ਦੀ ਭੂਮਿਕਾ ਨਿਭਾਉਂਦੀ ਹੋਈ ਨਜ਼ਰ ਆਵੇਗੀ। ਇਹ ਫ਼ਿਲਮ ਇੱਕ ਆਜ਼ਾਦੀ ਘੁਲਾਟੀਏ ਜੋ ਆਜ਼ਾਦੀ ਅੰਦੋਲਨ ਦੌਰਾਨ ਇੱਕ ਗੁਪਤ ਰੇਡੀਓ ਸੰਚਾਲਕ ਦੌਰਾਨ ਕੰਮ ਕਰਦੀ ਹੈ। ਮੇਕਰਸ ਨੇ ਸੋਮਵਾਰ ਨੂੰ ਇਸ ਫ਼ਿਲਮ ਦਾ ਟੀਜ਼ਰ ਸ਼ੇਅਰ ਕੀਤੀ ਹੈ।

ਸਾਰਾ ਇੱਕ ਵੱਖਰੇ ਕਿਰਦਾਰ ਵਿੱਚ ਨਜ਼ਰ ਆਵੇਗੀ

ਇਸ ਫ਼ਿਲਮ 'ਚ ਸਾਰਾ ਆਪਣੇ ਕਰੀਅਰ 'ਚ ਪਹਿਲੀ ਵਾਰ ਰੀਅਲ ਲਾਈਫ ਹੀਰੋਇਨ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਸਾਰਾ ਅਲੀ ਖ਼ਾਨ 'ਸਿੰਬਾ', 'ਕੁਲੀ ਨੰਬਰ 1' ਅਤੇ 'ਅਤਰੰਗੀ ਰੇ' ਵਰਗੀਆਂ ਕਮਰਸ਼ੀਅਲ ਫਿਲਮਾਂ 'ਚ ਕੰਮ ਕਰਕੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਚੁੱਕੀ ਹੈ। ਇਸ ਦੇ ਨਾਲ ਹੀ ਊਸ਼ਾ ਮਹਿਤਾ ਦੀ ਬਾਇਓਪਿਕ ਵਿੱਚ ਗੰਭੀਰ ਭੂਮਿਕਾ ਨਿਭਾਉਣ ਦੀ ਸਾਰਾ ਦੀ ਕਾਬਲੀਅਤ ਵੀ ਇਸ ਫ਼ਿਲਮ ਰਾਹੀਂ ਪਰਖੀ ਜਾਵੇਗੀ। ਇਸ ਫ਼ਿਲਮ ਰਾਹੀਂ ਪਤਾ ਲੱਗੇਗਾ ਕਿ ਸਾਰਾ ਕੋਈ ਵੀ ਕਿਰਦਾਰ ਨਿਭਾਉਣ ਵਿੱਚ ਮਾਹਿਰ ਹੈ ਜਾਂ ਨਹੀਂ। ਹਲਾਂਕਿ ਅਜੇ ਤੱਕ ਸਾਰਾ ਵੱਲੋਂ ਵੱਖ-ਵੱਖ ਫ਼ਿਲਮਾਂ ਵਿੱਚ ਨਿਭਾਏ ਗਏ ਕਈ ਕਿਰਦਾਰਾਂ ਨੂੰ ਬਹੁਤ ਪਸੰਦ ਕੀਤਾ ਗਿਆ ਹੈ।

ਭਾਰਤ ਛੱਡੋ ਅੰਦੋਲਨ 'ਤੇ ਆਧਾਰਿਤ ਹੈ ਇਹ ਫ਼ਿਲਮ

ਇਸ ਫ਼ਿਲਮ ਦੀ ਗੱਲ ਕਰੀਏ ਤਾਂ ਇਹ ਫਿਲਮ ਇੱਕ ਬਹਾਦਰ, ਸ਼ੇਰ-ਦਿਲ ਆਜ਼ਾਦੀ ਘੁਲਾਟੀਏ ਦੇ ਆਲੇ-ਦੁਆਲੇ ਘੁੰਮਦੀ ਹੈ। ਇਹ ਕਹਾਣੀ 1942 ਦੇ ਭਾਰਤ ਛੱਡੋ ਅੰਦੋਲਨ ਦੇ ਪਿਛੋਕੜ 'ਤੇ ਆਧਾਰਿਤ ਹੈ। ਏ ਵਤਨ ਮੇਰੇ ਵਤਨ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਇੱਕ ਥ੍ਰਿਲਰ ਡਰਾਮਾ ਫਿਲਮ ਹੈ। ਦਰਬ ਫਾਰੂਕੀ ਅਤੇ ਕੰਨਨ ਅਈਅਰ ਨੇ ਇਸ ਫਿਲਮ ਦੀ ਕਹਾਣੀ ਲਿਖੀ ਹੈ। ਨਿਰਮਾਤਾਵਾਂ ਨੇ ਪਿਛਲੇ ਸਾਲ ਦਸੰਬਰ 'ਚ 'ਏ ਵਤਨ ਮੇਰੇ ਵਤਨ' ਦੀ ਸ਼ੂਟਿੰਗ ਪੂਰੀ ਕਰ ਲਈ ਸੀ। ਹੁਣ ਜਲਦ ਹੀ ਦਰਸ਼ਕ ਇਸ ਫ਼ਿਲਮ ਨੂੰ ਵੱਡੇ ਪਰਦੇ 'ਤੇ ਵੇਖ ਸਕਣਗੇ।

 

ਕਰਨ ਜੌਹਰ ਦੇ ਐਂਟਰਟੇਨਮੈਂਟ ਪ੍ਰੋਡਕਸ਼ਨ ਦੁਆਰਾ ਨਿਰਮਿਤ ਇਸ ਫ਼ਿਲਮ ਦਾ ਨਿਰਦੇਸ਼ਨ ਕੰਨਨ ਅਈਅਰ ਨੇ ਕੀਤਾ ਹੈ। ਇਹ ਫਿਲਮ 240 ਤੋਂ ਵੱਧ ਦੇਸ਼ਾਂ ਅਤੇ ਪ੍ਰਦੇਸ਼ਾਂ ਵਿੱਚ ਰਿਲੀਜ਼ ਹੋਣ ਤੋਂ ਬਾਅਦ ਪ੍ਰਾਈਮ ਮੈਂਬਰਾਂ ਲਈ ਵਿਸ਼ਾਲ ਐਮਾਜ਼ਾਨ ਪ੍ਰਾਈਮ ਮੂਵੀਜ਼ ਸਟ੍ਰੀਮਿੰਗ 'ਤੇ ਉਪਲਬਧ ਹੋਵੇਗੀ।

ਹੋਰ ਪੜ੍ਹੋ: ਅਜੇ ਦੇਵਗਨ ਦੀ ਫ਼ਿਲਮ 'ਭੋਲਾ' ਦਾ ਦੂਜਾ ਟੀਜ਼ਰ ਹੋਇਆ ਰਿਲੀਜ਼, ਤ੍ਰਿਸ਼ੂਲ ਨਾਲ ਖ਼ਤਰਨਾਕ ਸਟੰਟ ਕਰਦੇ ਨਜ਼ਰ ਆਏ ਅਦਾਕਾਰ, ਵੇਖੋ ਵੀਡੀਓ

ਵਰਕ ਫਰੰਟ ਦੀ ਗੱਲ ਕਰੀਏ ਤਾਂ ਸਾਰਾ ਅਲੀ ਖ਼ਾਨ ਕੋਲ ਅਗਲੇ ਸਾਲ ਕਈ ਤਰ੍ਹਾਂ ਦੀਆਂ ਫਿਲਮਾਂ ਹਨ। ਅਗਲੇ ਸਾਲ, ਉਹ ਪਵਨ ਕ੍ਰਿਪਲਾਨੀ ਦੀ 'ਗੈਸਲਾਈਟ' ਵਿੱਚ ਵਿਕਰਾਂਤ ਮੈਸੀ ਨਾਲ ਸਕ੍ਰੀਨ ਸਪੇਸ ਸ਼ੇਅਰ ਕਰਦੀ ਨਜ਼ਰ ਆਵੇਗੀ। ਇਸ ਦੇ ਨਾਲ ਹੀ ਉਹ ਵਿੱਕੀ ਕੌਸ਼ਲ ਦੇ ਨਾਲ ਲਕਸ਼ਮਣ ਉਟੇਕਰ ​​ਦੀ ਫ਼ਿਲਮ 'ਅਨਟਾਈਟਲ' 'ਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਅਨੁਰਾਗ ਬਾਸੂ ਅਤੇ ਆਦਿਤਿਆ ਰਾਏ ਕਪੂਰ ਨਾਲ ਉਨ੍ਹਾਂ ਦੀ ਨਵੀਂ ਫਿਲਮ 'ਮੈਟਰੋ: ਇਨ ਡੀਨੋ' ਵੀ ਪਾਈਪਲਾਈਨ 'ਚ ਹੈ।

 

View this post on Instagram

 

A post shared by prime video IN (@primevideoin)

Related Post