ਆਦਿਤਿਆ ਰਾਏ ਕਪੂਰ ਨੇ ਦਿ ਗ੍ਰੇਟ ਖਲੀ ਨਾਲ ਕੀਤਾ 'ਪੁਸ਼ਅੱਪ ਚੈਲੇਂਜ', ਵੇਖੋ ਵੀਡੀਓ

Aditya Rai Kapoor and Khali 'Pushup Challenge': ਫਿਲਮ ਆਸ਼ਿਕੀ-2 ਫੇਮ ਬਾਲੀਵੁੱਡ ਅਦਾਕਾਰ ਆਦਿਤਿਆ ਰਾਏ ਕਪੂਰ ਇਨ੍ਹੀਂ ਦਿਨੀਂ ਆਪਣੀ ਫਿਲਮ 'ਰਾਸ਼ਟਰ ਕਵਚ ਓਮ' ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਇਸ ਫਿਲਮ 'ਚ ਉਨ੍ਹਾਂ ਦੇ ਨਾਲ ਅਦਾਕਾਰਾ ਸੰਜਨਾ ਸਾਂਘੀ ਵੀ ਨਜ਼ਰ ਆਵੇਗੀ। ਆਦਿਤਿਆ ਅਤੇ ਸੰਜਨਾ ਪ੍ਰਮੋਸ਼ਨ ਦੇ ਸਿਲਸਿਲੇ 'ਚ ਪੰਜਾਬ ਦੇ ਜਲੰਧਰ ਜ਼ਿਲ੍ਹੇ ਪਹੁੰਚੇ। ਇਥੇ ਆਦਿਤਿਆ ਰਾਏ ਕਪੂਰ ਨੇ ਮਸ਼ਹੂਰ ਰੈਸਲਰ ਦਿ ਗ੍ਰੇਟ ਖਲੀ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨਾਲ ਇੱਕ ਦਿਲਚਸਪ ਚੈਲੇਂਜ ਕੀਤਾ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
Image Source: Instagram
ਹਾਲ ਹੀ 'ਚ ਆਦਿਤਿਆ ਰਾਏ ਕਪੂਰ ਅਤੇ ਸੰਜਨਾ ਆਪਣੀ ਫਿਲਮ 'ਰਾਸ਼ਟਰ ਕਵਚ ਓਮ' ਦੇ ਪ੍ਰਮੋਸ਼ਨ ਲਈ ਪੰਜਾਬ ਦੇ ਜਲੰਧਰ ਜ਼ਿਲ੍ਹੇ ਵਿੱਚ ਪਹੁੰਚੇ। ਇਥੇ ਉਹ WWE ਦੇ ਮਸ਼ਹੂਰ ਰੈਸਲਰ ਦਿ ਗ੍ਰੇਟ ਖਲੀ ਦੇ ਸੀਡਬਲਯੂਈ ਰੇਸਿੰਗ ਅਕੈਡਮੀ ਪਹੁੰਚੇ। ਇਸ ਦੌਰਾਨ ਦਿ ਗ੍ਰੇਟ ਖਲੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਕੁਝ ਗੇਮਜ਼ ਆਦਿ ਵੀ ਖੇਡੇ।
ਇਸ ਦੌਰਾਨ ਆਦਿਤਿਆ ਰਾਏ ਕਪੂਰ ਨੇ ਦਿ ਗ੍ਰੇਟ ਖਲੀ ਨਾਲ 'ਪੁਸ਼ਅੱਪ ਚੈਲੇਂਜ' ਕੀਤਾ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਇੰਸਟਾਗ੍ਰਾਮ ਯੂਜ਼ਰ ਵਾਇਰਲ ਭਿਆਨੀ ਵੱਲੋਂ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਆਦਿਤਿਆ ਰਾਏ ਕਪੂਰ ਤੇ ਖਲੀ ਨੂੰ ਇੱਕਠੇ ਪੁਸ਼ਅਪ ਕਰਦੇ ਹੋਏ ਵੇਖ ਸਕਦੇ ਹੋ।
Image Source: Instagram
ਵਾਇਰਲ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਆਦਿਤਿਆ, WWE ਰੈਸਲਰ ਖਲੀ ਨਾਲ ਪੁਸ਼ਅਪ ਕਰ ਰਹੇ ਹਨ। ਉੱਥੇ ਮੌਜੂਦ ਲੋਕ ਪੁਸ਼ਅੱਪ ਗਿਣ ਰਹੇ ਹਨ। ਇਸ ਦੌਰਾਨ ਸੰਜਨਾ ਸਾਂਘੀ ਉਨ੍ਹਾਂ ਦੋਹਾਂ ਨੂੰ ਚੀਅਰ ਕਰਦੀ ਹੋਈ ਨਜ਼ਰ ਆ ਰਹੀ ਹੈ। ਵੀਡੀਓ ਦੇ ਅੰਤ ਤੱਕ, ਖਲੀ ਥੱਕ ਜਾਂਦੇ ਹਨ ਅਤੇ ਅੱਧ ਵਿਚਕਾਰ ਹੀ ਰੁਕ ਜਾਂਦੇ ਹਨ। ਅਜਿਹੇ 'ਚ ਅੰਤ ਵਿੱਚ ਆਦਿਤਿਆ ਰਾਏ ਇਹ ਮੁਕਾਬਲਾ ਜਿੱਤ ਲੈਂਦੇ ਹਨ।
ਦੱਸ ਦਈਏ ਕਿ ਇਹ ਆਦਿਤਿਆ ਅਤੇ ਖਲੀ ਵਿਚਕਾਰ ਇਹ 'ਪੁਸ਼ਅੱਪ ਚੈਲੇਂਜ' ਮਜ਼ਾਕੀਆ ਅੰਦਾਜ਼ 'ਚ ਹੋਇਆ। ਫੈਨਜ਼ ਵੀ ਇਸ ਵੀਡੀਓ 'ਤੇ ਕਮੈਂਟ ਕਰਕੇ ਆਪਣੀਆਂ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਕੁਝ ਪ੍ਰਸ਼ੰਸਕ ਉਸ ਦੇ ਇਸ ਚੈਲੇਂਜ ਨੂੰ ਪਸੰਦ ਕਰ ਰਹੇ ਹਨ, ਜਦੋਂ ਕਿ ਕੁਝ ਇਸ ਨੂੰ ਪਸੰਦ ਨਹੀਂ ਕਰ ਰਹੇ ਹਨ।
ਇੱਕ ਯੂਜ਼ਰ ਨੇ ਲਿਖਿਆ, 'ਖਲੀ 15 ਸਾਲ ਵੱਡਾ ਹੈ', ਤਾਂ ਦੂਜੇ ਨੇ ਲਿਖਿਆ, 'ਖਲੀ ਸਰ ਆਦਿਤਿਆ ਨੂੰ ਇੱਕ ਵਾਰ 'ਚ ਮੁੱਕਾ ਮਾਰ ਕੇ ਮਸ਼ਹੂਰ ਕਰ ਦਿਓ।' ਇਸ ਤੋਂ ਇਲਾਵਾ ਇੱਕ ਨੇ ਕਿਹਾ ਕਿ ਫਿਲਮ ਬਣਨ ਦਿਓ, ਇਹ ਕਰੋ।
Image Source: Instagram
ਹੋਰ ਪੜ੍ਹੋ: ਹੁਣ ਟਵਿੱਟਰ ਨੇ ਕਿਸਾਨਾਂ ਦੇ ਦੋ ਹੈਂਡਲਾਂ 'ਟਰੈਕਟਰ 2 ਟਵਿੱਟਰ' ਅਤੇ 'ਕਿਸਾਨ ਏਕਤਾ ਮੋਰਚਾ' ਨੂੰ ਕੀਤਾ ਬੈਨ
ਦੱਸ ਦੇਈਏ ਕਿ 'ਰਾਸ਼ਟਰ ਕਵਚ ਓਮ' 1 ਜੁਲਾਈ ਨੂੰ ਸਿਨੇਮਾਘਰਾਂ 'ਚ ਦਸਤਕ ਦੇਣ ਜਾ ਰਹੀ ਹੈ। ਇਸ ਫਿਲਮ ਨੂੰ ਕਪਿਲ ਵਰਮਾ ਨੇ ਡਾਇਰੈਕਟ ਕੀਤਾ ਹੈ। ਇਸ ਦੇ ਨਾਲ ਹੀ ਦਿ ਗ੍ਰੇਟ ਖਲੀ ਦੇਸ਼ ਦੇ ਪਹਿਲੇ ਪਹਿਲਵਾਨ ਹਨ ਜਿਨ੍ਹਾਂ ਨੇ ਡਬਲਯੂਡਬਲਯੂਈ ਨਾਲ ਕਰਾਰ ਕੀਤਾ ਹੈ। ਇਸ ਤੋਂ ਇਲਾਵਾ ਉਸ ਨੇ 'ਦਿ ਲੌਂਗੈਸਟ ਯਾਰਡ', 'ਰੈਸਲਿੰਗ', 'ਗੇਟ ਸਮਾਰਟ' ਸਣੇ ਕਈ ਹਿੰਦੀ ਅਤੇ ਅੰਗਰੇਜ਼ੀ ਫਿਲਮਾਂ 'ਚ ਕੰਮ ਕੀਤਾ ਹੈ।
View this post on Instagram