ਆਦਿਤਿਆ ਨਰਾਇਣ ਬਣੇ ਪਿਤਾ, ਪਤਨੀ ਸ਼ਵੇਤਾ ਨੇ ਧੀ ਨੂੰ ਦਿੱਤਾ ਜਨਮ

By  Shaminder March 4th 2022 04:13 PM

ਗਾਇਕ ਆਦਿਤਿਆ ਨਰਾਇਣ (Aditya Narayan) ਅਤੇ ਸ਼ਵੇਤਾ ਅਗਰਵਾਲ  ਮਾਪੇ  ਬਣ ਗਏ ਹਨ । ਉਨ੍ਹਾਂ ਦੇ ਘਰ ਧੀ (Baby Girl)  ਨੇ ਜਨਮ ਲਿਆ ਹੈ ।ਇਸ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਆਦਿਤਿਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਸ਼ਵੇਤਾ ਅਤੇ ਮੈਂ ਇਹ ਸਾਂਝਾ ਕਰਦੇ ਹੋਏ ਬਹੁਤ ਸ਼ੁਕਰਗੁਜ਼ਾਰ ਮਹਿਸੂਸ ਕਰ ਰਹੇ ਹਾਂ ਕਿ ਪ੍ਰਮਾਤਮਾ ਨੇ ਸਾਨੂੰ ਇੱਕ ਬੱਚੀ ਦੀ ਦਾਤ ਬਖਸ਼ੀ ਹੈ’।ਇਸ ਜਾਣਕਾਰੀ ਨੂੰ ਜਿਉਂ ਹੀ ਗਾਇਕ ਨੇ ਸਾਂਝਾ ਕੀਤਾ ਤਾਂ ਉਸ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ । ਇੰਡਸਟਰੀ ਦੇ ਕਈ ਸਿਤਾਰਿਆਂ ਨੇ ਧੀ ਦੇ ਜਨਮ ‘ਤੇ ਵਧਾਈ ਦਿੱਤੀ ਹੈ ਅਤੇ ਬੱਚੀ ਦੀ ਲੰਮੀ ਉਮਰ ਦੀ ਕਾਮਨਾ ਅਤੇ ਆਸ਼ੀਰਵਾਦ ਦਿੱਤਾ ਹੈ ।

Aditya Narayan image From instagram

ਹੋਰ ਪੜ੍ਹੋ : ਮਰਹੂਮ ਗਾਇਕ ਰਾਜ ਬਰਾੜ ਦੇ ਬੇਟੇ ਜੋਸ਼ ਬਰਾੜ ਨੇ ਵੀ ਪੰਜਾਬੀ ਇੰਡਸਟਰੀ ‘ਚ ਇਸ ਗੀਤ ਦੇ ਨਾਲ ਕੀਤਾ ਡੈਬਿਊ

ਇਸ ਤੋਂ ਪਹਿਲਾਂ ਸ਼ਵੇਤਾ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਕਾਫੀ ਵਾਇਰਲ ਹੋਈਆਂ ਸਨ । ਇਨ੍ਹਾਂ ਤਸਵੀਰਾਂ ‘ਚ ਸ਼ਵੇਤਾ ਦਾ ਬੇਬੀ ਬੰਪ ਦਿਖਾਈ ਦੇ ਰਿਹਾ ਸੀ । ਦੱਸ ਦਈਏ ਕਿ ਦੋਵਾਂ ਦਾ ਵਿਆਹ ਬੀਤੇ ਸਾਲ ਹੋਇਆ ਸੀ। ਇਸ ਵਿਆਹ ਨੂੰ ਬਹੁਤ ਹੀ ਨਿੱਜੀ ਰੱਖਿਆ ਗਿਆ ਸੀ ਅਤੇ ਵਿਆਹ ‘ਚ ਦੋਵਾਂ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਹੀ ਸ਼ਾਮਿਲ ਹੋਏ ਸਨ ।

Aditya Narayan .jpg,,, image From instagram

ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਪਤਨੀ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੇ ਪਰਿਵਾਰ ‘ਚ ਇੱਕ ਹੋਰ ਨਵਾਂ ਮੈਂਬਰ ਆ ਚੁੱਕਿਆ ਹੈ । ਸੋਸ਼ਲ ਮੀਡੀਆ ‘ਤੇ ਗਾਇਕ ਵੱਲੋਂ ਸ਼ੇਅਰ ਕੀਤੀ ਗਈ ਪੋਸਟ ਖੂਬ ਵਾਇਰਲ ਹੋ ਰਹੀ ਹੈ ।ਆਦਿਤਿਆ ਨਰਾਇਣ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਇੱਕ ਸੁਰੀਲੇ ਗਾਇਕ ਹੋਣ ਦੇ ਨਾਲ-ਨਾਲ ਇੱਕ ਵਧੀਆ ਹੋਸਟ ਵੀ ਹਨ ਅਤੇ ਕਈ ਰਿਆਲਟੀ ਸ਼ੋਅਜ਼ ‘ਚ ਉਹ ਐਂਕਰਿੰਗ ਕਰਦੇ ਹੋਏ ਨਜ਼ਰ ਆਉਂਦੇ ਹਨ । ਆਦਿਤਿਆ ਨਰਾਇਣ ਦੇ ਪਿਤਾ ਪ੍ਰਸਿੱਧ ਗਾਇਕ ਹਨ ਅਤੇ ਉਨ੍ਹਾਂ ਦੇ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ।

 

View this post on Instagram

 

A post shared by Aditya Narayan Jha (@adityanarayanofficial)

Related Post