ਭਾਰਤੀ ਸਿੰਘ ਦੇ ਨਵਜੰਮੇ ਬੱਚੇ ਨੂੰ ਮਿਲੇ ਆਦਿਤਿਆ ਨਰਾਇਣ, ਕਿਹਾ 'ਹੁਣੇ ਤਾਂ ਉਸਦੇ...'

ਮਸ਼ਹੂਰ ਗਾਇਕ ਅਤੇ ਹੋਸਟ ਆਦਿਤਿਆ ਨਾਰਾਇਣ ਦਾ ਕਾਮੇਡੀਅਨ ਭਾਰਤੀ ਸਿੰਘ ਅਤੇ ਉਸਦੇ ਪਤੀ ਹਰਸ਼ ਲਿੰਬਾਚੀਆ ਨਾਲ ਚੰਗਾ ਰਿਸ਼ਤਾ ਹੈ। ਆਦਿਤਿਆ ਇਨ੍ਹੀਂ ਦਿਨੀਂ ਬੇਹੱਦ ਖੁਸ਼ ਹੈ ਕਿਉਂਕਿ ਉਸ ਦੇ ਖ਼ਾਸ ਦੋਸਤ ਭਾਰਤੀ-ਹਰਸ਼ ਨੂੰ ਬੇਟੇ ਦੀ ਬਖਸ਼ਿਸ਼ ਹੋਈ ਹੈ। ਹਾਲ ਹੀ 'ਚ ਆਦਿਤਿਆ ਨੇ ਭਾਰਤੀ-ਹਰਸ਼ ਦੇ ਮਾਤਾ-ਪਿਤਾ ਬਣਨ 'ਤੇ ਖੁਸ਼ੀ ਜ਼ਾਹਿਰ ਕੀਤੀ ਹੈ।
ਹੋਰ ਪੜ੍ਹੋ : ‘ਪੱਗ ਤੇ ਫੁਲਕਾਰੀ’ ਦੀ ਬਾਤਾਂ ਪਾਉਂਦਾ ਫ਼ਿਲਮ ‘Main Te Bapu’ ਦਾ ਨਵਾਂ ਗੀਤ ਰਣਜੀਤ ਬਾਵਾ ਦੀ ਆਵਾਜ਼ ‘ਚ ਹੋਇਆ ਰਿਲੀਜ਼
Image Source: Instagram
ਆਦਿਤਿਆ ਨੂੰ ਭਾਰਤੀ ਅਤੇ ਹਰਸ਼ ਦੇ ਨਵਜੰਮੇ ਬੱਚੇ ਨਾਲ ਮਿਲਣ, ਦੇਖਣ ਅਤੇ ਖੇਡਣ ਦਾ ਮੌਕਾ ਮਿਲਿਆ। ਭਾਰਤੀ ਪਿਆਰ ਨਾਲ ਆਪਣੇ ਪੁੱਤਰ ਗੋਲਾ ਕਹਿੰਦੇ ਹਨ। ਆਦਿਤਿਆ ਨੇ ਈਟਾਈਮਸ ਦੇ ਨਾਲ ਗੱਲਬਾਤ ਕਰਦੇ ਹੋਏ ਖੁਲਾਸਾ ਕੀਤਾ ਕਿ ਗੋਲਾ ਕਿਹੋ ਜਿਹਾ ਦਿਖਾਈ ਦਿੰਦਾ ਹੈ ਅਤੇ ਉਸ ਦਾ ਨਵਜੰਮੇ ਬੱਚੇ ਦੀ ਤਸਵੀਰ ਆਪਣੇ ਪਿਆਰ ਭਰੇ ਸ਼ਬਦਾਂ ਦੇ ਨਾਲ ਬਿਆਨ ਕੀਤੀ ਹੈ।
Image Source: Instagram
ਆਦਿਤਿਆ ਨਰਾਇਣ ਨੇ ਕਿਹਾ ਕਿ ਉਹ ਭਾਰਤੀ ਨੂੰ ਆਪਣੀ ਭੈਣ ਅਤੇ ਹਰਸ਼ ਨੂੰ ਆਪਣਾ ਭਰਾ ਮੰਨਦੇ ਹਨ। ਉਸਨੇ ਅੱਗੇ ਕਿਹਾ ਕਿ ਉਨ੍ਹਾਂ ਦੇ ਬੱਚਿਆਂ ਦੇ ਜਨਮ ‘ਚ ਸਿਰਫ 40 ਦਿਨਾਂ ਦਾ ਫਰਕ ਹੈ। ਦੱਸ ਦਈਏ ਆਦਿਤਿਆ-ਸ਼ਵੇਤਾ ਦੀ ਬੇਬੀ ਗਰਲ ਦਾ ਜਨਮ 24 ਫਰਵਰੀ 2022 ਨੂੰ ਹੋਇਆ, ਜਦੋਂ ਕਿ ਭਾਰਤੀ-ਹਰਸ਼ ਦੇ ਬੇਬੀ ਬੁਆਏ ਦਾ ਜਨਮ 3 ਅਪ੍ਰੈਲ 2022 ਨੂੰ ਹੋਇਆ ਹੈ।
Image Source: Instagram
ਆਦਿਤਿਆ ਨੇ ਖੁਲਾਸਾ ਕੀਤਾ ਕਿ ਜਦੋਂ ਤੋਂ ਉਹ ਇੱਕ ਦੂਜੇ ਨਾਲ ਮਿਲਦੇ ਹਨ ਅਤੇ ਇਕੱਠੇ ਕੰਮ ਕਰਦੇ ਹਨ, ਉਹ ਆਪਣੇ ਬੱਚਿਆਂ ਬਾਰੇ ਗੱਲ ਕਰਦੇ ਹਨ। ਆਦਿਤਿਆ ਨੇ ਖੁਲਾਸਾ ਕੀਤਾ ਕਿ ਜਦੋਂ ਉਹ ਇਕੱਠੇ ਹੁੰਦੇ ਹਨ ਤਾਂ ਗੋਲਾ ਦੇ ਵੀਡੀਓ ਦੇਖਦੇ ਹਨ। ਆਦਿਤਿਆ ਨੇ ਉਸਨੂੰ ਪਿਆਰਾ ਕਿਹਾ ਅਤੇ ਖੁਲਾਸਾ ਕੀਤਾ, "ਅਭੀ ਤਕ ਉਸਕੇ ਆਈਬ੍ਰੋਅ ਵੀ ਨਹੀਂ ਆਏ ਨੇ..’। ਉਨ੍ਹਾਂ ਨੇ ਅੱਗੇ ਕਿਹਾ ਕਿ ਗੋਲਾ ਬਹੁਤ ਹੀ ਪਿਆਰ ਤੇ ਕਿਊਟ ਹੈ।
ਦੱਸ ਦਈਏ ਭਾਰਤੀ ਨੇ ਆਪਣੇ ਬੱਚੇ ਨੂੰ ਜਨਮ ਦੇਣ ਤੋਂ ਕੁਝ ਦਿਨ ਬਾਅਦ ਹੀ ਕੰਮ ਉੱਤੇ ਵਾਪਸੀ ਕਰ ਲਈ ਸੀ। ਦੱਸ ਦਈਏ ਭਾਰਤੀ ਨੇ ਆਪਣੇ ਬਲੌਗ ਵਿੱਚ ਕਿਹਾ ਸੀ ਕਿ ਉਹ ਬਹੁਤ ਜਲਦ ਆਪਣੇ ਪੁੱਤਰ ਦਾ ਚਿਹਰਾ ਦਿਖਾਉਣਗੇ।
ਹੋਰ ਪੜ੍ਹੋ : ਰਾਨੂ ਮੰਡਲ ਤੋਂ ਬਾਅਦ ਇਸ ਟਰੱਕ ਡਰਾਈਵਰ ਦਾ ਵੀਡੀਓ ਵਾਇਰਲ, ਮੁਹੰਮਦ ਰਫੀ ਦੇ ਅੰਦਾਜ਼ 'ਚ ਗਾਇਆ ਗੀਤ, ਲੋਕਾਂ ਕਰ ਰਹੇ ਨੇ ਤਾਰੀਫ