ਆਦਿਤਿਆ ਨਾਰਾਇਣ ਨੇ ਛੱਡੀ ਸਿੰਗਿੰਗ ਸ਼ੋਅ ਦੀ ਹੋਸਟਿੰਗ, ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ

ਟੀਵੀ ਜਗਤ ਦੇ ਮਸ਼ਹੂਰ ਹੋਸਟ ਤੇ ਗਾਇਕ ਆਦਿਤਿਆ ਨਾਰਾਇਣ ਕੁਝ ਦਿਨ ਪਹਿਲਾਂ ਹੀ ਪਿਤਾ ਬਣੇ ਹਨ। ਹੁਣ ਆਦਿਤਿਆ ਨਾਲ ਜੁੜੀ ਇੱਕ ਹੋਰ ਖ਼ਬਰ ਸਾਹਮਣੇ ਆ ਰਹੀ ਹੈ ਕਿ ਆਦਿਤਯਾ ਨੇ ਹਮੇਸ਼ਾਂ ਦੇ ਲਈ ਟੀਵੀ ਜਗਤ ਨੂੰ ਅਲਵਿਦਾ ਕਹਿ ਦਿੱਤਾ ਹੈ।ਆਦਿਤਿਆ ਨਰਾਇਣ ਨੇ ਸਿੰਗਿੰਗ ਰਿਐਲਿਟੀ ਸ਼ੋਅ 'ਸਾਰੇਗਾਮਾਪਾ' ਦੀ ਮੇਜ਼ਬਾਨੀ ਛੱਡਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਲਿਖ ਕੇ ਇਹ ਜਾਣਕਾਰੀ ਦਿੱਤੀ ਹੈ।
ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਇੱਕ ਭਾਵਨਾਤਮਕ ਨੋਟ ਵੀ ਲਿਖਿਆ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੋਅ ਦੇ ਸਟੇਜ ਤੋਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਆਦਿਤਿਆ ਨੇ ਲਿਖਿਆ- 'ਭਾਰੇ ਦਿਲ ਨਾਲ ਮੈਂ ਉਸ ਸ਼ੋਅ ਦੀ ਮੇਜ਼ਬਾਨੀ ਛੱਡ ਰਿਹਾ ਹਾਂ, ਜਿਸ ਨੇ ਮੈਨੂੰ ਬਾਲਗ ਵਜੋਂ ਪਛਾਣ ਦਿੱਤੀ, ਸਾਰੇਗਾਮਾਪਾ। 18 ਸਾਲ ਦੇ ਕਿਸ਼ੋਰ ਤੋਂ ਇੱਕ ਨੌਜਵਾਨ ਤੱਕ, ਇੱਕ ਸੁੰਦਰ ਪਤਨੀ ਅਤੇ ਧੀ ਨਾਲ। 15 ਸਾਲ, 9 ਸੀਜ਼ਨ, 350 ਐਪੀਸੋਡ, ਸਮਾਂ ਸੱਚਮੁੱਚ ਇਹ ਮੇਰੇ ਲਈ ਸ਼ਾਨਦਾਰ ਸਫਰ ਰਿਹਾ ਹੈ। ਇਸ ਨੋਟ ਵਿੱਚ ਆਦਿਤਯਾ ਨੇ ਲਿਖਿਆ ਕਿ ਸਮਾਂ ਇੰਨੀ ਜਲਦੀ ਕਿਵੇਂ ਬੀਤ ਜਾਂਦਾ ਹੈ। ਇਸ ਦੌਰਾਨ ਉਨ੍ਹਾਂ ਦੀ ਨਿੱਜੀ ਜ਼ਿੰਦਗੀ 'ਚ ਵੀ ਬਦਲਾਅ ਆਇਆ ਹੈ। ਆਦਿਤਿਆ ਨੇ 'ਸਾਰੇਗਾਮਾਪਾ' ਦੀ ਪੂਰੀ ਟੀਮ ਨੂੰ ਇਹ ਪੋਸਟ ਟੈਗ ਕੀਤਾ ਅਤੇ ਸਾਰਿਆਂ ਦਾ ਧੰਨਵਾਦ ਦਿੱਤਾ।
'ਸਾਰੇਗਾਮਾਪਾ 2022' ਦੇ ਜੇਤੂ ਦਾ ਐਲਾਨ ਐਤਵਾਰ ਨੂੰ ਕੀਤਾ ਗਿਆ। 19 ਸਾਲਾ ਨੀਲਾਂਜਨਾ ਰੇਅ ਨੇ ਸ਼ੋਅ ਦਾ ਖਿਤਾਬ ਜਿੱਤਿਆ। ਇਸ ਸੀਜ਼ਨ ਦੇ ਖਤਮ ਹੋਣ ਦੇ ਨਾਲ ਹੀ ਆਦਿਤਿਆ ਨਰਾਇਣ ਨੇ ਵੀ ਸ਼ੋਅ ਨੂੰ ਅਲਵਿਦਾ ਕਹਿ ਦਿੱਤਾ।ਦੱਸ ਦਈਏ ਕਿ ਆਦਿਤਿਆ ਨਰਾਇਣ ਨੇ ਸ਼ਵੇਤਾ ਅਗਰਵਾਲ ਨਾਲ ਵਿਆਹ ਕੀਤਾ ਸੀ। ਇਹ ਜੋੜਾ ਹਾਲ ਹੀ ਵਿੱਚ ਮਾਤਾ-ਪਿਤਾ ਬਣੇ ਹਨ ਤੇ ਇਨ੍ਹਾਂ ਦੇ ਘਰ ਇੱਕ ਧੀ ਨੇ ਜਨਮ ਲਿਆ ਹੈ।
ਹੋਰ ਪੜ੍ਹੋ : ਆਦਿਤਿਆ ਨਰਾਇਣ ਬਣੇ ਪਿਤਾ, ਪਤਨੀ ਸ਼ਵੇਤਾ ਨੇ ਧੀ ਨੂੰ ਦਿੱਤਾ ਜਨਮ
ਆਦਿਤਿਆ ਨਰਾਇਣ ਦੇ ਫੈਨਜ਼ ਦੇ ਨਾਲ-ਨਾਲ ਕਈ ਬਾਲੀਵੁੱਡ ਤੇ ਟੀਵੀ ਜਗਤ ਦੇ ਸੈਲੇਬਸ ਇਸ ਪੋਸਟ ਨੂੰ ਬਹੁਤ ਪਸੰਦ ਕਰ ਰਹੇ ਹਨ। ਉਹ ਆਦਿਤਿਆ ਨੂੰ ਅੱਗੇ ਦੇ ਸਫ਼ਰ ਲਈ ਵਧਾਈ ਦੇ ਰਹੇ ਹਨ। ਇਸ ਪੋਸਟ 'ਤੇ ਮਸ਼ਹੂਰ ਹਸਤੀਆਂ ਨੇ ਕਮੈਂਟਸ ਕੀਤੇ ਹਨ।
ਨਿਆ ਸ਼ਰਮਾ ਨੇ ਲਿਖਿਆ- 'ਤੁਹਾਨੂੰ ਹੋਰ ਤਾਕਤ ਮਿਲੇ।' ਵਿਸ਼ਾਲ ਡਡਲਾਨੀ ਨੇ ਲਿਖਿਆ, 'ਮੈਂ ਕੀ ਕਹਾਂ... ਤੁਹਾਡਾ ਪਹਿਲਾ ਸਾਰੇਗਾਮਾਪਾ, ਮੇਰਾ ਪਹਿਲਾ ਸਾਰੇਗਾਮਾਪਾ ਅਤੇ ਜੋ ਵੀ ਸਾਨੂੰ ਇਸ ਤੋਂ ਮਿਲਿਆ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਆਪਣਾ ਮਨ ਬਦਲੋਗੇ। ਜਾਂ, ਤੁਹਾਡੇ ਦੁਆਰਾ ਬਣਾਇਆ ਗਿਆ ਸੰਗੀਤ ਇੰਨਾ ਸਫਲ ਹੈ ਕਿ ਟੀਵੀ ਵੇਖਣ ਦਾ ਸਮਾਂ ਨਹੀਂ ਹੈ। ਮੈਂ ਕਹਿ ਸਕਦਾ ਹਾਂ ਜਾਓ, ਆਦਿ….ਆਪਣੀ ਜ਼ਿੰਦਗੀ ਜੀਓ! ਮੈਂ ਤੁਹਾਨੂੰ ਪਿਆਰ ਕਰਦਾ ਹਾਂ'
View this post on Instagram