ਆਦਿਤਿਆ ਨਰਾਇਣ ਵਿਦੇਸ਼ ‘ਚ ਧੀ ਤੇ ਪਤਨੀ ਨਾਲ ਲੈ ਰਹੇ ਨੇ ਛੁੱਟੀਆਂ ਦਾ ਅਨੰਦ, ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ

Aditya Narayan enjoys vacation with family in Maldives, See Pics: ਗਾਇਕ-ਹੋਸਟ ਆਦਿਤਿਆ ਨਰਾਇਣ ਜੋ ਕਿ ਇਸੇ ਸਾਲ ਪਿਤਾ ਬਣੇ ਹਨ। ਉਨ੍ਹਾਂ ਦੀ ਪਤਨੀ ਸ਼ਵੇਤਾ ਅਗਰਵਾਲ ਨੇ 24 ਫਰਵਰੀ 2022 ਨੂੰ ਇੱਕ ਪਿਆਰੀ ਜਿਹੀ ਬੱਚੀ ਨੂੰ ਜਨਮ ਦਿੱਤਾ ਸੀ। ਜਿਸ ਤੋਂ ਬਾਅਦ ਦੋਵੇਂ ਹੀ ਸੋਸ਼ਲ ਮੀਡੀਆ ਉੱਤੇ ਆਪਣੀ ਲਾਡੋ ਰਾਣੀ ਦੀਆਂ ਖ਼ੂਬਸੂਰਤ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਏਨੀਂ ਦਿਨੀਂ ਆਦਿਤਿਆ ਨਰਾਇਣ ਆਪਣੇ ਪਰਿਵਾਰ ਦੇ ਨਾਲ ਮਾਲਦੀਵ ‘ਚ ਛੁੱਟੀਆਂ ਦਾ ਲੁਤਫ ਲੈ ਰਹੇ ਹਨ।
ਹੋਰ ਪੜ੍ਹੋ : ਕੀ ਇਸ ਪੁਰਾਣੀ ਤਸਵੀਰ ‘ਚ ਨਜ਼ਰ ਆ ਰਹੀਆਂ ਬੱਚੀਆਂ ਨੂੰ ਤੁਸੀਂ ਪਹਿਚਾਣਿਆ? ਦੋਵੇਂ ਭੈਣਾਂ ਹਨ ਬਾਲੀਵੁੱਡ ਦੀਆਂ ਨਾਮੀ ਹੀਰੋਇਨਾਂ
image source Instagram
ਗਾਇਕ ਤੇ ਐਕਟਰ ਆਦਿਤਿਆ ਨਰਾਇਣ ਨੇ ਕੁਝ ਸਮੇਂ ਪਹਿਲਾਂ ਹੀ ਆਪਣੇ ਪਰਿਵਾਰ ਦੇ ਨਾਲ ਇੱਕ ਪਿਆਰਾ ਜਿਹਾ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਬੀਚ ਦੇ ਨੇੜੇ ਆਪਣੀ ਪਤਨੀ ਤੇ ਧੀ ਦੇ ਨਾਲ ਖੂਬ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ।
image source Instagram
ਇਸ ਤੋਂ ਪਹਿਲਾਂ ਹੀ ਆਦਿਤਿਆ ਨੇ ਇੱਕ ਕਿਊਟ ਜਿਹੀ ਪਰਿਵਾਰਕ ਤਸਵੀਰ ਸ਼ੇਅਰ ਕੀਤੀ ਸੀ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਸੀ- ‘@tvishanarayanjha ਦੇ ਪਾਸਪੋਰਟ 'ਤੇ ਪਹਿਲੀ ਮੋਹਰ ਮਾਲਦੀਵ ਦੀ ਹੋਣੀ ਚਾਹੀਦੀ ਸੀ!’। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰੇਕ ਤਵਿਸ਼ਾ ਦੀ ਕਿਊਟਨੈੱਸ ਦੀਆਂ ਤਾਰੀਫ ਕਰ ਰਹੇ ਹਨ।
image source Instagram
ਇਸ ਤੋਂ ਇਲਾਵਾ ਆਦਿਤਿਆ ਨੇ ਆਪਣੀ ਧੀ ਤਵਿਸ਼ਾ ਦੀਆਂ ਕੁਝ ਕਿਊਟ ਜਿਹੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ‘ਚ ਨੰਨ੍ਹੀ ਪਰੀ ਤਵਿਸ਼ਾ ਕਾਫੀ ਜ਼ਿਆਦਾ ਸਟਾਈਲਿਸ਼ ਲੁੱਕ ‘ਚ ਨਜ਼ਰ ਆ ਰਹੀ ਹੈ।
View this post on Instagram
View this post on Instagram