ਗਾਇਕ ਆਦਿਤਿਆ ਨਾਰਾਇਣ ਨੂੰ ਸ਼ਵੇਤਾ ਅਗਰਵਾਲ ਨੇ ਕਈ ਵਾਰ ਕੀਤਾ ਸੀ ਰਿਜੈਕਟ, ਇਸ ਤਰ੍ਹਾਂ ਸ਼ੁਰੂ ਹੋਈ ਪ੍ਰੇਮ ਕਹਾਣੀ

ਗਾਇਕ ਆਦਿਤਿਆ ਨਾਰਾਇਣ ਨੇ ਬੀਤੇ ਮਹੀਨੇ ਬਾਲੀਵੁੱਡ ਅਦਾਕਾਰਾ ਸ਼ਵੇਤਾ ਅਗਰਵਾਲ ਨਾਲ ਵਿਆਹ ਕੀਤਾ ਸੀ। ਵਿਆਹ ਤੋਂ ਪਹਿਲਾਂ ਇਨ੍ਹਾਂ ਦੋਵਾਂ ਨੇ ਇਕ ਦੂਜੇ ਨੂੰ ਲਗਪਗ 10 ਸਾਲਾਂ ਤਕ ਡੇਟ ਕੀਤਾ ਸੀ। ਇਨ੍ਹਾਂ ਦੋਵਾਂ ਦੀ ਪ੍ਰੇਮ ਕਹਾਣੀ ਕਾਫੀ ਰੋਚਕ ਰਹੀ ਹੈ। ਇਸ ਗੱਲ ਦਾ ਖੁਲਾਸਾ ਖੁਦ ਆਦਿਤਿਆ ਨਾਰਾਇਣ ਤੇ ਸ਼ਵੇਤਾ ਅਗਰਵਾਲ ਨੇ ਇੰਡੀਅਨ ਆਈਡਲ ਦੇ ਸੈੱਟ ’ਤੇ ਕੀਤਾ ਹੈ।
ਹੋਰ ਪੜ੍ਹੋ :
ਹਿਮਾਂਸ਼ੀ ਖੁਰਾਣਾ ਜਲਦ ਹੀ ਲੈ ਕੇ ਆ ਰਹੀ ਹੈ ਨਵਾਂ ਗਾਣਾ, ਵੱਖਰੇ ਅੰਦਾਜ਼ ’ਚ ਆਵੇਗੀ ਨਜ਼ਰ
ਮੂੰਗਫਲੀ ਖਾਣ ਦੇ ਹਨ ਕਈ ਫਾਇਦੇ, ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ ਪ੍ਰੋਟੀਨ
ਆਦਿਤਿਆ ਨਾਰਾਇਣ ਨੇ ਇਸ ਗੱਲ ਦਾ ਵੀ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੀ ਪ੍ਰੇਮ ਕਹਾਣੀ ’ਚ ਮਾਂ ਦੀਪਾ ਨੇ ਅਹਿਮ ਰੋਲ ਨਿਭਾਇਆ ਸੀ। ਉਨ੍ਹਾਂ ਨੇ ਕਿਹਾ ਸ਼ੁਰੂਆਤ ’ਚ ਸ਼ਵੇਤਾ ਅਗਰਵਾਲ ਮੈਨੂੰ ਬਹੁਤ ਪਿਆਰ ਨਾਲ ਕਈ ਵਾਰ ਰਿਜੈਕਟ ਕੀਤਾ।
ਪਰ ਮੈਂ ਆਪਣੀ ਮਾਂ ਨੂੰ ਸ਼ੁਕਰੀਆ ਬੋਲਣਾ ਚਾਹੀਦਾ ਕਿਉਂਕਿ ਮੇਰੀ ਮੰਮੀ ਨੇ ਹੀ ਸ਼ਵੇਤਾ ਨੂੰ ਮੇਰੇ ਨਾਲ ਡੇਟ ਤੇ ਜਾਣ ਲਈ ਰਾਜ਼ੀ ਕੀਤਾ ਸੀ । ਜਿਸ ਤੋਂ ਬਾਅਦ ਸਾਡੀ ਪ੍ਰੇਮ ਕਹਾਣੀ ਸ਼ੁਰੂ ਹੋਈ ਸੀ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਆਦਿਤਿਆ ਨਾਰਾਇਣ ਤੇ ਸ਼ਵੇਤਾ ਅਗਰਵਾਲ ਨੇ ਬੀਤੇ ਦਸੰਬਰ ’ਚ ਵਿਆਹ ਕੀਤਾ ਸੀ। ਇਨ੍ਹਾਂ ਦੋਵਾਂ ਦਾ ਵਿਆਹ ਕਾਫੀ ਚਰਚਾ ’ਚ ਰਿਹਾ ਸੀ।