ਅਦਾਕਾਰਾ ਟੀਆ ਭਾਟੀਆ (Tia Bhatia) ਜੋ ਕਿ ਅਨੇਕਾਂ ਹੀ ਪ੍ਰੋਜੈਕਟ ‘ਚ ਨਜ਼ਰ ਆ ਚੁੱਕੀ ਹੈ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਗੋਦ ਲੈਣ ਦੀ ਸਟੋਰੀ ਨੂੰ ਸਾਂਝਾ ਕੀਤਾ ਹੈ । ਟੀਆ ਨੇ ਆਪਣੀ ਭਾਵੁਕ ਸਟੋਰੀ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ਕਿਸ ਤਰ੍ਹਾਂ ਉਸ ਨੂੰ ਅਨਾਥ ਆਸ਼ਰਮ ਚੋਂ ਗੋਦ ਲਿਆ ਗਿਆ ਸੀ । ਹਾਲਾਂਕਿ ਨਵ ਭਾਟੀਆ ਅਤੇ ਅਰਵਿੰਦਰ ਕੌਰ ਦੇ ਘਰ ਟੀਆ ਨੇ ਜਨਮ ਨਹੀਂ ਲਿਆ, ਪਰ ਦੋਵਾਂ ਨੇ ਆਪਣੀ ਢਿੱਡੋਂ ਜੰਮੀ ਧੀ ਨਾਲੋਂ ਵੀ ਵੱਧ ਪਿਆਰ ਉਸ ਨੂੰ ਦਿੱਤਾ ।
Image Source : Instagram
ਹੋਰ ਪੜ੍ਹੋ : ਗਾਇਕ ਲਵਲੀ ਨਿਰਮਾਣ ਦੇ ਮਾਤਾ ਜੀ ਦਾ ਹੋਇਆ ਦਿਹਾਂਤ, ਗਾਇਕਾ ਪਰਵੀਨ ਭਾਰਟਾ ਨੇ ਜਤਾਇਆ ਦੁੱਖ
ਟੀਆ ਦੇ ਮਾਪਿਆਂ ਨੇ ਉਸ ਨੂੰ ਛੱਡ ਦਿੱਤਾ ਸੀ, ਜਿਸ ਤੋਂ ਬਾਅਦ ਉਸ ਨੂੰ ਅਨਾਥ ਆਸ਼ਰਮ ਵਾਲੇ ਲੈ ਗਏ ।ਅਦਾਕਾਰਾ ਨੇ ਖੁਦ ਨਵ ਭਾਟੀਆ ਅਤੇ ਉਸਦੀ ਪਤਨੀ ਅਰਵਿੰਦਰ ਕੌਰ ਭਾਟੀਆ ਦੁਆਰਾ ਗੋਦ ਲਏ ਜਾਣ ਦੀ ਭਾਵਨਾਤਮਕ ਕਹਾਣੀ ਦਾ ਖੁਲਾਸਾ ਕੀਤਾ ਹੈ। ਨਵ ਭਾਟੀਆ ਅਤੇ ਅਰਵਿੰਦਰ ਕੌਰ ਭਾਟੀਆ ਨੇ ਉਸਨੂੰ ਗੋਦ ਲੈਣ ਦਾ ਫੈਸਲਾ ਕੀਤਾ।
Image Source : Instagram
ਹੋਰ ਪੜ੍ਹੋ : ਅੰਮ੍ਰਿਤ ਮਾਨ ਦਾ ਨਵਾਂ ਗੀਤ ‘ਸੁਪਰੀਮ’ ਹੋਇਆ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ
ਪਰ ਨਵ ਭਾਟੀਆ ਦੀ ਧੀ ਬਣਨ ਲਈ ਖੁਸ਼ਕਿਸਮਤ ਹੋਣ ਦੀ ਉਸਦੀ ਪਿਆਰੀ ਕਹਾਣੀ ਇੰਨੀ ਸੌਖੀ ਨਹੀਂ ਹੈ ਕਿਉਂਕਿ ਸੰਘਰਸ਼ ਇੱਥੇ ਖਤਮ ਨਹੀਂ ਹੋਇਆ ਸੀ। ਗੋਦ ਲੈਣ ਦੀਆਂ ਰਸਮਾਂ ਪੂਰੀਆਂ ਕਰਨ ਤੋਂ ਪਹਿਲਾਂ ਜਦੋਂ ਬੱਚੀ ਦਾ ਮੈਡੀਕਲ ਕਰਵਾਇਆ ਗਿਆ ਤਾਂ ਟੀਆ ਦੇ ਦਿਲ ‘ਚ ਛੇਕ ਨਿਕਲਿਆ ।
Image Source : Instagram
ਜਿਸ ਤੋਂ ਬਾਅਦ ਅਨਾਥ ਆਸ਼ਰਮ ਦੇ ਵੱਲੋਂ ਉਸ ਨੂੰ ਹੋਰ ਕਿਸੇ ਬੱਚੇ ਨੂੰ ਗੋਦ ਲੈਣ ਦੀ ਪੇਸ਼ਕਸ਼ ਕੀਤੀ ਗਈ । ਪਰ ਟੀਆ ਦੇ ਮਾਪਿਆਂ ਨੇ ਮਨਾ ਕੀਤਾ ਅਤੇ ਉਸ ਨੂੰ ਹੀ ਗੋਦ ਲਿਆ ਅਤੇ ਬਾਅਦ ‘ਚ ਉਸ ਦਾ ਇਲਾਜ ਕਰਵਾਇਆ ਗਿਆ । ਜਿਸ ਤੋਂ ਬਾਅਦ ਟੀਆ ਖੁਸ਼ਹਾਲ ਅਤੇ ਤੰਦਰੁਸਤ ਜ਼ਿੰਦਗੀ ਜਿਉਂ ਰਹੀ ਹੈ ।
View this post on Instagram
A post shared by The Better India (@thebetterindia)