
ਸਵਰਾ ਭਾਸਕਰ (Swara Bhaskar) ਨੇ ਆਪਣੇ ਰੀ-ਡਿਵੈਲਪਮੈਂਟ ਕੀਤੇ ਘਰ ‘ਚ ਗ੍ਰਹਿ ਪ੍ਰਵੇਸ਼ ਕੀਤਾ । ਉਨ੍ਹਾਂ ਦੇ ਗ੍ਰਹਿ ਪ੍ਰਵੇਸ਼ ਦੀਆਂ ਤਸਵੀਰਾਂ ਵਾਇਰਲ ਹੁੰਦੇ ਹੀ ਉਨ੍ਹਾਂ ਨੂੰ ਲੋਕਾਂ ਨੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ । ਉਨ੍ਹਾਂ ਦੇ ਘਰ ‘ਚ ਇਹ ਪੂਜਾ ਸੱਤ ਘੰਟੇ ਤੱਕ ਚੱਲੀ । ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਦੇ ਸ਼ੇਅਰ ਹੁੰਦਿਆਂ ਹੀ ਲੋਕਾਂ ਨੇ ਉਸ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ।
ਹੋਰ ਪੜ੍ਹੋ : ਗਾਇਕ ਸਿੱਧੂ ਮੂਸੇਵਾਲਾ ਨੇ ਵੀ ਐਮੀ ਵਿਰਕ ਦਾ ਕੀਤਾ ਸਮਰਥਨ, ਕਿਸਾਨ ਅੰਦੋਲਨ ਨੂੰ ਲੈ ਕੇ ਕਹੀ ਵੱਡੀ ਗੱਲ
ਅਦਾਕਾਰਾ ਨੇ ਆਪਣੇ ਘਰ ‘ਚ ਸੱਤ ਤਰ੍ਹਾਂ ਦੀ ਪੂਜਾ ਕਰਵਾਈ ਸੀ । ਜਿਸ ਤੋਂ ਬਾਅਦ ਯੂਜ਼ਰਸ ਨੇ ਉਨ੍ਹਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਇੱਕ ਨੇ ਤਾਂ ਇੱਥੋਂ ਤੱਕ ਲਿਖ ਦਿੱਤਾ ਕਿ ਅਤੇ ਉਸ ਨੂੰ ਹਿੰਦੂ ਵਿਰੋਧੀ ਹੋਣ ਦੀ ਯਾਦ ਦਿਵਾਈ । ਇੱਕ ਯੂਜਰ ਨੇ ਤਾਂ ਇੱਥੋਂ ਤੱਕ ਲਿਖਿਆ ਕਿ ਹਿੰਦੂਆਂ ਨੂੰ ਅੱਤਵਾਦੀ ਕਹਿਣ ਵਾਲੀ ਮੈਡਮ ਦੇਵਤਿਆਂ ਦੀ ਪੂਜਾ ਕਰ ਰਹੀ ਹੈ ।
Image From Instagram
ਇਸ ਦੇ ਨਾਲ ਹੀ ਯੂਜਰ ਨੇ ਕਿਹਾ ਚਰਚ ‘ਚ ਜਾਓ, ਸਜਦਾ ਕਰੋ, ਨਮਾਜ਼ ਪੜ੍ਹੋ…ਪੂਜਾ ਪਾਠ ਤਾਂ ਢੋਂਗ ਹੈ। ਅਜਿਹਾ ਕਰਨ ਨਾਲ ਸੈਕੲੁਲਰ ਦੇਵਤਾ ਨਰਾਜ਼ ਹੋ ਜਾਣਗੇ’।ਇਸ ਤੋਂ ਇਲਾਵਾ ਹੋਰ ਵੀ ਕਈ ਯੂਜ਼ਰਸ ਨੇ ਟਵੀਟ ਕੀਤੇ ਹਨ । ਦੱਸ ਦਈਏ ਕਿ ਹਰ ਮੁੱਦੇ ‘ਤੇ ਸਵਰਾ ਭਾਸਕਰ ਬੇਬਾਕ ਤਰੀਕੇ ਦੇ ਨਾਲ ਆਪਣੀ ਰਾਇ ਰੱਖਦੀ ਹੈ ।
View this post on Instagram
ਹਾਲ ਹੀ ‘ਚ ਉਸ ਨੇ ਅਫਗਾਨਿਸਤਾਨ ਦੇ ਕਬਜ਼ੇ ਤੋਂ ਬਾਅਦ ਆਪਣੇ ਇੱਕ ਟਵੀਟ ‘ਚ ਲਿਖਿਆ ਸੀ ਕਿ ‘ਅਸੀਂ ਤਾਲਿਬਾਨ ਦੇ ਆਤੰਕ ‘ਤੇ ਹੈਰਾਨੀ ਅਤੇ ਦੁੱਖ ਜਤਾਉਂਦੇ ਹੋਏ ‘ਹਿੰਦੂਤਵ ਅੱਤਵਾਦ’ ਦੀ ਤਾਰੀਫ ਨਹੀਂ ਕਰ ਸਕਦੇ’ ।ਇਸ ਤੋਂ ਬਾਅਦ ਹਿੰਦੂ ਆਈ ਟੀ ਸੈਲ ਨੇ ਉਸ ਦੇ ਖਿਲਾਫ ਐੱਫ ਆਈ ਆਰ ਦਰਜ ਕਰਵਾਈ ਸੀ ।