ਅਦਾਕਾਰਾ ਸਵਰਾ ਭਾਸਕਰ ਨੇ ਸਾਂਝਾ ਕੀਤਾ ਪੰਜਾਬ ਦੇ ਸੀਐੱਮ ਚਰਨਜੀਤ ਸਿੰਘ ਚੰਨੀ ਦਾ ਵੀਡੀਓ

ਸਵਰਾ ਭਾਸਕਰ (Swara Bhaskar )ਆਪਣੇ ਬੇਬਾਕ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ । ਉਹ ਅਕਸਰ ਆਪਣੇ ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀਡੀਓ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ । ਸਵਰਾ ਭਾਸਕਰ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CharanJit Singh Channi) ਦਾ ਵੀਡੀਓ ਆਪਣੇ ਟਵਿੱਟਰ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਸਵਰਾ ਭਾਸਕਰ ਨੇ ਲਿਖਿਆ ਕਿ ‘ਸਵੀਟ’ ਇਸ ਦੇ ਨਾਲ ਹੀ ਅਦਾਕਾਰਾ ਨੇ ਕਈ ਇਮੋਜੀ ਵੀ ਪੋਸਟ ਕੀਤੇ ਹਨ ।
Image From Instagram
ਹੋਰ ਪੜ੍ਹੋ : ਮਸ਼ਹੂਰ ਮਾਡਲ ਦੀ ਮਿਸਰ ਦੀ ਯਾਤਰਾ ਦੌਰਾਨ ਕਾਰਡਿਕ ਅਰੈਸਟ ਕਾਰਨ ਮੌਤ
ਦੱਸ ਦਈਏ ਕਿ ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਕਪੂਰਥਲਾ ਦੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਗਏ ਸਨ ਅਤੇ ਇਸ ਮੌਕੇ ਉਨ੍ਹਾਂ ਨੇ ਵਿਦਿਆਰਥੀਆਂ ਦੇ ਰੰਗਾ ਰੰਗ ਪ੍ਰੋਗਰਾਮ ‘ਚ ਭੰਗੜਾ ਵੀ ਪਾਇਆ ਸੀ । ਇਸ ਵੀਡੀਓ ਨੂੰ ਮੁੱਖ ਮੰਤਰੀ ਦੇ ਦਫਤਰ ਵੱਲੋਂ ਵੀ ਸਾਂਝਾ ਕੀਤਾ ਗਿਆ ਸੀ ।
Sweet! ??✨✨ https://t.co/Gyit3gHyQx
— Swara Bhasker (@ReallySwara) September 24, 2021
ਮੁੱਖ ਮੰਤਰੀ ਵੱਲੋਂ ਕੀਤੇ ਗਏ ਇਸ ਭੰਗੜੇ ਦਾ ਵੀਡੀਓ ਖੂਬ ਵਾਇਰਲ ਹੋਇਆ ਸੀ ਅਤੇ ਇਸ ‘ਤੇ ਖੂਬ ਕਮੈਂਟਸ ਵੀ ਕੀਤੇ ਜਾ ਰਹੇ ਹਨ ।
Image From Instagram
ਦੱਸ ਦਈਏ ਕਿ ਚਰਨਜੀਤ ਸਿੰਘ ਚੰਨੀ ਨੇ ਸੋਮਵਾਰ ਨੂੰ ਹੀ ਮੁੱਖ ਮੰਤਰੀ ਦੇ ਤੌਰ ‘ਤੇ ਸਹੁੰ ਖਾਧੀ ਸੀ । ਇਸ ਤੋਂ ਪਹਿਲਾਂ ਉਹ ਕੈਪਟਨ ਸਰਕਾਰ ‘ਚ ਤਕਨੀਕੀ ਸਿੱਖਿਆ ਮੰਤਰੀ ਸਨ । ਉਹ ਪੰਜਾਬ ਦੇ ਪਹਿਲੇ ਦਲਿਤ ਹਨ ਜੋ ਮੁੱਖ ਮੰਤਰੀ ਬਣੇ ਹਨ ।