ਅਦਾਕਾਰਾ ਸ਼੍ਰਧਾ ਆਰਿਆ ਦਾ ਆਪਣੇ ਪਤੀ ਨਾਲ ਝਗੜਾ, ਅਦਾਕਾਰਾ ਨੇ ਸ਼ੇਅਰ ਕੀਤੀ ਵੀਡੀਓ

By  Shaminder February 9th 2022 12:39 PM -- Updated: February 9th 2022 05:10 PM

ਅਦਾਕਾਰਾ ਸ਼੍ਰਧਾ ਆਰਿਆ (shraddha Arya ) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਵੀਡੀਓ  (Video) ਸ਼ੇਅਰ ਕੀਤਾ ਹੈ । ਜਿਸ 'ਚ ਉਹ ਆਪਣੇ ਪਤੀ ਵੱਲ ਪਿੱਠ ਕਰਕੇ ਬੈਠੀ ਦਿਖਾਈ ਦੇ ਰਹੀ ਹੈ । ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਦੱਸਿਆ ਹੈ ਕਿ ਉਸ ਦੇ ਅਤੇ ਉਸ ਦੇ ਪਤੀ ਦੇ ਦਰਮਿਆਨ ਕੁਝ ਵੀ ਠੀਕ ਨਹੀਂ ਚੱਲ ਰਿਹਾ ਅਤੇ ਉਹ ਪਿਛਲੇ ਤਿੰਨ ਦਿਨ ਤੋਂ ਆਪਣੇ ਪਤੀ ਦੇ ਨਾਲ ਗੱਲਬਾਤ ਵੀ ਨਹੀਂ ਕਰ ਰਹੀ । ਇਸ ਵੀਡੀਓ 'ਚ ਸ਼੍ਰਧਾ ਆਰਿਆ ਕਾਫੀ ਉਦਾਸ ਦਿਖਾਈ ਦੇ ਰਹੀ ਹੈ ਅਤੇ ਚੁੱਪਚਾਪ ਆਪਣੇ ਪਤੀ ਦਾ ਵੀਡੀਓ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ ।

Shraddha Arya image From instagram

ਹੋਰ ਪੜ੍ਹੋ : ਗੀਤਾ ਬਸਰਾ ਨੇ ਆਪਣੇ ਬੇਟੇ ਦੇ ਨਾਲ ਪਹਿਲੀ ਵਾਰ ਸਾਂਝਾ ਕੀਤਾ ਵੀਡੀਓ

ਉਸ ਦੇ ਪਤੀ ਨੂੰ ਇਸ ਗੱਲ ਦੀ ਭਿਣਕ ਤੱਕ ਨਹੀਂ ਲੱਗਦੀ ਕਿ ਸ਼ਰਧਾ ਉਸ ਦਾ ਵੀਡੀਓ ਬਣਾ ਰਹੀ ਹੈ ।ਕਿਉਂਕਿ ਰਾਹੁਲ ਫੋਨ 'ਚ ਰੁੱਝਿਆ ਨਜ਼ਰ ਆ ਰਿਹਾ ਹੈ। ਪਰ ਜਦੋਂ ਉਸ ਦੇ ਪਤੀ ਨੂੰ ਪਤਾ ਲੱਗਦਾ ਹੈ ਕਿ ਸ਼੍ਰਧਾ ਉਸ ਦਾ ਵੀਡੀਓ ਬਣਾ ਰਹੀ ਹੈ ਤਾਂ ਉਸ ਦਾ ਰਿਐਕਸ਼ਨ ਦੇਖਣ ਲਾਇਕ ਹੁੰਦਾ ਹੈ ।

sharddha Arya image From insagram

ਦੱਸ ਦਈਏ ਕਿ ਅਦਾਕਾਰਾ ਨੇ 16ਨਵੰਬਰ ਨੂੰ ਵਿਆਹ ਕਰਵਾਇਆ ਸੀ ਅਤੇ ਇਸ ਵਿਆਹ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈਆਂ ਸਨ ।  ਇਸ ਵਿਆਹ 'ਚ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਰੌਣਕਾਂ ਲਗਾਈਆਂ ਸਨ।ਸ਼੍ਰਧਾ ਆਰਿਆ ਸੋਸ਼ਲ ਮੀਡੀਆ 'ਤੇ ਅਕਸਰ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸ਼੍ਰਧਾ ਆਰਿਆ ਨੇ ਕੈਪਸ਼ਨ ਦਿੱਤਾ ਕਿ 'ਮੈਂ ਅਤੇ ਮੇਰੇ ਪਤੀ ਨੇ ਫੈਸਲਾ ਲਿਆ ਸੀ ਕਿ ਅਸੀਂ ਕਦੇ ਵੀ ਨਰਾਜ਼ ਹੋ ਕੇ ਬੈੱਡ ਤੇ ਨਹੀਂ ਜਾਵਾਂਗੇ'।ਇਸ ਦੇ ਨਾਲ ਹੀ ਅਦਾਕਾਰਾ ਨੇ ਇਹ ਵੀ ਦੱਸਿਆ ਕਿ ਪਤੀ ਨਾਲ ਉਸਦੀ ਲੜਾਈ ਤਿੰਨ ਤੋਂ ਚਲੀ ਆ ਰਹੀ ਹੈ । ਇਸ ਵੀਡੀਓ ਨੂੰ ਅਦਾਕਾਰਾ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ਤੇ ਰਿਐਕਸ਼ਨ ਦੇ ਰਹੇ ਹਨ ।

 

View this post on Instagram

 

A post shared by Shraddha Arya (@sarya12)

Related Post