ਅਦਾਕਾਰਾ ਸਨਾ ਖ਼ਾਨ ਮਾਲਦੀਵ ‘ਚ ਕਰ ਰਹੀ ਸੀ ਮਸਤੀ, ਪਤੀ ਦੀ ਇਸ ਹਰਕਤ ਤੋਂ ਹੋਈ ਪ੍ਰੇਸ਼ਾਨ

By  Shaminder August 10th 2021 01:18 PM -- Updated: August 10th 2021 01:39 PM

ਸਨਾ ਖ਼ਾਨ  (Sana Khaan) ਏਨੀਂ ਦਿਨੀਂ ਆਪਣੇ ਪਤੀ ਦੇ ਨਾਲ ਮਾਲਦੀਵ ‘ਚ ਸਮਾਂ ਬਿਤਾ ਰਹੀ ਹੈ । ਇਸ ਦੇ ਨਾਲ ਹੀ ਉਹ ਆਪਣੇ ਵੀਡੀਓ ਵੀ ਆਪਣੇ ਚਾਹੁਣ ਵਾਲਿਆਂ ਦੇ ਨਾਲ ਸਾਂਝੇ ਕਰ ਰਹੀ ਹੈ । ਅਦਾਕਾਰਾ ਨੇ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਪਤੀ ਦੇ ਨਾਲ ਖੂਬ ਮਸਤੀ ਕਰਦੀ ਹੋਈ ਵਿਖਾਈ ਦੇ ਰਹੀ ਹੈ ।ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਸਨਾ ਖ਼ਾਨ   (Sana Khaan) ਨੇ ਲਿਖਿਆ ਕਿ ‘ਪਿਆਰ ਅਤੇ ਕੋਮਲਤਾ ਦੀ ਜੋ ਉਮੀਦ ਮੈਂ ਕਰ ਰਹੀ ਸੀ, ਪਰ ਜੋ ਮੈਨੂੰ ਮਿਲਿਆ ਉਹ ਪਾਗਲਪਨ ਸੀ, ਮੇਰਾ ਪੇਟ ਅਤੇ ਜਬਾੜੇ ਹਾਲੇ ਵੀ ਦਰਦ ਕਰ ਰਹੇ ਹਨ’ ।

Sana Khaan ,,-min Image From Instagram

ਹੋਰ ਪੜ੍ਹੋ : 35 ਸਾਲ ਦੀ ਉਮਰ ਵਿੱਚ ਅਦਾਕਾਰਾ ਸਰਨਿਆ ਸ਼ਸ਼ੀ ਦੀ ਹੋਈ ਮੌਤ 

ਸਨਾ ਖ਼ਾਨ ਨੇ ਜਿਸ ਵੀਡੀਓ ਨੂੰ ਸਾਂਝਾ ਕੀਤਾ ਹੈ, ਉਸ ਵੀਡੀਓ ‘ਚ ਉਸ ਦਾ ਪਤੀ ਉਸ ਨੂੰ ਬੜੇ ਹੀ ਜ਼ੋਰ ਦੇ ਨਾਲ ਝੂਲਾ ਝੁਲਾਉਂਦਾ ਨਜ਼ਰ ਆ ਰਿਹਾ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਸ ‘ਤੇ ਸਨਾ ਖ਼ਾਨ ਦੇ ਪ੍ਰਸ਼ੰਸਕ ਵੀ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ ।

 

View this post on Instagram

 

A post shared by Saiyad Sana Khan (@sanakhaan21)

ਦੱਸ ਦਈਏ ਕਿ ਬੀਤੇ ਦਿਨੀਂ ਅਦਾਕਾਰਾ ਨੇ ਕੁਝ ਵੀਡੀਓ ਸਾਂਝੇ ਕੀਤੇ ਸਨ ਜਿਸ ‘ਚ ਉਹ ਦੱਸ ਰਹੀ ਸੀ ਕਿ ਕਿਸ ਤਰ੍ਹਾਂ ਉਹ ਮਾਲਦੀਵ ਵੈਕੇਸ਼ਨ ਨੂੰ ਲੈ ਕੇ ਉਤਸ਼ਾਹਿਤ ਸੀ ਅਤੇ ਆਖਿਰਕਾਰ ਉਸ ਦਾ ਇਹ ਸੁਫ਼ਨਾ ਪੂਰਾ ਹੋ ਰਿਹਾ ਹੈ ।

Sana Khaan -min (1) Image From Instagram

ਮਾਲਦੀਵ ਦੇ ਹਸੀਨ ਨਜ਼ਾਰਿਆਂ ‘ਚ ਚਿੱਲ ਕਰ ਰਹੀ ਅਦਾਕਾਰਾ ਦਾ ਉਸ ਵੇਲੇ ਸਾਰਾ ਮਜ਼ਾ ਕਿਰਕਿਰਾ ਹੋ ਜਾਂਦਾ ਹੈ, ਜਦੋਂ ਉਸ ਦਾ ਪਤੀ ਅਨਸ ਉੁਸ ਨੂੰ ਝੁਲੇ ਤੇ ਜ਼ੋਰ ਨਾਲ ਧੱਕਾ ਦਿੰਦਾ ਹੈ ।ਅੰਮ੍ਰਿਤਸਰ ਦੇ ਇਸ ਛੋਟੇ ਨਿਹੰਗ ਸਿੰਘ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ, ਪਿਤਾ ਹਰਿਮੰਦਰ ਸਾਹਿਬ ‘ਚ ਛੱਡ ਕੇ ਹੋ ਗਿਆ ਸੀ ਫਰਾਰ

 

Related Post