ਨੀਰੂ ਬਾਜਵਾ ਦੀ ਛੋਟੀ ਭੈਣ ਰੁਬੀਨਾ ਬਾਜਵਾ ਦੇ ਵਿਆਹ ਦੀ ਤਾਰੀਕ ਹੋਈ ਪੱਕੀ, ਇਸ ਦਿਨ ਆਪਣੇ ਮੰਗੇਤਰ ਨਾਲ ਕਰਵਾਏਗੀ ਵਿਆਹ

By  Lajwinder kaur June 6th 2022 10:56 PM -- Updated: June 6th 2022 10:59 PM

Rubina Bajwa announces her wedding date: ਲਓ ਜੀ ਨੀਰੂ ਬਾਜਵਾ ਦੀ ਛੋਟੀ ਭੈਣ ਅਤੇ ਪੰਜਾਬੀ ਅਦਾਕਾਰਾ ਰੁਬੀਨਾ ਬਾਜਵਾ ਜੋ ਕਿ ਵਿਆਹ ਕਰਵਾਉਣ ਜਾ ਰਹੀ ਹੈ। ਲਓ ਜੀ ਬਹੁਤ ਜਲਦ ਬਾਜਵਾ ਪਰਿਵਾਰ ‘ਚ ਸ਼ਹਿਨਾਈਆਂ ਵੱਜਣ ਵਾਲੀਆਂ ਹਨ।

ਰੁਬੀਨਾ ਬਾਜਵਾ ਜੋ ਕਿ ਕਈ ਸਾਲਾਂ ਤੋਂ ਆਪਣੇ ਬੁਆਏ ਫ੍ਰੈਂਡ ਗੁਰਬਕਸ਼ ਚਾਹਲ (Gurbaksh Chahal ) ਦੇ ਰਿਲੇਸ਼ਨਸ਼ਿਪ ‘ਚ ਹਨ। ਪਿਛਲੇ ਸਾਲ ਇਸ ਰਿਸ਼ਤੇ ਨੂੰ ਹੋਰ  ਮਜ਼ਬੂਤ ਕਰਦੇ ਹੋਏ ਗੁਰਬਕਸ਼ ਚਾਹਲ ਨੇ ਰੁਬੀਨਾ ਨੂੰ ਵਿਆਹ ਦੇ ਲਈ ਪ੍ਰਪੋਜ਼ ਕੀਤਾ ਸੀ। ਦੋਵਾਂ ਦੀ ਮੰਗਣੀ ਹੋ ਗਈ ਸੀ। ਪਰ ਹੁਣ ਦੋਵਾਂ ਦੇ ਵਿਆਹ ਦੀ ਤਾਰੀਕ ਸਾਹਮਣੇ ਆ ਚੁੱਕੀ ਹੈ।

inside imge of marrage date

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਲੌਕੀ ਨਾਲ ਸਾਂਝੀ ਕੀਤੀ ਤਸਵੀਰ ਨਾਲ ਹੀ ‘Panchayat’ ਦੇ ਪ੍ਰਧਾਨ ਜੀ ਦਾ ਕੀਤਾ ਧੰਨਵਾਦ

ਰੁਬੀਨਾ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਆਪਣੇ ਵਿਆਹ ਦੀ ਤਾਰੀਕ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ- ‘It's official... ਤਾਰੀਕ ਪੱਕੀ ਹੋ ਗਈ ਹੈ October 26th, 2022...ਮੈਂ ਬਹੁਤ ਹੀ ਉਤਸ਼ਾਹਿਤ ਹਾਂ ਆਪਣੇ Prince Charming @gchahal... ਜੋ ਨਾ ਸਿਰਫ ਮੇਰਾ ਅਸਲ-ਜੀਵਨ ਹੀਰੋ ਹੈ, ਬਲਕਿ ਮੇਰੀ ਪੂਰੀ ਪ੍ਰਤਿਭਾ ਵੀ ਹੈ’। ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਵਧਾਈਆਂ ਦੇ ਰਹੇ ਹਨ।

rubina wedding date

ਜੇ ਗੱਲ ਕਰੀਏ ਰੁਬੀਨਾ ਬਾਜਵਾ ਦੀ ਤਾਂ ਉਹ ਆਪਣੀ ਵੱਡੀ ਭੈਣ ਵਾਂਗ ਪੰਜਾਬੀ ਫ਼ਿਲਮੀ ਜਗਤ ‘ਚ ਕੰਮ ਕਰ ਰਹੀ ਹੈ। ਕੈਨੇਡਾ ਦੀ ਜੰਮੀ-ਪਲੀ ਰੁਬੀਨਾ ਬਾਜਵਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2017 ਵਿੱਚ ਜੱਸੀ ਗਿੱਲ ਅਤੇ ਬੱਬਲ ਰਾਏ ਦੇ ਨਾਲ ਪੰਜਾਬੀ ਫ਼ਿਲਮ ‘ਸਰਗੀ’ ਦੇ ਨਾਲ ਕੀਤੀ ਸੀ। ਉਹ ਕਈ ਫ਼ਿਲਮਾਂ ਜਿਵੇਂ ‘ਲਾਈਆ ਜੇ ਯਾਰੀਆਂ’, ‘ਮੁੰਡਾ ਹੀ ਚਾਹੀਦਾ’, ‘ਲਾਵਾਂ ਫੇਰੇ’ ਸਣੇ ਕਈ ਫ਼ਿਲਮਾਂ ‘ਚ ਅਦਾਕਾਰੀ ਜਲਵੇ ਬਿਖੇਰ ਚੁੱਕੀ ਹੈ । ਇਸ ਤੋਂ ਇਲਾਵਾ ਉਨ੍ਹਾਂ ਦੀਆਂ ਕਈ ਫ਼ਿਲਮਾਂ ਰਿਲੀਜ਼ ਲਈ ਤਿਆਰ ਹਨ ।

Gurbaksh Singh Chahal proposed rubina bajwa for marriage image source- instagram

ਦੱਸ ਦਈਏ ਰੁਬੀਨਾ ਬਾਜਵਾ ਅਕਸਰ ਹੀ ਆਪਣੇ ਮੰਗੇਤਰ ਗੁਰਬਕਸ਼ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਸੀ। ਦੋਵੇਂ ਇਕੱਠੇ ਕੁਆਲਟੀ ਟਾਈਮ ਬਿਤਾਉਂਦੇ ਹੋਏ ਨਜ਼ਰ ਆਉਂਦੇ ਰਹਿੰਦੇ ਹਨ।

 

 

Related Post