ਅਦਾਕਾਰਾ ਪੂਨਮ ਪਾਂਡੇ ਹਸਪਤਾਲ ਵਿੱਚ ਹੋਈ ਭਰਤੀ, ਪਤੀ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
Rupinder Kaler
November 9th 2021 10:54 AM
ਅਦਾਕਾਰਾ ਪੂਨਮ ਪਾਂਡੇ (Poonam Pandey) ਦੇ ਪਤੀ ਸੈਮ ਬਾਂਬੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ । ਸੈਮ ‘ਤੇ ਪੂਨਮ ਪਾਂਡੇ ਨੇ ਕੁੱਟਮਾਰ ਕਰਨ ਦਾ ਇਲਜ਼ਾਮ ਲਗਾਇਆ ਹੈ । ਪੂਨਮ (Poonam Pandey) ਨੇ ਸੈਮ ਦੇ ਖਿਲਾਫ ਮੁੰਬਈ ਪੁਲਿਸ ਕੋਲ ਕੇਸ ਦਰਜ ਕਰਵਾਇਆ ਹੈ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । ਇਸ ਮਾਮਲੇ ਦi ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਹੈ ਕਿ ਸ਼ਿਕਾਇਤ ਦਰਜ਼ ਕਰਨ ਤੋਂ ਬਾਅਦ ਪੂਨਮ ਪਾਂਡੇ (Poonam Pandey) ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ।