ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਪ੍ਰਣਾਮ ਕਰਦੇ ਹੋਏ ਐਕਟਰੈੱਸ ਨੀਰੂ ਬਾਜਵਾ ਨੇ ਪਾਈ ਪੋਸਟ, ਲੋਕਾਂ ਨੂੰ ਪਾਜ਼ੇਟਿਵ ਰਹਿਣ ਦਾ ਦਿੱਤਾ ਸੁਨੇਹਾ

By  Lajwinder kaur April 22nd 2021 02:57 PM -- Updated: April 22nd 2021 03:01 PM

ਕੇਂਦਰ ਸਰਕਾਰ ਤੇ ਸੂਬਾਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਰਕੇ ਦੇਸ਼ ਵਾਸੀ ਦੁੱਖੀ ਹੋਏ ਪਏ ਨੇ। ਕੋਰੋਨਾ ਵਰਗੀ ਮਹਾਮਾਰੀ ਨੇ ਚਾਰੇ ਪਾਸੇ ਹਾਹਾਕਾਰ ਮਚਾਈ ਹੋਈ ਹੈ । ਜਿਸ ਕਰਕੇ ਵੱਡੀ ਗਿਣਤੀ ਲੋਕ ਇਸ ਬਿਮਾਰੀ ਤੋਂ ਪੀੜਤ ਚੱਲ ਰਹੇ ਨੇ। ਵੱਡੀ ਗਿਣਤੀ 'ਚ ਮੌਤਾਂ ਹੋ ਰਹੀਆਂ ਨੇ। ਇਸ ਮੁਸ਼ਕਿਲ ਸਮੇਂ 'ਚ ਪੰਜਾਬੀ ਐਕਟਰੈੱਸ ਨੀਰੂ ਬਾਜਵਾ ਆਪਣੀ ਪੋਸਟਾਂ ਦੇ ਰਾਹੀਂ ਲੋਕ ਨੂੰ ਸਕਾਰਾਤਮਕ ਸੋਚ ਰੱਖਣ ਦੀ ਸਲਾਹ ਦੇ ਰਹੀ ਹੈ।

inside image of neeru bajwa Image Source: instagram.com/neerubajwa/

ਹੋਰ ਪੜ੍ਹੋ : ਕਈ ਵੱਡੇ ਗਾਇਕਾਂ ਨੂੰ ਸੋਚਾਂ ‘ਚ ਪਾ ਦਿੰਦੀ ਹੈ ਇਸ ਗੁਰਸਿੱਖ ਨੌਜਵਾਨ ਦੀ ਆਵਾਜ਼, ਮੱਟ ਸ਼ੇਰੋਂ ਵਾਲਾ ਨੇ ਵੀ ਗੀਤ ਦੇਣ ਦਾ ਕੀਤਾ ਵਾਅਦਾ, ਦੇਖੋ ਵਾਇਰਲ ਵੀਡੀਓ

neeru bajwa shared baba deep singh pic Image Source: instagram.com/neerubajwa/

ਉਨ੍ਹਾਂ ਨੇ ਸ਼ਹੀਦ ਬਾਬਾ ਦੀਪ ਸਿੰਘ ਜੀ ਤਸਵੀਰ ਪੋਸਟ ਕਰਦੇ ਹੋਏ ਪ੍ਰਣਾਮ ਕੀਤਾ ਹੈ। ਇਹ ਪੋਸਟ ਪ੍ਰਸ਼ੰਸਕਾਂ ਨੂੰ ਹੌਸਲਾ ਤੇ ਹਿੰਮਤ ਰੱਖਣ ਦਾ ਸੁਨੇਹਾ ਦੇ ਰਹੀ ਹੈ। ਪ੍ਰਸ਼ੰਸਕਾਂ ਤੋਂ ਇਲਾਵਾ ਪੰਜਾਬੀ ਕਲਾਕਾਰ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।

neeru bajwa with pani ch madhani team Image Source: instagram.com/neerubajwa/

ਜੇ ਗੱਲ ਕਰੀਏ ਨੀਰੂ ਬਾਜਵਾ ਦੇ ਵਰਕ ਫਰੰਟ ਦੀ ਤਾਂ ਉਹ ਏਨੀਂ ਦਿਨੀਂ ਆਪਣੇ ਨਵੇਂ ਫ਼ਿਲਮੀ ਪ੍ਰੋਜੈਕਟਸ ਕਰਕੇ ਕੈਨੇਡਾ ਤੋਂ ਪੰਜਾਬ ਆਈ ਹੋਈ ਹੈ। ਨੀਰੂ ਬਾਜਵਾ ਆਪਣੀ ਨਵੀਂ ਫ਼ਿਲਮਾਂ ਦੇ ਨਾਲ ਇੱਕ ਵਾਰ ਫਿਰ ਤੋਂ ਫ਼ਿਲਮੀ ਸਿਨੇਮੇ ਤੇ ਵਾਪਸੀ ਕਰਨ ਦੇ ਲਈ ਤਿਆਰ ਹੈ। ਉਨ੍ਹਾਂ ਦੀ ਝੋਲੀ ਪਾਣੀ ‘ਚ ਮਧਾਣੀ, ਫੱਟੇ ਦਿੰਦੇ ਚੱਕ ਪੰਜਾਬੀ, ਕਲੀ ਜੋਟਾ ਵਰਗੀ ਫ਼ਿਲਮਾਂ ਨੇ।

 

 

View this post on Instagram

 

A post shared by Neeru Bajwa (@neerubajwa)

Related Post