ਦਲਿਤ ਭਾਈਚਾਰੇ ਖਿਲਾਫ ਟਿੱਪਣੀ ਕਰਨ ਦੇ ਇਲਜ਼ਾਮ ਵਿੱਚ ਅਦਾਕਾਰਾ ਮੀਰਾ ਮਿਥੁਨ ਗ੍ਰਿਫਤਾਰ
Rupinder Kaler
August 17th 2021 03:32 PM
ਅਦਾਕਾਰਾ ਮੀਰਾ ਮਿਥੁਨ (meera-mithun) ਨੂੰ ਐਸ.ਸੀ. ਐਸਟੀ ਵਰਗ ਦੇ ਲੋਕਾਂ ਦੇ ਖਿਲਾਫ ਅਪਮਾਨਜਨਕ ਟਿੱਪਣੀਆਂ ਕਰਨ ਦੇ ਇਲਜ਼ਾਮ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਹਫਤੇ ਇੱਕ ਦਲਿਤ-ਕੇਂਦਰਿਤ ਪਾਰਟੀ, ਵਿਧੂਥਲਾਈ ਸਿਰੁਥੈਗਲ ਕਾਚੀ ਦੇ ਨੇਤਾ ਵੰਨੀ ਅਰਸੂ ਨੇ ਮੀਰਾ ਦੇ ਖਿਲਾਫ ਪੁਲਿਸ ਕੋਲ ਇੱਕ ਸ਼ਿਕਾਇਤ ਦਰਜ ਕਰਵਾਈ ਸੀ ।ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਮੀਰਾ ਨੂੰ ਕੇਰਲ ਵਿੱਚ ਗ੍ਰਿਫਤਾਰ ਕੀਤਾ ਸੀ। ਉਸਦੀ ਗ੍ਰਿਫਤਾਰੀ ਤੋਂ ਕੁਝ ਮਿੰਟ ਪਹਿਲਾਂ, ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਕਲਿੱਪ ਸਾਹਮਣੇ ਆਈ, ਜਿਸ ਵਿੱਚ ਮੀਰਾ ਚੀਕਦੀ ਹੋਈ ਦਿਖਾਈ ਦੇ ਰਹੀ ਹੈ, ਜਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਪੁਲਿਸ ਦੁਆਰਾ ਉਸਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਜੋ ਉਸਨੂੰ ਗ੍ਰਿਫਤਾਰ ਕਰਨ ਆਈ ਹੈ।