ਦਿਲਜੀਤ ਦੋਸਾਂਝ ਦੇ ਗੀਤ ‘ਤੇ ਜੰਮ ਕੇ ਵਰਕਆਊਟ ਕਰਦੀ ਨਜ਼ਰ ਆਈ ਅਦਾਕਾਰਾ ਕਰੀਨਾ ਕਪੂਰ ਖ਼ਾਨ

Kareena's fitness Video: ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਜੋ ਕਿ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਯਾਨੀਕਿ ਇੰਸਟਾਗ੍ਰਾਮ ਅਕਾਊਂਟ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਕਰੀਨਾ ਕਪੂਰ, ਜੋ ਆਪਣੀ ਫਿਟਨੈਸ ਡਾਇਰੀਆਂ ਤੋਂ ਆਪਣੀ ਤਸਵੀਰਾਂ ਤੇ ਵੀਡੀਓਜ਼ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ।
ਅਦਾਕਾਰਾ ਨੇ ਆਪਣੀਆਂ ਇੰਸਟਾਗ੍ਰਾਮ ਦੀ ਸਟੋਰੀਆਂ 'ਚ ਆਪਣੇ ਵਰਕਆਊਟ ਕਰਦੇ ਹੋਇਆ ਦੀਆਂ ਕੁਝ ਝਲਕਾਂ ਸਾਂਝੀਆਂ ਕੀਤੀਆਂ ਹਨ। ਜੋ ਕਿ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀਆਂ ਹਨ। ਜੀ ਹਾਂ ਉਹ ਪੰਜਾਬੀ ਮਿਊਜ਼ਿਕ ਦੇ ਨਾਲ ਜੰਮ ਕੇ ਕਸਰਤ ਕਰਦੀ ਹੋਈ ਨਜ਼ਰ ਆਈ।
image source Instagram
ਕਰੀਨਾ ਕਪੂਰ ਨੇ ਆਪਣੀਆਂ ਇਨ੍ਹਾਂ ਵੀਡੀਓਜ਼ ਨੂੰ "Inspire, be inspired" and added "and of course...Best music by Diljit Dosanjh." ਦੀ ਕੈਪਸ਼ਨ ਨਾਲ ਸਾਂਝਾ ਕੀਤਾ ਹੈ। ਦਿਲਜੀਤ ਦੋਸਾਂਝ ਦਾ ਗੀਤ Born to Shine ਇਸ ਵੀਡੀਓ ‘ਚ ਵੱਜਦਾ ਹੋਇਆ ਸੁਣਾਈ ਦੇ ਰਿਹਾ ਹੈ।
image source Instagram
ਵੀਡੀਓ ‘ਚ ਕਰੀਨਾ ਕਪੂਰ ਨੂੰ ਟ੍ਰੈਡਮਿਲ 'ਤੇ ਦੌੜਦੇ ਹੋਏ, ਹੈੱਡ-ਸਟੈਂਡ, ਲੱਤਾਂ ਨੂੰ ਉੱਚਾ ਚੁੱਕਣ ਅਤੇ ਹੋਰ ਬਹੁਤ ਕੁਝ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਅਦਾਕਾਰਾ ਨੇ ਆਪਣੀ ਫਿੱਟਨੈੱਸ ਟ੍ਰੇਨਰ ਅਤੇ ਭਾਬੀ ਸੋਹਾ ਅਲੀ ਖਾਨ ਨੂੰ ਵੀ ਟੈਗ ਕੀਤਾ। ਦੱਸ ਦਈਏ ਕਰੀਨਾ ਕਪੂਰ ਅਤੇ ਦਿਲਜੀਤ ਦੋਸਾਂਝ ਨੇ 2019 ਦੀ ਹਿੱਟ ਫਿਲਮ ਗੁੱਡ ਨਿਊਜ਼ ਵਿੱਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸੀ। ਇਸ ਤੋਂ ਇਲਾਵਾ ਫ਼ਿਲਮ ‘ਚ ਅਕਸ਼ੈ ਕੁਮਾਰ ਤੇ ਕਿਆਰਾ ਅਡਵਾਨੀ ਵੀ ਮੁੱਖ ਭੂਮਿਕਾ ‘ਚ ਸਨ।
image source Instagram
View this post on Instagram