ਅੱਜ ਦੁਨੀਆ ਭਰ ਵਿੱਚ ਵਿਸ਼ਵ ਸਾਈਕਲ ਦਿਵਸ ਮਨਾਇਆ ਜਾ ਰਿਹਾ ਹੈ । ਇਸ ਦਿਹਾੜੇ ਨੂੰ ਲੈ ਕੇ ਅਦਾਕਾਰਾ ਕਾਜੋਲ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ । ਇਸ ਵੀਡੀਓ ਵਿੱਚ ਕਾਜੋਲ ਦੇ ਨਾਲ ਸ਼ਾਹਰੁਖ ਖ਼ਾਨ ਤੇ ਕੁਝ ਹੋਰ ਲੋਕ ਸਾਈਕਲ ਚਲਾਉਂਦੇ ਨਜ਼ਰ ਆ ਰਹੇ ਹਨ । ਇਸ ਵੀਡੀਓ ਵਿੱਚ ਕਾਜੋਲ ਸਾਈਕਲ ਤੋਂ ਡਿੱਗ ਜਾਂਦੀ ਹੈ ।
ਹੋਰ ਪੜ੍ਹੋ :
ਅਦਾਕਾਰ ਅਮਿਤਾਬ ਬੱਚਨ ਅਤੇ ਜਯਾ ਬੱਚਨ ਦੀ ਅੱਜ ਹੈ ਵੈਡਿੰਗ ਐਨੀਵਸਰੀ, ਅਦਾਕਾਰ ਨੇ ਸਾਂਝੀਆਂ ਕੀਤੀਆਂ ਵਿਆਹ ਦੀਆਂ ਤਸਵੀਰਾਂ
ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕਾਜੋਲ ਨੇ ਆਪਣੇ ਪ੍ਰਸ਼ੰਸਕਾਂ ਨੂੰ ਵਿਸ਼ਵ ਸਾਈਕਲ ਦਿਹਾੜੇ ਦੀ ਵਧਾਈ ਦਿੱਤੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕਿਸੇ ਜ਼ਮਾਨੇ ਵਿੱਚ ਸਾਈਕਲ ਦਾ ਆਪਣਾ ਮਹੱਤਵ ਸੀ । ਇਸੇ ਲਈ ਸਾਈਕਲ ਤੇ ਕਈ ਪੰਜਾਬੀ ਗਾਣੇ ਵੀ ਬਣੇ ਹਨ । ਸਾਈਕਲ ਦੇ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ ਸਾਈਕਲ ਦੀ ਹੋਂਦ 1817 ਵਿਚ ਜਰਮਨ ਵਿਚ ਹੋਈ ਸੀ ।
ਸ਼ਬਦ ਸਾਈਕਲ 1860 ਦੇ ਦਸ਼ਕ ਵਿਚ ਫ਼ਰਾਂਸ ਵਿਚ ਘੜਿਆ ਗਿਆ। ਇਹ 19ਵੀਂ ਸ਼ਤਾਬਦੀ ਦਾ ਸ਼ਬਦ ਹੈ। ਜਰਮਨ ਦੇ ਡਰੈਸਿਸ ਵਿਅਕਤੀ ਨੇ ਇਸ ਦੀ ਖੋਜ ਕੀਤੀ ਤੇ ਅਪਣੀ ਇਹ ਖੋਜ ਫ਼ਰਾਂਸ ਅਤੇ ਇੰਗਲੈਂਡ ਵਿਚ ਲੈ ਗਿਆ।
View this post on Instagram
A post shared by Kajol Devgan (@kajol)
ਇਸ ਦੀ ਮਾਰਕੀਟਿੰਗ ਡੇਨਿਸ ਜਾਨਸਨ ਨਾਮਕ ਇਕ ਬ੍ਰਿਟਿਸ਼ ਕੋਚ ਨਿਰਮਾਤਾ ਨੇ ਅਪਣੇ ਖ਼ੁਦ ਦੇ ਮਾਡਲ ਦੀ ਮਾਰਕੀਟਿੰਗ ਕੀਤੀ। ਫਿਰ ਸਾਰੇ ਯੂਰੋਪ ਵਿਚ ਇਸ ਦਾ ਨਾਮ ਹੋ ਗਿਆ। ਹੌਲੀ-ਹੌਲੀ ਸਾਰੀ ਦੁਨੀਆਂ ਵਿਚ ਇਸ ਦੀ ਹੋਂਦ ਸਥਾਪਤ ਹੋ ਗਈ।