ਇਸ ਵਜ੍ਹਾ ਕਰਕੇ ਅਦਾਕਾਰਾ ਕਾਜਲ ਅਗਰਵਾਲ ਨੇ ਕੋਰੋਨਾ ਕਾਲ ਵਿੱਚ ਕਰਵਾਇਆ ਵਿਆਹ

ਅਦਾਕਾਰਾ ਕਾਜਲ ਅਗਰਵਾਲ ਤੇ ਕਾਰੋਬਾਰੀ ਗੌਤਮ ਕਿਚਲੂ ਨੇ ਬੀਤੇ 30 ਅਕਤੂਬਰ ਨੂੰ ਵਿਆਹ ਕਰਵਾ ਲਿਆ ਹੈ । ਮੁੰਬਈ ਦੇ ਤਾਜ਼ ਮਹੱਲ ਪੈਲੇਸ 'ਚ ਦੋਵਾਂ ਨੇ ਫੇਰੇ ਲਏ। ਪਰ ਅਦਾਕਾਰਾ ਕਾਜਲ ਦੇ ਪ੍ਰਸ਼ੰਸਕ ਇਸ ਗੱਲ ਨੂੰ ਲੈ ਕੇ ਹੈਰਾਨ ਹਨ ਕਿ ਕਾਜਲ ਨੇ ਕੋਰੋਨਾ ਕਾਲ ਦੌਰਾਨ ਅਚਾਨਕ ਵਿਆਹ ਕਰਨ ਦਾ ਫੈਸਲਾ ਕਿਉਂ ਕੀਤਾ। ਇਸ ਸਵਾਲ ਦਾ ਜਵਾਬ ਕਾਜਲ ਨੇ ਖੁਦ ਦਿੱਤਾ ਹੈ ।
ਹੋਰ ਪੜ੍ਹੋ :-
ਜੈਜ਼ੀ ਬੀ ਤੇ ਦਿਲਜੀਤ ਦੌਸਾਂਝ ਨੇ 70 ਸਾਲਾ ਬੇਬੇ ਦਾ ਵੀਡੀਓ ਸਾਂਝਾ ਕਰਕੇ ਲੋਕਾਂ ਨੂੰ ਦਿੱਤਾ ਖ਼ਾਸ ਸੁਨੇਹਾ
ਇਸ ਤਸਵੀਰ ‘ਚ ਛਿਪੀ ਹੈ ਪੰਜਾਬੀ ਫਿਲਮਾਂ ਦੀ ਮਸ਼ਹੂਰ ਐਕਟ੍ਰੈੱਸ, ਕੀ ਤੁਸੀਂ ਪਛਾਣਿਆ !
ਵੋਗ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਕਾਜਲ ਨੇ ਦੱਸਿਆ ਗੌਤਮ ਤੇ ਮੈਂ ਇਕ ਦੂਜੇ ਨੂੰ ਤਿੰਨ ਸਾਲ ਤਕ ਡੇਟ ਕੀਤਾ। ਅਸੀਂ 7 ਸਾਲ ਤੋਂ ਦੋਸਤ ਹਾਂ। ਹੌਲੀ-ਹੌਲੀ ਸਾਡੀ ਦੋਸਤੀ ਹੋਰ ਡੂੰਘੀ ਹੁੰਦੀ ਗਈ ਤੇ ਅਸੀਂ ਦੋਵੇਂ ਇਕ ਦੂਜੇ ਦੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਬਣ ਗਏ। ਗੌਤਮ ਦੇ ਪ੍ਰਪੋਜ਼ਲ ਬਾਰੇ ਗੱਲ ਕਰਦੇ ਹੋਏ ਕਾਜਲ ਨੇ ਦੱਸਿਆ ਸ਼ੁਕਰ ਹੈ ਗੌਤਮ ਬਿਲਕੁੱਲ ਫਿਲਮੀ ਨਹੀਂ ਹੈ ਕਿਉਂਕਿ ਇਹ ਸਭ ਤਾਂ ਮੈਂ ਆਪਣੀਆਂ ਫਿਲਮਾਂ 'ਚ ਬਹੁਤ ਕਰ ਚੁੱਕੀ ਹੈ।
ਇਸ ਲਈ ਗੌਤਮ ਨੇ ਕਿਸੇ ਤਾਮ-ਝਾਮ ਨਾਲ ਮੈਨੂੰ ਪ੍ਰਪੋਜ਼ ਨਹੀਂ ਕੀਤਾ ਸਾਡੇ 'ਚ ਇਕ ਇਮੋਸ਼ਨਲ ਗੱਲਬਾਤ ਹੋਈ। ਉਨ੍ਹਾਂ ਦੀਆਂ ਫੀਲਿੰਗਜ਼ 'ਚ ਬਹੁਤ ਸੱਚਾਈ ਸੀ ਤੇ ਜਿਸ ਤਰ੍ਹਾਂ ਉਨ੍ਹਾਂ ਨੇ ਮੈਨੂੰ ਕਿਹਾ ਕਿ ਉਹ ਮੇਰੇ ਨਾਲ ਭਵਿੱਖ ਬਿਤਾਉਣਾ ਚਾਹੁੰਦੇ ਹਨ ਤਾਂ ਇਸ ਤੋਂ ਜ਼ਿਆਦਾ ਮੈਂ ਹੋਰ ਸ਼ੋਅਰ ਨਹੀਂ ਹੋ ਸਕਦੀ ਸੀ ਆਪਣੀ ਜ਼ਿੰਦਗੀ ਗੌਤਮ ਨਾਲ ਬਿਤਾਉਣ ਲਈ।
ਇਸ ਤੋਂ ਬਾਅਦ ਅਪ੍ਰੈਲ 'ਚ ਗੌਤਮ ਨੇ ਕਾਜਲ ਦੇ ਮਾਤਾ-ਪਿਤਾ ਨਾਲ ਮੁਲਾਕਾਤ ਕੀਤੀ ਦੋ ਮਹੀਨਿਆਂ ਦੇ ਅੰਦਰ ਦੋਵਾਂ ਨੇ ਘਰ ਹੀ ਸਗਾਈ ਕਰ ਲਈ ਤੇ ਇਸ ਤੋਂ ਬਾਅਦ ਵਿਆਹ। ਕਾਜਲ ਨੇ ਦੱਸਿਆ ਸੀ ਕਿ ਮਨੀਸ਼ ਮਲਹੋਤਰਾ ਨੇ ਅਜਿਹੇ ਸਮੇਂ 'ਤੇ ਮੇਰੇ ਲਈ ਆਪਣਾ ਸਟੋਰ ਖੋਲ੍ਹਿਆ ਤੇ ਆਪਣੇ ਕਾਰੀਗਰਾਂ ਨੂੰ ਕੰਮ 'ਤੇ ਬੁਲਾ ਕੇ ਮੇਰੇ ਲਈ ਵੈਡਿੰਗ ਸਾੜ੍ਹੀ ਬਣਵਾਈ ਜਦੋਂ ਸਭ ਕੁਝ ਬੰਦ ਸੀ। ਵਿਆਹ ਦੀਆਂ ਸਾਰੀਆਂ ਤਿਆਰੀਆਂ ਜੂਮ ਤੇ ਵ੍ਹਟਸਐਪ ਕਾਲ ਰਾਹੀਂ ਕੀਤੀ ਗਈ ਸੀ।