ਹਿਨਾ ਖ਼ਾਨ ਨੇ ਆਪਣੇ ਮਰਹੂਮ ਪਿਤਾ ਨੂੰ ਯਾਦ ਕਰਦੇ ਹੋਏ ਸਾਂਝੀ ਕੀਤੀ ਅਣਦੇਖੀ ਵੀਡੀਓ, ਅਦਾਕਾਰਾ ਪਿਤਾ ਦੇ ਨਾਲ ਹਿੰਦੀ ਗੀਤ ‘ਆਨੇਵਾਲਾ ਪਲ ਜਾਨੇਵਾਲਾ ਹੈ’ ਗਾਉਂਦੀ ਹੋਈ ਨਜ਼ਰ ਆਈ, ਪ੍ਰਸ਼ੰਸਕ ਵੀ ਹੋਏ ਭਾਵੁਕ, ਦੇਖੋ ਵੀਡੀਓ
Lajwinder kaur
May 21st 2021 11:16 AM --
Updated:
May 21st 2021 11:22 AM
ਹਰ ਬੱਚਾ ਆਪਣੇ ਮਾਪਿਆ 'ਚ ਰੱਬ ਨੂੰ ਦੇਖਦਾ ਹੈ । ਜਦੋਂ ਬੱਚਾ ਵੱਡਾ ਵੀ ਹੋ ਜਾਂਦਾ ਹੈ ਫਿਰ ਵੀ ਉਹ ਜ਼ਿੰਦਗੀ ਦੇ ਹਰ ਮੋੜ ਤੇ ਆਪਣੀ ਜ਼ਿੰਦਗੀ ਦੇ ਹਰ ਖ਼ਾਸ ਫੈਸਲਿਆਂ ਚ ਆਪਣੇ ਮਾਪਿਆ ਦੀ ਸਲਾਹ ਲੈਂਦਾ ਹੈ। ਕਿਉਂਕਿ ਬੱਚੇ ਜਿੰਨੇ ਮਰਜ਼ੀ ਵੱਡੇ ਹੋ ਜਾਣ ਪਰ ਉਹ ਆਪਣੇ ਮਾਪਿਆਂ ਦੇ ਲਈ ਬੱਚੇ ਹੀ ਰਹਿੰਦੇ ਨੇ। ਪਰ ਜਦੋਂ ਮਾਪਿਆ ਚੋਂ ਕੋਈ ਇੱਕ ਇਸ ਦੁਨੀਆ ਤੋਂ ਰੁਖ਼ਸਤ ਹੋ ਜਾਂਦਾ ਹੈ ਤਾਂ ਉਹ ਦੁੱਖ ਬਹੁਤ ਹੀ ਦੁਖਦਾਇਕ ਹੁੰਦਾ ਹੈ। ਅਜਿਹੇ ਹੀ ਦੁੱਖ 'ਚ ਲੰਘ ਰਹੀ ਹੈ ਅਦਾਕਾਰਾ ਹਿਨਾ ਖ਼ਾਨ ।