ਅਦਾਕਾਰਾ ਹਿਨਾ ਖ਼ਾਨ ਨੇ ਆਪਣੇ ਮਰਹੂਮ ਪਿਤਾ ਨੂੰ ਯਾਦ ਕਰਦੇ ਹੋਏ ਪਾਈ ਇਮੋਸ਼ਨਲ ਪੋਸਟ, ਪੰਜਾਬੀ ਗਾਇਕਾ ਕੌਰ ਬੀ ਤੇ ਪ੍ਰਸ਼ੰਸਕਾਂ ਨੇ ਕਮੈਂਟ ਕਰਕੇ ਦਿੱਤਾ ਹੌਸਲਾ

ਅਪ੍ਰੈਲ ਮਹੀਨਾ ਅਦਾਕਾਰਾ ਹਿਨਾ ਖ਼ਾਨ (hina khan) ਲਈ ਬਹੁਤ ਹੀ ਦੁਖਦਾਇਕ ਰਿਹਾ ਹੈ। ਪਿਛਲੇ ਮਹੀਨੇ ਉਨ੍ਹਾਂ ਦੇ ਪਿਤਾ ਕਾਰਡਿਕ ਅਰੈਸਟ ਕਾਰਨ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਹਿਨਾ ਖ਼ਾਨ ਬਹੁਤ ਵੱਡੇ ਸਦਮੇ ‘ਚ ਲੰਘ ਗੁਜ਼ਰ ਰਹੀ ਹੈ। ਪਿਤਾ ਦੀ ਮੌਤ ਤੋਂ ਬਾਅਦ ਹੀ ਹਿਨਾ ਖ਼ਾਨ ਕੋਰੋਨਾ ਦੇ ਨਾਲ ਪੀੜਤ ਹੋ ਗਈ ਸੀ।
Image Source: instagram
Image Source: instagram
ਪਿਤਾ ਦੀ ਮੌਤ ਤੋਂ ਬਾਅਦ ਹਿਨਾ ਖ਼ਾਨ ਨੇ ਪਹਿਲੀ ਵਾਰ ਆਪਣੇ ਦੁੱਖ ਨੂੰ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ। ਉਨ੍ਹਾਂ ਨੇ ਆਪਣੇ ਮਰਹੂਮ ਪਿਤਾ ਦੇ ਨਾਲ ਪਿਆਰੀ ਜਿਹੀ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ- ‘ਮੈਨੂੰ ਨੀਂ ਪਤਾ ਕੀ ਲਿਖਾਂ..ਮਿਸ ਯੂ ਪਾਪਾ’ । ਇਸ ਪੋਸਟ ਉੱਤੇ ਪੰਜਾਬੀ ਗਾਇਕਾ ਕੌਰ ਬੀ, ਕਈ ਹੋਰ ਨਾਮੀ ਕਲਾਕਾਰ ਤੋਂ ਲੈ ਕੇ ਫੈਨਜ਼ ਕਮੈਂਟ ਕਰਕੇ ਹਿਨਾ ਖ਼ਾਨ ਨੂੰ ਹੌਸਲਾ ਦੇ ਰਹੇ ਨੇ। ਵੱਡੀ ਗਿਣਤੀ ‘ਚ ਇਸ ਪੋਸਟ ਉੱਤੇ ਕਮੈਂਟ ਆ ਚੁੱਕੇ ਨੇ।
Image Source: instagram
ਐਕਟਰੈੱਸ ਹਿਨਾ ਖ਼ਾਨ ਜੋ ਕਿ ਟੀਵੀ ਦੇ ਕਈ ਨਾਮੀ ਸੀਰੀਅਲਾਂ 'ਚ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਬਾਲੀਵੁੱਡ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ।