ਆਪਣੇ ਜ਼ਮਾਨੇ ‘ਚ ਮਸ਼ਹੂਰ ਰਹੀ ਹੈਲੇਨ (Helen) ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਹੈਲੇਨ ਅਜਿਹੀ ਅਦਾਕਾਰਾ ਸੀ, ਜਿਸ ਨੇ ਕੈਬਰੇ ਡਾਂਸਰ ਦੇ ਤੌਰ ‘ਤੇ ਆਪਣੀ ਖ਼ਾਸ ਪਛਾਣ ਇੰਡਸਟਰੀ ‘ਚ ਬਣਾਈ ਸੀ । ਅੱਜ ਅਦਾਕਾਰਾ ਦਾ ਜਨਮ ਦਿਨ (Birthday) ਹੈ । ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ । ਹੈਲੇਨ ਦੀ ਜ਼ਿੰਦਗੀ ਸੰਘਰਸ਼ ਦੇ ਨਾਲ ਭਰੀ ਹੋਈ ਹੈ । ਉਹ ਬਰਮਾ ਤੋਂ ਪੈਦਲ ਭਾਰਤ ਆਪਣੀ ਮਾਂ ਦੇ ਨਾਲ ਆਈ ਸੀ ।
Image source : Google
ਹੋਰ ਪੜ੍ਹੋ : ਜਸਪਿੰਦਰ ਚੀਮਾ ਨੇ ਆਪਣੀ ਧੀ ਦਾ ਕਿਊਟ ਵੀਡੀਓ ਕੀਤਾ ਸਾਂਝਾ, ਵੇਖੋ ਵੀਡੀਓ
ਮਹਿਜ਼ ਤਿੰਨ ਸਾਲਾਂ ਦੀ ਉਮਰ ‘ਚ ਉਸ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ ਅਤੇ ਇਸ ਤੋਂ ਬਾਅਦ ਉਹ ਆਪਣੀ ਮਾਂ ਦੇ ਨਾਲ ਕਈ ਕਿਲੋਮੀਟਰ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਉਹ ਭਾਰਤ ਪਹੁੰਦੀ ਸੀ । ਪਰ ਇਸੇ ਸਫ਼ਰ ਦੇ ਦੌਰਾਨ ਉਸ ਨੂੰ ਬੁਰੇ ਦੌਰ ਚੋਂ ਗੁਜ਼ਰਨਾ ਪਿਆ ਸੀ । ਜਿਸ ਕਾਰਨ ਉਸ ਦੀ ਮਾਂ ਦਾ ਗਰਭਪਾਤ ਹੋ ਗਿਆ ਅਤੇ ਭਰਾ ਦਾ ਵੀ ਦਿਹਾਂਤ ਹੋ ਗਿਆ ਅਤੇ ਉਸ ਦਾ ਸਰੀਰ ਹੱਡੀਆਂ ਦਾ ਪਿੰਜਰ ਬਣ ਗਿਆ ਸੀ ।
Image Source : Google
ਹੋਰ ਪੜ੍ਹੋ : ਸੰਦੀਪ ਨੰਗਲ ਅੰਬੀਆ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੇ ਸਿੱਧੂ ਮੂਸੇਵਾਲਾ ਦੇ ਮਾਪੇ, ਸੰਦੀਪ ਨੰਗਲ ਅੰਬੀਆ ਦਾ ਵੀ ਗੈਂਗਸਟਰਾਂ ਨੇ ਕੀਤਾ ਸੀ ਕਤਲ
13 ਸਾਲ ਦੀ ਉਮਰ ‘ਚ ਜ਼ਿੰਮੇਵਾਰੀਆਂ ਨੇ ਉਸ ਦਾ ਬਚਪਨ ਖੋਹ ਲਿਆ ।ਕਿਸੇ ਤਰ੍ਹਾਂ ਹੈਲੇਨ ਆਪਣੀ ਮਾਂ ਦੇ ਨਾਲ ਕੋਲਕਾਤਾ ਪਹੁੰਚ ਗਈ ਅਤੇ ਇੱਥੇ ਆ ਕੇ ਹੀ ਘਰ ‘ਚ ਵੱਡੀ ਹੋਣ ਦੇ ਨਾਤੇ ਉਸ ‘ਤੇ ਕਈ ਜ਼ਿੰਮੇਵਾਰੀਆਂ ਆ ਪਈਆਂ । ਹੈਲੇਨ ਦੀ ਮਾਂ ਨੇ ਵੀ ਬਤੌਰ ਨਰਸ ਕੰਮ ਕਰਨਾ ਸ਼ੁਰੂ ਕਰ ਦਿੱਤਾ, ਪਰ ਏਨੇ ਨਾਲ ਘਰ ਦਾ ਗੁਜ਼ਾਰਾ ਨਹੀਂ ਸੀ ਹੁੰਦਾ
Image Source : Google
ਜਿਸ ਤੋਂ ਬਾਅਦ ਹੈਲੇਨ ਨੇ ਡਾਂਸਰ ਬਣਨ ਦਾ ਫੈਸਲਾ ਕੀਤਾ ਅਤੇ ਉਸ ਦੀ ਸਹੇਲੀ ਕੁੱਕੂ ਜੋ ਕਿ ਉਸ ਸਮੇਂ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਕੰਮ ਕਰਦੀ ਸੀ, ਉਸ ਨੇ ਹੈਲੇਨ ਨੂੰ ਫ਼ਿਲਮਾਂ ‘ਚ ਕੋਰਸ ਡਾਂਸਰ ਦਾ ਕੰਮ ਦਿਵਾਇਆ ਸੀ । ਇਸ ਤੋਂ ਬਾਅਦ ਹੈਲੇਨ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਕਈ ਫ਼ਿਲਮਾਂ ‘ਚ ਕੰਮ ਕੀਤਾ ।