ਅਦਾਕਾਰਾ ਗੁਰਲੀਨ ਚੋਪੜਾ ਨੇ ਕਿਹਾ ਜ਼ਿੰਦਗੀ ‘ਚ ਕਦੇ ਵੀ ਪਰੇਸ਼ਾਨ ਹੋਵੋ ਤਾਂ ਕਰੋ ਦੁੱਖਭੰਜਨੀ ਸਾਹਿਬ ਦਾ ਪਾਠ, ਹਰ ਸਮੱਸਿਆ ਹੋ ਜਾਵੇਗੀ ਦੂਰ
Shaminder
September 4th 2020 01:22 PM
ਅਦਾਕਾਰਾ ਗੁਰਲੀਨ ਚੋਪੜਾ ਲਾਕਡਾਊਨ ਦੌਰਾਨ ਪ੍ਰਮਾਤਮਾ ਦੇ ਰੰਗ ‘ਚ ਰੰਗੇ ਨਜ਼ਰ ਆਏ । ਉਨ੍ਹਾਂ ਨੇ ਪੂਰੇ ਲਾਕਡਾਊਨ ਦੌਰਾਨ ਸ਼ਬਦ ਗੁਰਬਾਣੀ ਅਤੇ ਪਾਠ ਕੀਤੇ ।ਉਹ ਲਗਾਤਾਰ ਕੋਰੋਨਾ ਕਾਲ ‘ਚ ਪਾਠ ਕਰਦੇ ਆ ਰਹੇ ਹਨ । ਉਹ ਹੁਣ ਦੁੱਖਭੰਜਨੀ ਸਾਹਿਬ ਦੇ ਪਾਠ ਕਰਦੇ ਹੋਏ ਨਜ਼ਰ ਆਏ । ਉਹ ਲਗਾਤਾਰ ਇਸ ਪਾਠ ਦਾ ਜਾਪ ਕਰ ਰਹੇ ਨੇ ਅਤੇ ਲੋਕਾਂ ਨੂੰ ਵੀ ਇਹ ਪਾਠ ਕਰਨ ਦੀ ਅਪੀਲ ਕਰ ਰਹੇ ਹਨ ।