ਅਦਾਕਾਰਾ ਗੁਲ ਪਨਾਗ ਨੇ ਵੀ ਕੀਤਾ ਕਿਸਾਨਾਂ ਦਾ ਸਮਰਥਨ, ਧਰਨੇ ‘ਚ ਪਹੁੰਚੀ ਅਦਾਕਾਰਾ

ਕਿਸਾਨਾਂ ਦਾ ਖੇਤੀ ਬਿੱਲਾਂ ਦੇ ਵਿਰੋਧ ‘ਚ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ । ਜਿੱਥੇ ਪਾਲੀਵੱਡ ਦੀਆਂ ਹਸਤੀਆਂ ਵੱਲੋਂ ਕਿਸਾਨਾਂ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ । ਉੱਥੇ ਹੀ ਕੁ ਬਾਲੀਵੁੱਡ ਹਸਤੀਆਂ ਵੀ ਕਿਸਾਨਾਂ ਦੇ ਹੱਕ ‘ਚ ਅੱਗੇ ਆਈਆਂ ਹਨ ।ਅਦਾਕਾਰਾ ਗੁਲ ਪਨਾਗ ਵੀ ਕਿਸਾਨਾਂ ਦੇ ਧਰਨੇ ‘ਚ ਸ਼ਾਮਿਲ ਹੋਏ ।
ਕਿਸਾਨਾਂ ਦੇ ਸਮਰਥਨ ਵਿੱਚ ਗੁੱਲ ਪਨਾਗ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਬਹੁਤ ਮਾਣ ਹੈ ਅਤੇ ਦੁੱਖ ਵੀ ਹੈ ਕਿ ਸਾਡੇ ਦੇਸ਼ ਦਾ ਅੰਨਦਾਤਾ ਠੰਡ ਚ ਆਪਣੇ ਹੱਕ ਦੀ ਆਵਾਜ਼ ਬੁਲੰਦ ਕਰ ਰਿਹੈ,ਉਨ੍ਹਾਂ ਕਿਹਾ ਕਿਸਾਨਾਂ ਨੂੰ ਸਰਕਾਰ 'ਤੇ ਵਿਸ਼ਵਾਸ ਨਹੀਂ ਰਿਹਾ ਹੈ, ਸਰਕਾਰ ਨੂੰ ਕਿਸਾਨਾਂ ਦਾ ਵਿਸ਼ਵਾਸ ਜਿੱਤਣਾ ਹੋਵੇਗਾ
ਹੋਰ ਪੜ੍ਹੋ : ਅਦਾਕਾਰਾ ਗੁਲ ਪਨਾਗ ਨੇ ਸਾੜ੍ਹੀ ਪਾ ਕੇ ਕੀਤੇ ਪੁਸ਼ ਅਪਸ, ਵੀਡੀਓ ਵਾਇਰਲ
, ਉਨ੍ਹਾਂ ਨੇ ਕਿਹਾ ਕਾਨੂੰਨ ਲਿਆਉਣ ਦੀ ਇੰਨੀ ਜਲਦੀ ਵੀ ਕੀ ਸੀ, ਕਿਸਾਨਾਂ ਤੋਂ ਰਾਏ ਲੈ ਕੇ ਹੀ ਕਿਸਾਨਾਂ ਲਈ ਕਨੂੰਨ ਬਣਾਉਣਾ ਚਾਹੀਦਾ ਸੀ ।
ਉਨ੍ਹਾਂ ਨੇ ਕਿਹਾ ਬਾਲੀਵੁੱਡ ਅਭਿਨੇਤਾ ਅਤੇ ਪਾਲੀਵੁੱਡ ਦੇ ਸਟਾਰਸ ਅਤੇ ਸਿੰਗਰਸ ਜੋ ਵੀ ਕਿਸਾਨਾਂ ਦੇ ਸਮਰਥਨ ਵਿੱਚ ਕੁਝ ਕਹਿਣਾ ਚਾਹੁੰਦੇ ਨੇ ਜਾਂ ਨਹੀਂ ਉਨ੍ਹਾਂ ਦੀ ਆਪਣਾ ਫੈਸਲਾ ਹੈ, ਪਰ ਗਲਤ ਸਟੇਟਮੇਂਟ ਨਹੀਂ ਦੇਣੀ ਚਾਹੀਦੀ ਹੈ, ਕਿਉਂਕਿ ਕਿਸਾਨ ਹੀ ਸਾਡਾ ਸਭ ਕੁਝ ਨੇ ।
View this post on Instagram