ਅਦਾਕਾਰਾ ਗੌਹਰ ਖ਼ਾਨ ਨੇ ਕਿਸਾਨਾਂ ਦੇ ਹੱਕ ‘ਚ ਟਵੀਟ ਕਰਦੇ ਹੋਏ ਲਿਖਿਆ ‘ਕੀ ਕਿਸਾਨਾਂ ਦੀ ਜ਼ਿੰਦਗੀ ਮਾਇਨੇ ਨਹੀਂ ਰੱਖਦੀ’

By  Shaminder February 5th 2021 11:02 AM

ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਨੂੰ ਹੁਣ ਕੌਮਾਂਤਰੀ ਪੱਧਰ ‘ਤੇ ਸਮਰਥਨ ਮਿਲ ਰਿਹਾ ਹੈ । ਪੌਪ ਸਟਾਰ ਰਿਹਾਨਾ ਦੇ ਕਿਸਾਨਾਂ ਦੇ ਹੱਕ ‘ਚ ਕੀਤੇ ਗਏ ਟਵੀਟ ਤੋਂ ਬਾਅਦ ਅਕਸ਼ੇ ਕੁਮਾਰ, ਕਰਣ ਜੌਹਰ, ਅਜੇ ਦੇਵਗਨ ਸਣੇ ਕਈ ਕਲਾਕਾਰਾਂ ਨੇ ਟਵੀਟ ਕੀਤੇ ਅਤੇ ਵਿਦੇਸ਼ੀ ਕਲਾਕਾਰਾਂ ਵੱਲੋਂ ਕੀਤੇ ਜਾ ਰਹੇ ਟਵੀਟਸ ਨੂੰ ਦੁਸ਼ਪ੍ਰਚਾਰ ਦੱਸਿਆ । ਜਿਸ ਤੋਂ ਬਾਅਦ ਬਾਲੀਵੁੱਡ ਦੇ ਕਈ ਸਿਤਾਰੇ ਕਿਸਾਨਾਂ ਦੇ ਹੱਕ ‘ਚ ਅੱਗੇ ਆਏ ।gauhar-khan

ਅਦਾਕਾਰਾ ਗੌਹਰ ਖ਼ਾਨ ਨੇ ਵੀ ਟਵੀਟ ਕੀਤਾ ਹੈ । ਜਿਸ ‘ਚ ਉਨ੍ਹਾਂ ਨੇ ਤੰਜ਼ ਕਰਦਿਆਂ ਕਿਹਾ ਹੈ ਕਿ #ਬਲੈਕ ਲਾਈਵਸ ਮੈਟਰ, ਉਹ ਭਾਰਤ ਦਾ ਮੁੱਦਾ ਨਹੀਂ ਸੀ, ਪਰ ਹਰ ਭਾਰਤੀ ਕਲਾਕਾਰ ਨੇ ਉਸ ਦੇ ਸਮਰਥਨ ‘ਚ ਟਵੀਟ ਕੀਤਾ।ਕਿਉਂਕਿ ਜ਼ਾਹਿਰ ਹੈ ਸਭ ਦੀ ਜ਼ਿੰਦਗੀ ਮਾਇਨੇ ਰੱਖਦੀ ਹੈ ।

ਹੋਰ ਪੜ੍ਹੋ : ਗਾਇਕ ਕਰਣ ਔਜਲਾ ਨੇ ਕਿਸਾਨ ਧਰਨੇ ’ਚ ਸ਼ਹੀਦ ਹੋਏ ਮਨਪ੍ਰੀਤ ਦੇ ਪਰਿਵਾਰ ਦੀ ਕੀਤੀ ਆਰਥਿਕ ਮਦਦ, ਪ੍ਰਸ਼ੰਸਕਾਂ ਨੂੰ ਕੀਤੀ ਖ਼ਾਸ ਅਪੀਲ

gauhar-khan

ਪਰ ਭਾਰਤੀ ਕਿਸਾਨ ? ਉਨ੍ਹਾਂ ਦੀ ਜ਼ਿੰਦਗੀ ਮਾਇਨੇ ਨਹੀਂ ਰੱਖਦੀ …’ ਗੌਹਰ ਖ਼ਾਨ ਦਾ ਇਹ ਟਵੀਟ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ।

farmer

ਦੱਸ ਦਈਏ ਕਿ ਇਸ ਤੋਂ ਪਹਿਲਾਂ ਸਵਰਾ ਭਾਸਕਰ, ਤਾਪਸੀ ਪੰਨੂ, ਪ੍ਰਿਯੰਕਾ ਚੋਪੜਾ ਸਣੇ ਕਈ ਕਲਾਕਾਰਾਂ ਵੱਲੋਂ ਕਿਸਾਨਾਂ ਦੇ ਹੱਕ ‘ਚ ਟਵੀਟ ਕੀਤੇ ਗਏ ਸਨ ।

https://twitter.com/GAUAHAR_KHAN/status/1357307910733332483

 

Related Post