ਵੈਲੇਂਟਾਈਨ ਡੇਅ (Valentine Day 2023) ਦੁਨੀਆ ਭਰ ‘ਚ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ । ਇਸ ਮੌਕੇ ‘ਤੇ ਅਦਾਕਾਰਾ ਬਿਪਾਸ਼ਾ ਬਾਸੂ (Bipasha Basu) ਨੇ ਵੀ ਆਪਣੀ ਧੀ ਦੇ ਨਾਲ ਇੱਕ ਪਿਆਰੀ ਜਿਹੀ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੀ ਧੀ ਦੇ ਲਈ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਵੀ ਸਾਂਝਾ ਕੀਤਾ ਹੈ ।
Image Source : Instagram
ਹੋਰ ਪੜ੍ਹੋ : ਨਿਸ਼ਾ ਬਾਨੋ ਨੇ ਆਪਣੇ ਪਤੀ ਸਮੀਰ ਮਾਹੀ ਨੂੰ ਵੈਲੇਂਨਟਾਈਨ ਡੇਅ ‘ਤੇ ਕੀਤਾ ਵਿਸ਼, ਰੋਮਾਂਟਿਕ ਤਸਵੀਰਾਂ ਕੀਤੀਆਂ ਸਾਂਝੀਆਂ
ਬਿਪਾਸ਼ਾ ਬਾਸੂ ਦੀ ਧੀ ਦਾ ਪਹਿਲਾ ਵੈਲੇਂਨਟਾਈਨ ਡੇਅ
ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਉਸ ਦੀ ਧੀ ਤਿੰਨ ਮਹੀਨੇ ਦੀ ਹੋ ਗਈ ਹੈ । ਸਮਾਂ ਬੜੀ ਤੇਜ਼ੀ ਦੇ ਨਾਲ ਅੱਗੇ ਵਧ ਰਿਹਾ ਹੈ ਅਤੇ ਦੇਵੀ ਦੇ ਨਾਲ ਗੁਜ਼ਾਰਿਆ ਹਰ ਪਲ ਜ਼ਿੰਦਗੀ ਦੀਆਂ ਬਿਹਤਰੀਨ ਯਾਦਾਂ ਬਣ ਰਿਹਾ ਹੈ’। ਇਸ ਤੋਂ ਇਲਾਵਾ ਅਦਾਕਾਰਾ ਨੇ ਇੱਕ ਹੋਰ ਵੀਡੀਓ ਵੀ ਸਾਂਝਾ ਕੀਤਾ ਹੈ ।
Image Source : Instagram
ਹੋਰ ਪੜ੍ਹੋ : ਭਾਰਤੀ ਸਿੰਘ ਬੇਟੇ ਗੋਲਾ ਦੇ ਨਾਲ ਏਅਰਪੋਰਟ ‘ਤੇ ਹੋਈ ਸਪਾਟ, ਗੋਲਾ ਨੇ ਹੱਥ ਜੋੜ ਕੇ ਕਿਹਾ ‘ਜੈ ਸ਼੍ਰੀ ਕ੍ਰਿਸ਼ਨਾ’
ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਨੇ ਇੱਕ ਫੁੱਲਾਂ ਦੇ ਗੁਲਦਸਤੇ ਦੀ ਵੀਡੀਓ ਸਾਂਝੀ ਕੀਤੀ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੀ ਧੀ ਦੇਵੀ ਨੂੰ ਵੈਲੇਂਨਟਾਈਨ ਡੇਅ ਦੀ ਵਧਾਈ ਦਿੱਤੀ ਹੈ। ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਮੇਰੇ ਪਤੀ ਅਤੇ ਪਿਆਰੀ ਧੀ ਨੂੰ ਵੈਲੇਂਨਟਾਈਨ ਡੇਅ ਦੀ ਵਧਾਈ’।
Image Source :Instagram
ਬਿਪਾਸ਼ਾ ਬਾਸੂ ਨੇ ਦਿੱਤੀਆਂ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ
ਬਿਪਾਸ਼ਾ ਬਾਸੂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ‘ਰਾਜ਼’, ‘ਜਿਸਮ’, ‘ਧੁਮ-੨’ ਵਰਗੀਆਂ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ।
View this post on Instagram
A post shared by Bipasha Basu (@bipashabasu)
ਕੁਝ ਸਮਾਂ ਪਹਿਲਾਂ ਹੀ ਅਦਾਕਾਰਾ ਇੱਕ ਵੈੱਬ ਸੀਰੀਜ਼ ‘ਚ ਵੀ ਨਜ਼ਰ ਆਈ ਸੀ । ਉਨ੍ਹਾਂ ਦੇ ਪਤੀ ਕਰਨ ਸਿੰਘ ਗਰੋਵਰ ਵੀ ਵਧੀਆ ਅਦਾਕਾਰ ਹਨ ਅਤੇ ਹੁਣ ਤੱਕ ਕਈ ਪ੍ਰੋਜੈਕਟਸ ‘ਚ ਕੰਮ ਕਰ ਚੁੱਕੇ ਹਨ ।
View this post on Instagram
A post shared by Bipasha Basu (@bipashabasu)