ਦੋ ਵਾਰ ਤਲਾਕਸ਼ੁਦਾ ਕਰਣ ਸਿੰਘ ਗਰੋਵਰ ਦੇ ਨਾਲ ਵਿਆਹ ਲਈ ਇਸ ਤਰ੍ਹਾਂ ਮਾਪਿਆਂ ਨੂੰ ਮਨਾਉਣ ‘ਚ ਕਾਮਯਾਬ ਹੋਈ ਸੀ ਅਦਾਕਾਰਾ ਬਿਪਾਸ਼ਾ ਬਾਸੂ
Shaminder
February 15th 2022 11:08 AM
ਬਿਪਾਸ਼ਾ ਬਾਸੂ (Bipasha Basu ) ਅਤੇ ਕਰਣ ਸਿੰਘ ਗਰੋਵਰ (Karan Singh Grover) ਨੇ ਬੀਤੇ ਦਿਨ ਵੈਲੇਂਟਾਈਨ ਡੇ ਮਨਾਇਆ । ਇਸ ਮੌਕੇ ‘ਤੇ ਦੋਵਾਂ ਦੀਆਂ ਤਸਵੀਰਾਂ ਅਤੇ ਵੀਡੀਓ ਖੂਬ ਵਾਇਰਲ ਹੋ ਰਹੇ ਹਨ । ਅੱਜ ਅਸੀਂ ਤੁਹਾਨੂੰ ਇਸ ਜੋੜੀ ਦੀ ਲਵ ਸਟੋਰੀ ਅਤੇ ਵਿਆਹ ਬਾਰੇ ਦੱਸਾਂਗੇ ਕਿ ਕਿਵੇਂ ਦੋਵਾਂ ਲਈ ਵਿਆਹ ਕਰਵਾਉਣਾ ਏਨਾਂ ਅਸਾਨ ਨਹੀਂ ਸੀ ਕਿਉਂਕਿ ਦੋਵਾਂ ਦਾ ਵਿਆਹ ਆਮ ਵਿਆਹਾਂ ਦੇ ਨਾਲੋਂ ਵੱਖਰਾ ਸੀ । ਬਿਪਾਸ਼ਾ ਦੇ ਨਾਲ ਵਿਆਹ ਤੋਂ ਪਹਿਲਾਂ ਕਰਣ ਸਿੰਘ ਗਰੋਵਰ ਦਾ ਦੋ ਵਾਰ ਤਲਾਕ ਹੋਇਆ ਸੀ । ਜਿਸ ਕਾਰਨ ਅਦਾਕਾਰਾ ਨੂੰ ਇਸ ਵਿਆਹ ਦੇ ਲਈ ਆਪਣੇ ਘਰ ਵਾਲਿਆਂ ਨੂੰ ਮਨਾਉਣਾ ਬਹੁਤ ਜ਼ਿਆਦਾ ਮੁਸ਼ਕਿਲ ਸੀ । ਅਦਾਕਾਰਾ ਨੇ ਇੱਕ ਇੰਟਰਵਿਊ ‘ਚ ਖੁਲਾਸਾ ਕੀਤਾ ਸੀ ਕਿ ਉਸ ਦੇ ਮਾਪਿਆਂ ਨੇ ਕਰਣ ਦੇ ਨਾਲ ਵਿਆਹ ਕਰਨ ‘ਤੇ ਕਈ ਵਾਰ ਇਤਰਾਜ਼ ਜਤਾਇਆ ਸੀ ।