ਅਦਾਕਾਰਾ ਅੰਗੀਰਾ ਧਰ ਨੇ ਕਰਵਾਇਆ ਗੁਪਤ ਵਿਆਹ, ਕਈ ਮਹੀਨਿਆਂ ਬਾਅਦ ਤਸਵੀਰਾਂ ਕੀਤੀਆਂ ਸਾਂਝੀਆਂ

By  Rupinder Kaler June 26th 2021 01:53 PM

ਲਾਕਡਾਊਨ ਪੀਰੀਅਡ ਵਿੱਚ ਮਨੋਰੰਜਨ ਦੀ ਦੁਨੀਆਂ ਵਿੱਚ ਸੈਲੀਬ੍ਰਿਟੀ ਨੇ ਵਿਆਹ ਕਰਵਾਇਆ ਹੈ । ਹਾਲ ਹੀ ਵਿੱਚ ਟੀਵੀ ਅਦਾਕਾਰ ਅੰਕਿਤ ਗੇਰਾ ਨੇ ਗੁਪਤ ਰੂਪ ਵਿੱਚ ਵਿਆਹ ਕਰਵਾ ਲਿਆ। ਇਸੇ ਤਰ੍ਹਾਂ ਅਦਾਕਾਰਾ ਐਵਲਿਨ ਸ਼ਰਮਾ ਦੇ ਵਿਆਹ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ । ਹੁਣ ਬਾਲੀਵੁੱਡ ਅਦਾਕਾਰਾ ਅੰਗੀਰਾ ਧਰ ਦੇ ਵਿਆਹ ਦੀਆਂ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ।

Pic Courtesy: Instagram

ਹੋਰ ਪੜ੍ਹੋ :

Pic Courtesy: Instagram

ਅੰਗੀਰਾ ਨੇ ਡਾਇਰੈਕਟਰ ਆਨੰਦ ਤਿਵਾਰੀ ਨਾਲ ਗੁਪਤ ਰੂਪ ਨਾਲ ਵਿਆਹ ਕਰਵਾ ਲਿਆ ਹੈ। ਅੰਗੀਰਾ ਨੇ ਆਪਣੇ ਇੰਸਟਾਗ੍ਰਾਮ ਤੋਂ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ। ਦੋਵਾਂ ਨੇ 30 ਅਪ੍ਰੈਲ ਨੂੰ ਵਿਆਹ ਕਰਵਾ ਲਿਆ ਸੀ ਅਤੇ ਹੁਣ ਇਸ ਦਾ ਖੁਲਾਸਾ ਹੋ ਗਿਆ ਹੈ। ਵਿਆਹ ਦੀ ਰਸਮ ਕੋਵਿਡ ਦੇ ਨਿਯਮਾਂ ਅਨੁਸਾਰ ਪੂਰੀ ਕੀਤੀ ਗਈ ਸੀ। ਵਿਆਹ ਵਿਚ ਦੋਵਾਂ ਪਾਸਿਆਂ ਦੇ ਸਿਰਫ ਕੁਝ ਵਿਸ਼ੇਸ਼ ਮਹਿਮਾਨ ਸ਼ਾiਮਲ ਹੋਏ।

Pic Courtesy: Instagram

ਇਹ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਅੰਗੀਰਾ ਨੇ ਵਿਆਹ ਸਮਾਰੋਹ ਦੀਆਂ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਪਹਿਲੀ ਫੋਟੋ ਵਿਚ ਦੋਵੇਂ ਪੈਵੇਲੀਅਨ ਵਿਚ ਬੈਠੇ ਹਨ ਅਤੇ ਇਕ ਦੂਜੇ ਨੂੰ ਵੇਖਦੇ ਹੋਏ ਮੁਸਕਰਾ ਰਹੇ ਹਨ।

 

View this post on Instagram

 

A post shared by Angira Dhar (@angira)

ਅੰਗੀਰਾ ਨੇ ਤਸਵੀਰ ਦੇ ਨਾਲ ਕੈਪਸ਼ਨ ਵਿੱਚ ਲਿਖਿਆ, “30 ਅਪ੍ਰੈਲ ਨੂੰ, ਮੈਂ ਅਤੇ ਆਨੰਦ ਨੇ ਪਰਿਵਾਰ ਅਤੇ ਖਾਸ ਦੋਸਤਾਂ ਦੀ ਮੌਜੂਦਗੀ ਵਿੱਚ ਸਾਡੀ ਦੋਸਤੀ ਨੂੰ ਵਿਆਹ ਵਿੱਚ ਬਦਲ ਦਿੱਤਾ। ਹੌਲੀ ਹੌਲੀ ਸਾਡੇ ਆਲੇ-ਦੁਆਲੇ ਅਨਲੌਕ ਹੋ ਰਿਹਾ ਹੈ, ਇਸ ਲਈ ਅਸੀਂ ਤੁਹਾਡੇ ਨਾਲ ਆਪਣੀ ਖੁਸ਼ੀ ਵੀ ਖੋਲ੍ਹ ਰਹੇ ਹਾਂ’।

Related Post