ਛੋਟੀ ਉਮਰ ਵਿੱਚ ਹੀ ਇਸ ਅਦਾਕਾਰਾ ਨੇ ਫਾਨੀ ਸੰਸਾਰ ਨੂੰ ਕਿਹਾ ਅਲਵਿਦਾ, 24 ਸਾਲਾ ਦੀ ਉਮਰ ਵਿੱਚ ਇਸ ਬਿਮਾਰੀ ਨਾਲ ਹੋਈ ਮੌਤ

Bengali actor Aindrila Sharma died: ਮਨੋਰੰਜਨ ਜਗਤ ਤੋਂ ਇੱਕ ਦੁਖਦਾਇਕ ਖਬਰ ਸਾਹਮਣੇ ਆਈ ਹੈ ਇੱਕ ਹੋਰ ਅਦਾਕਾਰਾ ਛੁੱਟੀ ਉਮਰ ਵਿੱਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਈ ਹੈ। ਬੰਗਾਲੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਏਂਡ੍ਰਿਲਾ ਸ਼ਰਮਾ ਦਾ ਦਿਹਾਂਤ ਹੋ ਗਿਆ ਹੈ। ਮਲਟੀਪਲ ਕਾਰਡੀਅਕ ਅਰੈਸਟ ਆਉਣ ਤੋਂ ਬਾਅਦ ਅਦਾਕਾਰਾ ਨੇ 20 ਨਵੰਬਰ ਨੂੰ ਦਮ ਤੋੜ ਦਿੱਤਾ। ਬੀਤੇ ਕੁਝ ਦਿਨਾਂ ਤੋਂ ਅਦਾਕਾਰਾ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ ਤੇ ਹੁਣ ਉਸ ਨੇ ਹਮੇਸ਼ਾ ਲਈ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਈ ਹੈ। ਜਿਸ ਤੋਂ ਬਾਅਦ ਮਨੋਰੰਨਜ ਜਗਤ ‘ਚ ਸੋਗ ਦੀ ਲਹਿਰ ਫੈਲ ਗਈ ਹੈ।
ਹੋਰ ਪੜ੍ਹੋ: ਧੀ ਆਥੀਆ ਦੇ ਵਿਆਹ ਨੂੰ ਲੈ ਕੇ ਸੁਨੀਲ ਸ਼ੈੱਟੀ ਨੇ ਦਿੱਤਾ ਵੱਡਾ ਅਪਡੇਟ, ਜਲਦ ਹੀ ਵੱਜੇਗੀ ਸ਼ਹਿਨਾਈ
image source: Instagram
Aindrila Sharma ਦਿਲ ਦਾ ਦੌਰਾ ਪੈਣ ਤੋਂ ਬਾਅਦ ਅਦਾਕਾਰਾ ਦਾ ਡਾਕਟਰਾਂ ਨੇ ਕਾਰਡੀਓਪਲਮੋਨਰੀ ਰਿਸਸੀਟੇਸ਼ਨ ਵੀ ਕੀਤਾ ਸੀ। ਹਾਲਾਂਕਿ ਉਸ ਦੀ ਹਾਲਤ ਲਗਾਤਾਰ ਨਾਜ਼ੁਕ ਬਣੀ ਹੋਈ ਸੀ।
ਅਦਾਕਾਰਾ ਏਂਡ੍ਰਿਲਾ ਸ਼ਰਮਾ ਨੂੰ 1 ਨਵੰਬਰ ਨੂੰ ਬੇਹੋਸ਼ੀ ਦੀ ਹਾਲਤ ’ਚ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ ਨੂੰ 15 ਨਵੰਬਰ ਨੂੰ ਮਲਟੀਪਲ ਕਾਰਡੀਅਕ ਅਰੈਸਟ ਆਏ ਸਨ, ਜਿਸ ਤੋਂ ਬਾਅਦ ਉਸ ਦੀ ਹਾਲਤ ਹੋਰ ਵਿਗੜ ਗਈ। ਜਿਸ ਤੋਂ ਬਾਅਦ ਉਹ ਵੈਂਟੀਲੇਟਰ ’ਤੇ ਸੀ। ਕਾਰਡੀਅਕ ਅਰੈਸਟ ਆਉਣ ਤੋਂ ਪਹਿਲਾਂ ਅਦਾਕਾਰਾ ਨੂੰ ਬ੍ਰੇਨ ਸਟ੍ਰੋਕ ਵੀ ਆਇਆ ਸੀ, ਜਿਸ ਕਾਰਨ ਉਸ ਦੇ ਦਿਮਾਗ ’ਚ ਬਲੱਡ ਕਲੌਟਸ ਜਮ੍ਹਾ ਹੋ ਗਿਆ ਸੀ।
image source: Instagram
ਬ੍ਰੇਨ ਸਟ੍ਰੋਕ ਤੋਂ ਬਾਅਦ ਹੁਣ ਅਦਾਕਾਰਾ ਦਾ ਮਲਟੀਪਲ ਕਾਰਡੀਅਕ ਅਰੈਸਟ ਆਉਣ ਤੋਂ ਬਾਅਦ ਦਿਹਾਂਤ ਹੋ ਗਿਆ। ਡਾਕਟਰਾਂ ਦੀ ਟੀਮ ਨੇ ਏਂਡ੍ਰਿਲਾ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਬਿਮਾਰੀ ਦੇ ਨਾਲ ਜੰਗ ਲੜਦੇ ਹੋਏ ਆਖਿਰਕਾਰ ਅਦਾਕਾਰਾ ਜ਼ਿੰਦਗੀ ਦੀ ਜੰਗ ਹਾਰ ਗਈ।
image source: Instagram