ਇਸ ਨਾਮੀ ਅਦਾਕਾਰਾ ਦਾ ਹਾਲ ਦੇਖ ਕੇ ਉੱਡ ਜਾਉਣਗੇ ਹੋਸ਼, ਸੜਕ ਕਿਨਾਰੇ ਸਬਜ਼ੀ ਵੇਚਣ ਵਾਲੀ ਤਸਵੀਰ ਆਈ ਸਾਹਮਣੇ, ਜਾਣੋ ਪੂਰੀ ਖ਼ਬਰ!

By  Lajwinder kaur July 18th 2022 07:39 PM -- Updated: July 18th 2022 07:04 PM

Adah Sharma Latest Pics: ਹਿੰਦੀ ਅਤੇ ਦੱਖਣ ਭਾਰਤ ਦੀ ਮਸ਼ਹੂਰ ਅਦਾਕਾਰਾ ਅਦਾ ਸ਼ਰਮਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਸੋਸ਼ਲ ਮੀਡੀਆ ਉੱਤੇ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਪਰ ਉਨ੍ਹਾਂ ਨੇ ਆਪਣੀ ਨਵੀਂ ਤਸਵੀਰ ਦੇ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। ਪਰ ਹਾਲ ਹੀ 'ਚ ਉਸ ਵੱਲੋਂ ਪੋਸਟ ਕੀਤੀਆਂ ਗਈਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

ਇਨ੍ਹਾਂ ਤਸਵੀਰਾਂ 'ਚ ਉਸ ਨੂੰ ਪਛਾਣਨਾ ਬਹੁਤ ਮੁਸ਼ਕਲ ਹੈ ਅਤੇ ਉਹ ਸੜਕ ਕਿਨਾਰੇ ਬੈਠੀ ਸਬਜ਼ੀ ਵੇਚਦੀ ਵੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਅਦਾ ਦਾ ਰੂਪ ਬਿਲਕੁਲ ਬਦਲਿਆ ਹੋਇਆ ਹੈ। ਉਹ ਸੂਤੀ ਕੱਪੜੇ ਪਾ ਕੇ ਕਾਫੀ ਪਰੇਸ਼ਾਨ ਨਜ਼ਰ ਆ ਰਹੀ ਹੈ, ਅਦਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਚਿੰਤਾ ਵੀ ਵਧ ਗਈ ਹੈ।

ਹੋਰ ਪੜ੍ਹੋ :ਤੀਜੀ ਪ੍ਰੈਗਨੈਂਸੀ ਦੀ ਅਫ਼ਵਾਹਾਂ ਦੇ ਵਿਚਕਾਰ, ਕਰੀਨਾ ਕਪੂਰ ਦੀਆਂ ਤਾਜ਼ਾ ਤਸਵੀਰਾਂ ਹੋਈਆਂ ਵਾਇਰਲ

ada sharma image

ਅਦਾ ਸ਼ਰਮਾ ਨੇ ਖੁਦ ਆਪਣੀ ਇਹ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ, ਜਿਸ 'ਚ ਉਹ ਦਰੱਖਤ ਦੇ ਹੇਠ ਸਬਜ਼ੀਆਂ ਦੇ ਢੇਰ ਨਾਲ ਦਿਖਾਈ ਦੇ ਰਹੀ ਹੈ। ਉਸ ਦੇ ਵਾਲ ਖਿੱਲਰੇ ਹੋਏ ਹਨ ਅਤੇ ਚਿਹਰੇ 'ਤੇ ਤਣਾਅ ਸਾਫ ਦਿਖਾਈ ਦੇ ਰਿਹਾ ਹੈ। ਅਦਾ ਦਾ ਇਹ ਲੁੱਕ ਦੇਖ ਕੇ ਜੇਕਰ ਤੁਸੀਂ ਵੀ ਪਰੇਸ਼ਾਨ ਹੋ ਰਹੇ ਹੋ ਤਾਂ ਅਸੀਂ ਤੁਹਾਨੂੰ ਦੱਸਦੇ ਹਾਂ ਇਸ ਦੀ ਸੱਚਾਈ।

Adah Sharma bollywood actress

ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਕਿ ਅਦਾ ਸ਼ਰਮਾ ਅਕਸਰ ਆਪਣੇ ਲੁੱਕ ਅਤੇ ਕੱਪੜਿਆਂ ਨੂੰ ਲੈ ਕੇ ਪ੍ਰਯੋਗ ਕਰਦੀ ਨਜ਼ਰ ਆਉਂਦੀ ਹੈ ਅਤੇ ਉਸ ਦੀ ਹਾਲ ਹੀ ਵਿੱਚ ਪੋਸਟ ਕੀਤੀ ਗਈ ਤਸਵੀਰ ਵੀ ਇਸ ਦਾ ਇੱਕ ਹਿੱਸਾ ਹੈ। ਦਰਅਸਲ ਅਦਾ ਸ਼ਰਮਾ ਨੇ ਆਪਣੀਆਂ ਤਿੰਨ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਇਨ੍ਹਾਂ 'ਚੋਂ ਇੱਕ ਤਸਵੀਰ 'ਚ ਉਹ ਸਬਜ਼ੀ ਵੇਚਦੀ ਨਜ਼ਰ ਆ ਰਹੀ ਹੈ ਤਾਂ ਦੂਜੇ ਪਾਸੇ 2 ਤਸਵੀਰਾਂ 'ਚ ਉਹ ਕਾਫੀ ਬੋਲਡ ਨਜ਼ਰ ਆ ਰਹੀ ਹੈ।

ada sharma

ਉਸਨੇ ਪੱਤਿਆਂ ਦੇ ਬਣੇ ਹਰੇ ਰੰਗ ਦੇ ਕੱਪੜੇ ਪਾਏ ਹੋਏ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਮਜ਼ਾਕੀਆ ਕੈਪਸ਼ਨ ਵੀ ਲਿਖਿਆ ਹੈ- 'ਸੁਣਿਆ ਹੈ ਸਬਜ਼ੀਆਂ ਦੀ ਕੀਮਤ ਵੱਧ ਗਈ ਹੈ, ਫੈਸ਼ਨ ਸਿਰਫ ਮਜ਼ੇਦਾਰ ਚੀਜ਼ ਹੈ, ਤੁਸੀਂ ਜੋ ਵੀ ਖਾਸ ਹੋ, ਉਸ ਨੂੰ ਗੰਭੀਰਤਾ ਨਾਲ ਲਓ ।'

ਇਨ੍ਹਾਂ ਤਸਵੀਰਾਂ ਤੋਂ ਇਲਾਵਾ ਅਦਾ ਸ਼ਰਮਾ ਹਰਿਆਲੀ ਅਤੇ ਕੁਦਰਤ ਨੂੰ ਪਿਆਰ ਕਰਨ ਅਤੇ ਉਨ੍ਹਾਂ ਵਿਚਕਾਰ ਰਹਿਣ ਦੀ ਸਲਾਹ ਦਿੰਦੀ ਨਜ਼ਰ ਆ ਰਹੀ ਹੈ।

 

 

View this post on Instagram

 

A post shared by Adah Sharma (@adah_ki_adah)

Related Post