ਬਾਲੀਵੁੱਡ 'ਚ ਇਨ੍ਹੀਂ ਦਿਨੀ ਵਿਆਹ ਦਾ ਦੌਰ ਚੱਲ ਰਿਹਾ ਹੈ। ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਟੀਵੀ ਅਦਾਕਾਰਾ ਅੰਕਿਤਾ ਲੋਖੰਡੇ, ਮੌਨੀ ਰਾਏ, ਕਰਿਸ਼ਮਾ ਤੰਨਾ ਵਰਗੀਆਂ ਅਭਿਨੇਤਰੀਆਂ ਵਿਆਹ ਦੇ ਬੰਧਨ ਵਿੱਚ ਬੱਝ ਗਈਆਂ ਹਨ। ਹੁਣ ਮਿਰਜ਼ਾਪੁਰ ਫੇਮ ਐਕਟਰ ਵਿਕਰਾਂਤ ਮੈਸੀ ਨੇ ਵੀ ਆਪਣੀ ਗਰਲਫ੍ਰੈਂਡ ਸ਼ੀਤਲ ਠਾਕੁਰ ਨਾਲ ਵਿਆਹ ਕਰ ਲਿਆ ਹੈ।
ਮੀਡੀਆ ਰਿਪੋਰਟਾਂ ਦੇ ਮੁਤਾਬਕ, ਅਦਾਕਾਰ ਨੇ ਵੈਲੇਨਟਾਈਨ ਡੇਅ ਦੇ ਖਾਸ ਮੌਕੇ 'ਤੇ ਆਪਣੀ ਲੰਬੇ ਸਮੇਂ ਦੀ ਗਰਲਫ੍ਰੈਂਡ ਸ਼ੀਤਲ ਠਾਕੁਰ ਨਾਲ ਵਿਆਹ ਦੇ ਬੰਧਨ ਵਿੱਚ ਬੱਝੇ ਹਨ। ਇਸ ਜੋੜੇ ਨੇ ਆਪਣੇ ਵਰਸੋਵਾ ਸਥਿਤ ਘਰ ਵਿੱਚ ਰਜਿਸਟਰਡ ਵਿਆਹ ਕਰਵਾਇਆ ਹੈ। ਇਸ ਮੌਕੇ 'ਤੇ ਵਿਕਰਾਂਤ ਅਤੇ ਸ਼ੀਤਲ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਦੋਵਾਂ ਦੇ ਕਰੀਬੀ ਦੋਸਤ ਵੀ ਮੌਜੂਦ ਸਨ।
ਵਿਕਰਾਂਤ ਅਤੇ ਸ਼ੀਤਲ ਨੇ ਇਹ ਵਿਆਹ ਬਹੁਤ ਹੀ ਗੁਪਤ ਤਰੀਕੇ ਨਾਲ ਕਰਵਾਇਆ ਹੈ। ਰਿਪੋਰਟ ਮੁਤਾਬਕ ਜੋੜੇ ਨੇ ਕੁਝ ਦਿਨ ਪਹਿਲਾਂ ਹੀ ਵਿਆਹ ਦੀ ਤਰੀਕ ਤੈਅ ਕੀਤੀ ਸੀ। ਜਿਸ ਤੋਂ ਬਾਅਦ ਦੋਹਾਂ ਨੇ ਕਾਨੂੰਨੀ ਤੌਰ 'ਤੇ ਇਕ ਦੂਜੇ ਨੂੰ ਆਪਣਾ ਸਾਥੀ ਚੁਣ ਲਿਆ ਹੈ। ਸ਼ੀਤਲ ਅਤੇ ਵਿਕਰਾਂਤ ਦੇ ਵਿਆਹ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਾਲੇ ਬਹੁਤ ਖੁਸ਼ ਹਨ।
ਹੋਰ ਪੜ੍ਹੋ : Valentine's Day 'ਤੇ ਰੋਹਨਪ੍ਰੀਤ ਨੇ ਪਤਨੀ ਨੇਹਾ ਕੱਕੜ ਨੂੰ ਦਿੱਤਾ ਸਰਪ੍ਰਾਈਜ਼, ਰੋਮਾਂਸ 'ਚ ਡੁੱਬੀ ਹੋਈ ਨਜ਼ਰ ਆਈ ਇਹ ਜੋੜੀ
ਜ਼ਿਕਰਯੋਗ ਹੈ ਕਿ ਵਿਕਰਾਂਤ ਮੈਸੀ ਅਤੇ ਸ਼ੀਤਲ ਠਾਕੁਰ 2015 ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਇਸ ਤੋਂ ਪਹਿਲਾਂ ਦੋਹਾਂ ਨੇ ਸਾਲ 2019 'ਚ ਗੁਪਤ ਤੌਰ 'ਤੇ ਮੰਗਣੀ ਕੀਤੀ ਸੀ। ਇਸ ਮੰਗਣੀ ਸਮਾਰੋਹ 'ਚ ਸਿਰਫ ਵਿਕਰਾਂਤ ਅਤੇ ਸ਼ੀਤਲ ਦੇ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਏ। ਅਜਿਹੇ 'ਚ ਹੁਣ ਮੰਗਣੀ ਦੀ ਤਰ੍ਹਾਂ ਇਸ ਜੋੜੇ ਨੇ ਚੁੱਪਚਾਪ ਵਿਆਹ ਵੀ ਕਰ ਲਿਆ ਹੈ।
ਆਪਣੇ ਇੱਕ ਇੰਟਰਵਿਊ ਦੇ ਦੌਰਾਨ ਵਿਕਰਾਂਤ ਨੇ ਕਿਹਾ ਸੀ ਕਿ ਉਹ ਤੇ ਸ਼ੀਤਲ ਸਾਲ 2020 ਦੇ ਵਿੱਚ ਹੀ ਵਿਆਹ ਕਰਵਾਉਣ ਵਾਲੇ ਸਨ, ਪਰ ਕੋਰੋਨਾ ਮਹਾਂਮਾਰੀ ਦੇ ਚੱਲਦੇ ਉਨ੍ਹਾਂ ਦੇ ਵਿਆਹ ਦੀ ਡੇਟ ਲਗਾਤਾਰ ਟੱਲਦੀ ਰਹੀ ਹੈ।
ਜੇਕਰ ਵਿਕਰਾਂਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਵਿਕਰਾਂਤ ਨੂੰ ਆਖਰੀ ਵਾਰ ਜ਼ੀ5 'ਤੇ ਰਿਲੀਜ਼ ਹੋਈ ਫਿਲਮ 14 ਫੇਰੇ ਵਿੱਚ ਦੇਖਿਆ ਗਿਆ ਸੀ। ਇਸ ਤੋਂ ਇਲਾਵਾ ਉਹ ਜਲਦ ਹੀ ਜ਼ੀ5 'ਤੇ ਰਿਲੀਜ਼ ਹੋਣ ਵਾਲੀ ਆਪਣੀ ਫਿਲਮ ਲਵ ਹੋਸਟਲ 'ਚ ਨਜ਼ਰ ਆਉਣਗੇ। ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ। ਇਸ ਫਿਲਮ ਵਿੱਚ ਵਿਕਰਾਂਤ ਦੇ ਨਾਲ ਅਦਾਕਾਰ ਬੌਬੀ ਦਿਓਲ ਅਤੇ ਸਾਨਿਆ ਮਲਹੋਤਰਾ ਵੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।