ਅਦਾਕਾਰ ਸੂਰਜ ਥਾਪਰ ਦੀ ਵਿਗੜੀ ਤਬੀਅਤ, ਕਰਵਾਇਆ ਗਿਆ ਹਸਪਤਾਲ ‘ਚ ਭਰਤੀ
ਅਦਾਕਾਰ ਸੂਰਜ ਥਾਪਰ ਦੀ ਅਚਾਨਕ ਤਬੀਅਤ ਵਿਗੜ ਗਈ ਹੈ । ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਖ਼ਬਰਾਂ ਦੀ ਮੰਨੀਏ ਤਾਂ ਉਹਨਾਂ ਨੂੰ ਆਈਸੀਯੂ ਵਿਚ ਰੱਖਿਆ ਗਿਆ ਹੈ । ਉਹਨਾਂ ਨੂੰ ਕੋਰੋਨਾ ਹੈ ਜਾਂ ਨਹੀਂ ਇਸ ਦਾ ਖੁਲਾਸਾ ਨਹੀਂ ਹੋਇਆ ।
Pic Courtesy: Instagram
ਹੋਰ ਪੜ੍ਹੋ :
ਸੋਨਮ ਕਪੂਰ ਅੱਜ ਮਨਾ ਰਹੀ ਹੈ ਮੈਰਿਜ ਐਨੀਵਰਸਰੀ, ਇਸ ਤਰ੍ਹਾਂ ਸ਼ੁਰੂ ਹੋਈ ਸੀ ਲਵ ਸਟੋਰੀ
Pic Courtesy: Instagram
ਖ਼ਬਰਾਂ ਮੁਤਾਬਿਕ ਅਦਾਕਾਰ ਸੂਰਜ ਥਾਪਰ ਜਿਵੇਂ ਹੀ ਉਹ ਮੁੰਬਈ ਪਹੁੰਚੇ, ਉਨ੍ਹਾਂ ਦੀ ਸਿਹਤ ਵਿਗੜ ਗਈ ਅਤੇ ਉਸਨੂੰ ਤੁਰੰਤ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ। ਤੁਹਾਨੂੰ ਦੱਸ ਦਿੰਦੇ ਹਾਂ ਕਿ ਕੋਰੋਨਾ ਮਹਾਂਮਾਰੀ ਦੇ ਕਾਰਨ, ਮੁੰਬਈ ਵਿੱਚ ਸਾਰੀਆਂ ਸ਼ੂਟਿੰਗ ਬੰਦ ਹੋ ਗਈਆਂ ਹਨ ਅਤੇ ਸੂਰਜ ਥਾਪਰ ਗੋਆ ਵਿੱਚ ਇਕ ਸੀਰੀਅਲ ਦੀ ਸ਼ੂਟਿੰਗ ਲਈ ਹਰ ਰੋਜ਼ ਮੁੰਬਈ ਤੋਂ ਗੋਆ ਆ ਰਹੇ ਸਨ।
Pic Courtesy: Instagram
ਸੂਰਜ ਨੂੰ ਤਿੰਨ ਦਿਨਾਂ ਤੋਂ ਹਲਕਾ ਬੁਖਾਰ ਸੀ ਪਰ ਉਹ ਅਜੇ ਵੀ ਕੰਮ ਕਰ ਰਿਹਾ ਸੀ। ਹਾਲ ਹੀ ਵਿਚ, ਜਦੋਂ ਸੂਰਜ ਥਾਪਰ ਮੁੰਬਈ ਪਹੁੰਚੇ ਤਾਂ ਉਨ੍ਹਾਂ ਨੂੰ ਤੇਜ਼ ਬੁਖਾਰ ਸੀ ਅਤੇ ਉਸ ਦਾ ਆਕਸੀਜਨ ਦਾ ਪੱਧਰ ਵੀ ਘੱਟ ਹੁੰਦਾ ਜਾ ਰਿਹਾ ਸੀ। ਜਿਸ ਤੋਂ ਬਾਅਦ ਉਸਨੂੰ ਸਿੱਧੇ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ।