ਸੋਨੂੰ ਸੂਦ ਹੁਣ ਜ਼ਰੂਰਤਮੰਦਾਂ ਨੂੰ ਮੁਹੱਈਆ ਕਰਵਾਉਣਗੇ ਈ-ਰਿਕਸ਼ਾ

By  Shaminder December 14th 2020 10:13 AM

ਸੋਨੂੰ ਸੂਦ ਇੱਕ ਵਧੀਆ ਅਦਾਕਾਰ ਹੋਣ ਦੇ ਨਾਲ ਨਾਲ ਵਧੀਆ ਇਨਸਾਨ ਵੀ ਹਨ । ਉਨ੍ਹਾਂ ਨੇ ਲਾਕਡਾਊਨ ਦੌਰਾਨ ਲੋਕਾਂ ਦੀ ਕਿੰਨੀ ਸੇਵਾ ਕੀਤੀ ਹੈ, ਉਸ ਤੋਂ ਹਰ ਕੋਈ ਜਾਣੂ ਹੈ । ਲਾਕਡਾਊਨ ਤੋਂ ਬਾਅਦ ਵੀ ਉਹ ਲਗਾਤਾਰ ਲੋਕਾਂ ਦੀ ਸੇਵਾ ‘ਚ ਜੁਟੇ ਹਨ । ਹੁਣ ਇੱਕ ਵਾਰ ਮੁੜ ਤੋਂ ਉਹ ਗਰੀਬ ਰਿਕਸ਼ਾ ਚਾਲਕਾਂ ਦੀ ਮਦਦ ਲਈ ਅੱਗੇ ਆਏ ਹਨ । ਉਹ ਜਲਦ ਹੀ ਜ਼ਰੂਰਤਮੰਦਾਂ ਨੂੰ ਈ ਰਿਕਸ਼ਾ ਮੁੱਹਈਆ ਕਰਵਾਉਣਗੇ। ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ ।

Sonu Sood

ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਆਪਣੀ ਨਵੀਂ ਈਨਿਸ਼ਿਏਟਿਵ ਸ਼ੁਰੂ ਕੀਤੀ ਹੈ। ਇਸ ਦਾ ਨਾਂ 'ਖ਼ੁਦ ਕਮਾਓ, ਘਰ ਚਲਾਓ' ਹੈ।

ਹੋਰ ਪੜ੍ਹੋ : ਸੋਨੂੰ ਸੂਦ ਨੂੰ ਮਿਲਿਆ ਇੱਕ ਹੋਰ ਸਨਮਾਨ, ਟੌਪ ਗਲੋਬਲ ਏਸ਼ੀਅਨ ਸੈਲੀਬ੍ਰਿਟੀ ਦੀ ਸੂਚੀ ਵਿੱਚ ਪਹਿਲੇ ਸਥਾਨ ’ਤੇ

Sonu-Sood Sonu-Sood

ਬਾਲੀਵੁੱਡ ਫਿਲਮ ਅਦਾਕਾਰ ਸੋਨੂੰ ਸੂਦ ਨੇ ਇਸ ਬਾਰੇ ਕਿਹਾ ਕਿ ਉਹ ਲੋਕਾਂ ਦੇ  ਲਈ ਕੰਮ ਕਰਦੇ ਰਹਿਣਗੇ। ਇਕ ਇੰਟਰਵਿਊ 'ਚ ਉਨ੍ਹਾਂ ਕਿਹਾ, 'ਪਿਛਲੇ ਕਈ ਮਹੀਨਿਆਂ ਤੋਂ ਮੈਨੂੰ ਲੋਕਾਂ ਦਾ ਬਹੁਤ ਪਿਆਰ ਮਿਲਿਆ ਹੈ ਤੇ ਇਸ ਚੀਜ਼ ਨੇ ਮੈਨੂੰ ਉਨ੍ਹਾਂ ਲਈ ਕੰਮ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ ਹੈ। ਇਸ ਦੇ ਚੱਲਦਿਆਂ ਹੁਣ ਮੈਂ ਖ਼ੁਦ ਕਮਾਓ ਘਰ ਚਲਾਓ ਲਾਂਚ ਕਰ ਰਿਹਾ ਹਾਂ।'

Sonu Sood

ਸੋਨੂੰ ਸੂਦ ਨੇ ਇਹ ਵੀ ਕਿਹਾ, 'ਮੇਰਾ ਮੰਨਣਾ ਹੈ ਕਿ ਨੌਕਰੀਆਂ ਉਪਲਬੱਧ ਕਰਵਾਉਣਾ, ਇਨਾਮ ਦੇਣ ਦੇ ਮੁਕਾਬਲੇ ਜ਼ਿਆਦਾ ਚੰਗਾ ਹੈ। ਮੈਨੂੰ ਆਸ਼ਾ ਹੈ ਕਿ ਮੇਰੀ ਇਹ ਪਹਿਲ ਜ਼ਰੂਰਤਮੰਦਾਂ ਨੂੰ ਦੁਬਾਰਾ ਆਪਣੇ ਪੈਰਾਂ 'ਤੇ ਖੜ੍ਹੇ ਹੋਣ 'ਚ ਸਹਾਇਤਾ ਕਰੇਗੀ।

 

View this post on Instagram

 

A post shared by Sonu Sood (@sonu_sood)

ਇਸ ਤੋਂ ਪਹਿਲਾਂ ਸੋਨੂੰ ਸੂਦ ਨੇ ਪਰਵਾਸੀ ਰੁਜ਼ਗਾਰ ਐਪਜ਼ ਲਾਂਚ ਕੀਤਾ ਸੀ। ਇਸ 'ਤੇ ਉਨ੍ਹਾਂ ਨੇ 50,000 ਤੋਂ ਜ਼ਿਆਦਾ ਜੌਬ ਉਪਲਬੱਧ ਕਰਵਾਈ ਸੀ। ਕੋਰੋਨਾ ਮਹਾਮਾਰੀ ਦੌਰਾਨ ਇਹ ਐਪ ਕਈ ਕੰਪਨੀਆਂ ਨਾਲ ਜੁੜਿਆ ਸੀ ਤੇ ਇਸ ਨਾਲ ਕੋਈ ਲੋਕਾਂ ਨੂੰ ਨੌਕਰੀਆਂ ਮਿਲੀਆਂ ਸਨ।

Related Post