ਗੰਨੇ ਦਾ ਰਸ ਕੱਢ ਕੇ ਲੋਕਾਂ ਨੂੰ ਦਿੰਦੇ ਨਜ਼ਰ ਆਏ ਅਦਾਕਾਰ ਸੋਨੂੰ ਸੂਦ, ਵਾਇਰਲ ਹੋ ਰਿਹਾ ਵੀਡੀਓ

By  Shaminder May 6th 2022 04:04 PM

ਸੋਨੂੰ ਸੂਦ (Sonu Sood ) ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੇ ਹਨ । ਉਨ੍ਹਾਂ ਦਾ ਇੱਕ ਵੀਡੀਓ (Video) ਖੂਬ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਗੰਨੇ ਦਾ ਰਸ (Sugarcane Juice) ਕੱਢਦੇ ਹੋਏ ਨਜ਼ਰ ਆ ਰਹੇ ਹਨ ।ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ।ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸੋਨੂੰ ਸੂਦ ਦੇ ਕੋਲ ਗੰਨੇ ਦਾ ਰਸ ਪੀਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ ਅਤੇ ਲੋਕ ਗੰਨੇ ਦਾ ਰਸ ਪੀਣ ਦੇ ਲਈ ਉਤਾਵਲੇ ਨਜ਼ਰ ਆ ਰਹੇ ਹਨ ।

Sonu Sood,- image From instagram

ਹੋਰ ਪੜ੍ਹੋ : Roadies: ਰਣਵਿਜੈ ਤੋਂ ਬਾਅਦ ਰੋਡੀਜ਼ ਨੂੰ ਮਿਲਿਆ ਨਵਾਂ ਹੋਸਟ, ਇਸ ਸੀਜ਼ਨ ਨੂੰ ਹੋਸਟ ਕਰਨਗੇ ਸੋਨੂੰ ਸੂਦ

ਸੋਨੂੰ ਸੂਦ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਹੁਣ ਉਹ ਮਸ਼ਹੂਰ ਰਿਆਲਟੀ ਸ਼ੋਅ ਰੋਡੀਜ਼ ਨੂੰ ਹੋਸਟ ਕਰ ਰਹੇ ਹਨ । ਉਨ੍ਹਾਂ ਨੇ ਸਾਊਥ ਦੀਆਂ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ ।

sonu sood,, - image From instagram

ਹੋਰ ਪੜ੍ਹੋ : ਸੋਨੂੰ ਸੂਦ ਮੁੜ ਬਣੇ ਮਸੀਹਾ, ਸੜਕ ਹਾਦਸੇ ‘ਚ ਜ਼ਖਮੀ ਵਿਅਕਤੀ ਨੂੰ ਇਲਾਜ਼ ਲਈ ਖ਼ੁਦ ਲੈ ਕੇ ਪਹੁੰਚੇ ਹਸਪਤਾਲ, ਵੇਖੋ ਵੀਡੀਓ

ਉਹ ਅਕਸਰ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ । ਸੋਨੂੰ ਸੂਦ ਰੀਲ ਲਾਈਫ ‘ਚ ਤਾਂ ਹੀਰੋ ਹਨ ਹੀ, ਉੱਥੇ ਹੀ ਰੀਅਲ ਲਾਈਫ ਦੇ ਵੀ ਉਹ ਹੀਰੋ ਹਨ । ਕਿਉਂਕਿ ਲਾਕਡਾਊਨ ਦੇ ਦੌਰਾਨ ਉਨ੍ਹਾਂ ਨੇ ਦਿਲ ਖੋਲ੍ਹ ਕੇ ਲੋਕਾਂ ਦੀ ਸੇਵਾ ਕੀਤੀ ਸੀ ।

Sonu Sood,- image From instagram

ਲਾਕਡਾਊਨ ਤੋਂ ਬਾਅਦ ਵੀ ਉਹ ਲੋਕਾਂ ਦੀ ਸੇਵਾ ‘ਚ ਜੁਟੇ ਰਹੇ ਅਤੇ ਲਗਾਤਾਰ ਲੋਕਾਂ ਦੀ ਮਦਦ ਕਰ ਰਹੇ ਹਨ । ਸੋਨੂੰ ਸੂਦ ਨੇ ਲਾਕਡਾਊਨ ਦੌਰਾਨ ਇਨਸਾਨੀਅਤ ਦੀ ਅਜਿਹੀ ਮਿਸਾਲ ਪੇਸ਼ ਕੀਤੀ ਜਿਸ ਨਾਲ ਲੋਕਾਂ ਦੇ ਦਿਲਾਂ ‘ਚ ਉਨ੍ਹਾਂ ਲਈ ਖ਼ਾਸ ਜਗ੍ਹਾ ਬਣ ਚੁੱਕੀ ਹੈ । ਇਸੇ ਕਾਰਨ ਹੀ ਉਨ੍ਹਾਂ ਨੂੰ ਕਈ ਥਾਵਾਂ ‘ਤੇ ਪੂਜਿਆ ਵੀ ਜਾਂਦਾ ਹੈ ਅਤੇ ਉਨ੍ਹਾਂ ਦੇ ਬੁੱਤ ਤੱਕ ਲਗਾਏ ਗਏ ਹਨ ।

 

View this post on Instagram

 

A post shared by Sonu Sood (@sonu_sood)

Related Post