ਬਾਲੀਵੁੱਡ ਅਦਾਕਾਰ ਗੋਵਿੰਦਾ ਨੂੰ ਮਿਲ ਕੇ ਸਟੇਜ ‘ਤੇ ਹੀ ਰੋਣ ਲੱਗ ਪਏ ਅਦਾਕਾਰ ਰਣਵੀਰ ਸਿੰਘ, ਤਸਵੀਰਾਂ ਹੋ ਰਹੀਆਂ ਵਾਇਰਲ

ਬਾਲੀਵੁੱਡ ਅਦਾਕਾਰ ਗੋੋਵਿੰਦਾ (Govinda) ਦੀ ਸੋਸ਼ਲ ਮੀਡੀਆ ‘ਤੇ ਵੱਡੀ ਫੈਨ ਫਾਲੋਵਿੰਗ ਹੈ । ਉਨ੍ਹਾਂ ਦੇ ਡਾਂਸ ਦੇ ਦੀਵਾਨੇ ਸਿਰਫ ਉਨ੍ਹਾਂ ਦੇ ਫੈਨਸ ਹੀ ਨਹੀਂ ਹਨ । ਬਲਕਿ ਬਾਲੀਵੁੱਡ ਸੈਲੀਬ੍ਰੇਟੀਜ਼ ਵੀ ਹਨ । ਜਿਸ ਦੀ ਮਿਸਾਲ ਵੇਖਣ ਨੂੰ ਮਿਲੀ ਇੱਕ ਸ਼ੋਅ ਦੇ ਦੌਰਾਨ । ਜਿੱਥੇ ਅਦਾਕਾਰ ਰਣਵੀਰ ਸਿੰਘ (Ranveer Singh) ਗੋਵਿੰਦਾ ਦੀ ਪਰਫਾਰਮੈਂਸ ਦੇਖਣ ਤੋਂ ਬਾਅਦ ਅਤੇ ਉਨ੍ਹਾਂ ਨੂੰ ਮਿਲਣ ਤੋਂ ਬਾਅਦ ਰੋ (Cry) ਪਏ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਇਸ ‘ਤੇ ਆਪੋ ਆਪਣਾ ਪ੍ਰਤੀਕਰਮ ਦੇ ਰਿਹਾ ਹੈ ।
image From youtube
ਹੋਰ ਪੜ੍ਹੋ : ਨਿਮਰਤ ਖਹਿਰਾ ਨੇ ਫ਼ਿਲਮ ‘ਜੋੜੀ’ ਦੀ ਝਲਕ ਕੀਤੀ ਸਾਂਝੀ, ਦਰਸ਼ਕਾਂ ਨੂੰ ਆ ਰਹੀ ਪਸੰਦ
ਰਣਵੀਰ ਸਿੰਘ ਏਨੀਂ ਦਿਨੀਂ ਇੱਕ ਰਿਆਲਟੀ ਸ਼ੋਅ ਨੂੰ ਲੈ ਕੇ ਚਰਚਾ ‘ਚ ਹਨ । ‘ਦੀ ਬਿੱਗ ਪਿਕਚਰ’ ਨਾਂਅ ਦੇ ਇਸ ਸ਼ੋਅ ‘ਚ ਆਮ ਲੋਕਾਂ ਦੇ ਨਾਲ-ਨਾਲ ਫ਼ਿਲਮੀ ਹਸਤੀਆਂ ਵੀ ਨਜ਼ਰ ਆਉਂਦੀਆਂ ਹਨ ।ਇਸ ਹਫ਼ਤੇ ਦੇ ਆਖ਼ਰੀ ਸ਼ੋਅ ’ਚ ਜਿਥੇ ਅਦਾਕਾਰ ਗੋਵਿੰਦਾ ਨੇ ਹਿੱਸਾ ਲਿਆ, ਉੱਥੇ ਹੀ ਆਪਣੇ ਪਸੰਦੀਦਾ ਸਟਾਰ ਨਾਲ ਮਿਲਕੇ ਰਣਵੀਰ ਸਿੰਘ ਭਾਵੁਕ ਹੋ ਗਏ ਤੇ ਉੱਥੇ ਹੀ ਰੋਣ ਲੱਗੇ। ਇੰਨਾ ਹੀ ਨਹੀਂ ‘ਦਿ ਬਿੱਗ ਪਿਕਚਰ’ ਦੇ ਸੈੱਟ ’ਤੇ ਰਣਵੀਰ ਸਿੰਘ ਤੇ ਗੋਵਿੰਦਾ ਨੇ ਵੀ ਖ਼ੂਬ ਮਸਤੀ ਕੀਤੀ।ਸ਼ੋਅ ’ਚ ਗੋਵਿੰਦਾ ਨਾਲ ਮਿਲ ਕੇ ਰਣਵੀਰ ਰੋਣ ਲੱਗਿਆ।
image From instagram
ਜਿਸ ਤੋਂ ਬਾਅਦ ਅਭਿਨੇਤਾ ਉਨ੍ਹਾਂ ਨੂੰ ਚੁੱਪ ਕਰਾਉਂਦੇ ਨਜ਼ਰ ਆਏ। ਰਣਵੀਰ ਸਿੰਘ ਗੋਬਿੰਦਾ ਨੂੰ ਆਪਣਾ ਭਗਵਾਨ ਦੱਸਦੇ ਹਨ ਤੇ ਉਨ੍ਹਾਂ ਦੇ ਪੈਰਾਂ ’ਚ ਝੁਕ ਜਾਂਦੇ ਹਨ। ਗੋਵਿੰਦਾ ਨੂੰ ਮਿਲਕੇ ਉਹ ਕਹਿੰਦੇ ਹਨ ਕਿ ‘ਇਸ ਖ਼ਾਸ ਦਿਨ ’ਤੇ ਮੇਰੇ ਭਗਵਾਨ ਤੁਹਾਨੂੰ ਸਾਰਿਆਂ ਨੂੰ ਮਿਲਣ ਆ ਰਹੇ ਹਨ'। ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਰਣਵੀਰ ਸਿੰਘ ਹਾਲ ਹੀ ‘ਚ ਆਪਣੀ ਫ਼ਿਲਮ ’83’ ਦੇ ਨਾਲ ਚਰਚਾ ‘ਚ ਹਨ । ਇਸ ਫ਼ਿਲਮ ਨੂੰ ਦਰਸ਼ਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਇਹ ਫ਼ਿਲਮ 1983 ‘ਚ ਹੋਏ ਵਰਲਡ ਕੱਪ ‘ਤੇ ਬਣੀ ਹੈ । ਇਸ ਫ਼ਿਲਮ ਉਹ ਕਪਿਲ ਦੇਵ ਦੇ ਕਿਰਦਾਰ ‘ਚ ਹਨ ਜਦੋਂ ਕਿ ਦੀਪਿਕਾ ਪਾਦੂਕੋਣ ਉਨ੍ਹਾਂ ਦੀ ਪਤਨੀ ਦੇ ਕਿਰਦਾਰ ‘ਚ ਹੈ ।