ਅਦਾਕਾਰ ਰਾਣਾ ਰਣਬੀਰ ਪੋਸਟ ਪਾ ਕੇ ਪ੍ਰਸ਼ੰਸਕਾਂ ਨੂੰ ਦਿੱਤੀ ਵਿਸਾਖੀ ਦੀ ਵਧਾਈ

13 ਅਪ੍ਰੈਲ ਯਾਨੀ ਕਿ ਅੱਜ ਦਾ ਦਿਨ ਪੰਜਾਬ ਅਤੇ ਪੰਜਾਬੀਆਂ ਦੇ ਜੀਵਨ ‘ਚ ਅਹਿਮ ਦਿਨਾਂ ‘ਚੋਂ ਇੱਕ ਹੈ । ਇਸ ਦਿਨ ਨੂੰ ਹਰ ਇੱਕ ਪੰਜਾਬੀ ਬਹੁਤ ਹੀ ਗਰਮਜੋਸ਼ੀ ਦੇ ਨਾਲ ਸੈਲੀਬ੍ਰੇਟ ਕਰਦਾ ਹੈ। ਜੀ ਹਾਂ ਇਸ ਦਿਨ, ਸਿੱਖ ਧਰਮ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ 13 ਅਪ੍ਰੈਲ 1699 ‘ਚ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ । ਇਹ ਦਿਨ ਇਸ ਲਈ ਵੀ ਖ਼ਾਸ ਹੈ ਕਿਉਂਕਿ ਕਿਸਾਨਾਂ ਵੱਲੋਂ ਪੁੱਤਾਂ ਵਾਂਗ ਪਾਲੀ ਫਸਲ ਪੱਕ ਕੇ ਤਿਆਰ ਹੋ ਜਾਂਦੀ ਹੈ । ਇਸ ਦਿਨ ਕਿਸਾਨ ਵਾਢੀ ਕਰਕੇ ਕਣਕ ਨੂੰ ਸਾਂਭ ਲੈਂਦੇ ਨੇ ।
ਪੰਜਾਬੀ ਐਕਟਰ ਰਾਣਾ ਰਣਬੀਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੰਜਾਬੀ ਮਾਂ ਬੋਲੀ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਵਿਸਾਖੀ ਮੁਬਾਰਕ
Happy Visakhi’ । ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਮੁਬਾਰਕਾਂ ਦੇ ਰਹੇ ਨੇ।
ਰਾਣਾ ਰਣਬੀਰ ਏਨੀਂ ਦਿਨੀਂ ਪੰਜਾਬ ਆਏ ਹੋਏ ਨੇ ਆਪਣੀ ਨਵੀਂ ਫ਼ਿਲਮ ‘ਸ਼ਾਵਾ ਨੀ ਗਿਰਧਾਰੀ ਲਾਲ’ ਕਰਕੇ । ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਫ਼ਿਲਮ ਨੂੰ ਗਿੱਪੀ ਗਰੇਵਾਲ ਹੀ ਡਾਇਰੈਕਟ ਕਰ ਰਹੇ ਨੇ ਤੇ ਇਸ ਫ਼ਿਲਮ ਦੀ ਕਹਾਣੀ ਨੂੰ ਰਾਣਾ ਰਣਬੀਰ ਨੇ ਲਿਖਿਆ ਹੈ। ਐਕਟਰ ਰਾਣਾ ਰਣਬੀਰ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਵੀ ਨਜ਼ਰ ਆਉਣਗੇ। ਇਸ ਫ਼ਿਲਮ ‘ਚ ਨੀਰੂ ਬਾਜਵਾ, ਹਿਮਾਂਸ਼ੀ ਖੁਰਾਨਾ ਤੇ ਸੁਰੀਲੀ ਗੌਤਮ ਤੇ ਕਈ ਹੋਰ ਪੰਜਾਬੀ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ।
View this post on Instagram