ਅਦਾਕਾਰ ਪੁਖਰਾਜ ਭੱਲਾ ਨੇ ਆਪਣੀ ਲਾੜੀ ਨਾਲ ਇੱਕ ਤੋਂ ਬਾਅਦ ਇੱਕ ਪੰਜਾਬੀ ਗੀਤਾਂ ’ਤੇ ਪਾਇਆ ਭੰਗੜਾ ਵੀਡੀਓ ਵਾਇਰਲ

ਜਸਵਿੰਦਰ ਭੱਲਾ ਦੇ ਬੇਟੇ ਪੁਖਰਾਜ ਭੱਲਾ (Pukhraj Bhalla) ਹਾਲ ਹੀ ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਹਨ । ਉਹਨਾਂ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਰ ਰਹੀਆਂ ਹਨ ।ਇਹ ਵੀਡੀਓ ਤੇ ਤਸਵੀਰਾਂ ਉਹਨਾਂ (Pukhraj Bhalla) ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ । ਇਸ ਸਭ ਦੇ ਚੱਲਦੇ ਨਵ-ਵਿਆਹੀ ਜੋੜੀ ਦੀ ਬਹੁਤ ਹੀ ਪਿਆਰੀ ਜਿਹੀ ਵੀਡੀਓ ਵਾਇਰਲ ਹੋ ਰਹੀ ਹੈ । ਇਸ ਵੀਡੀਓ ਵਿੱਚ ਪੁਖਰਾਜ ਉਹਨਾਂ ਦੀ ਲਾੜੀ ਦੀਸ਼ੂ ਸਿੱਧੂ ਤੇ ਜਸਵਿੰਦਰ ਭੱਲਾ ਇੱਕ ਤੋਂ ਬਾਅਦ ਇੱਕ ਪੰਜਾਬੀ ਗੀਤਾਂ ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ ।
Pic Courtesy: Instagram
ਹੋਰ ਪੜ੍ਹੋ :
ਨੀਰੂ ਬਾਜਵਾ ਨੇ ਆਪਣੇ ਇਸ ਸੁਫ਼ਨੇ ਨੂੰ ਪੂਰਾ ਕਰਨ ਦੇ ਲਈ ਕੀਤਾ ਏਨਾ ਸੰਘਰਸ਼, ਪੋਸਟ ਕੀਤੀ ਸਾਂਝੀ
Pic Courtesy: Instagram
ਵੀਡੀਓ ਵਿੱਚ ਨਵ ਵਿਆਹੀ ਜੋੜੀ ਖੂਬ ਮਸਤੀ ਕਰਦੀ ਨਜ਼ਰ ਆ ਰਹੀ ਹੈ । ਇਸ ਵੀਡੀਓ ਤੇ ਲੋਕਾਂ ਵੱਲੋਂ ਖੂਬ ਕਮੈਂਟ ਕੀਤੇ ਜਾ ਰਹੇ ਹਨ ਤੇ ਪੁਖਰਾਜ ਭੱਲਾ (Pukhraj Bhalla) ਨੂੰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਦੀਆਂ ਵਧਾਈਆਂ ਦੇ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਪੁਖਰਾਜ ਭੱਲਾ ਦੀ ਲਾਈਫ ਪਾਟਨਰ ਦੀਸ਼ੂ ਸਿੱਧੂ ਕੈਨੇਡਾ ਦੀ ਵਸਨੀਕ ਹੈ ਜਦੋਂ ਕਿ ਮੂਲ ਰੂਪ ਵਿੱਚ ਪੰਜਾਬ ਦੇ ਪਟਿਆਲਾ ਦੀ ਰਹਿਣ ਵਾਲੀ ਹੈ ।
ਦੀਸ਼ੂ ਕਿਸ ਪ੍ਰੋਫੈਸ਼ਨ ਨਾਲ ਜੁੜੀ ਹੋਈ ਹੈ ਇਸ ਦੀ ਕੋਈ ਜਾਣਕਾਰੀ ਨਹੀਂ ਹੈ ।16 ਨਵੰਬਰ ਨੂੰ ਇਸ ਜੋੜੀ ਨੇ ਮੰਗਣੀ ਕਰਵਾਈ ਸੀ । ਇਸ ਪ੍ਰੋਗਰਾਮ ਵਿੱਚ ਪੁਖਰਾਜ ਭੱਲਾ ਅਤੇ ਦੀਸ਼ੂ ਸਿੱਧੂ ਨੇ ਆਪਣੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਦੀ ਮੌਜੂਦਗੀ ਵਿੱਚ ਇੱਕ ਦੂਜੇ ਨਾਲ ਮੰਗਣੀ ਦੀਆਂ ਰਸਮਾਂ ਪੂਰੀਆਂ ਕੀਤੀਆਂ ਸਨ । ਹੁਣ ਇਹ ਜੋੜੀ ਵਿਆਹ ਦੇ ਬੰਧਨ ਵਿਚ ਬੱਝ ਗਈ ਹੈ ।