ਅਦਾਕਾਰ ਪ੍ਰਕਾਸ਼ ਰਾਜ ਨੇ ਆਪਣੀ ਪਤਨੀ ਪੋਨੀ ਵਰਮਾ ਨਾਲ ਕਰਵਾਇਆ ਦੂਜੀ ਵਾਰ ਵਿਆਹ

By  Rupinder Kaler August 26th 2021 05:36 PM

ਅਦਾਕਾਰ ਪ੍ਰਕਾਸ਼ ਰਾਜ (Prakash Raj) ਨੇ ਆਪਣੀ ਪਤਨੀ ਪੋਨੀ ਵਰਮਾ ਨਾਲ ਦੂਜਾ ਵਿਆਹ ਕੀਤਾ ਹੈ । ਇਸ ਖ਼ਬਰ ਨੇ ਹਰ ਪਾਸੇ ਚਰਚੇ ਛੇੜ ਦਿੱਤੇ ਹਨ ।ਪ੍ਰਕਾਸ਼ ਇਕਲੌਤਾ ਅਭਿਨੇਤਾ ਨਹੀਂ ਹੈ ਜਿਸ ਨੇ ਆਪਣੀ ਪਤਨੀ ਨਾਲ ਦੂਜੀ ਵਾਰ ਵਿਆਹ ਕੀਤਾ ਹੈ। ਉਸ ਤੋਂ ਪਹਿਲਾਂ ਅਦਾਕਾਰ ਗੋਵਿੰਦਾ ਅਤੇ ਅਨੂੰ ਕਪੂਰ ਵੀ ਇਸ ਤਰ੍ਹਾਂ ਦੀ ਹਰਕਤ ਕਰ ਚੁੱਕੇ ਹਨ । ਪ੍ਰਕਾਸ਼ ਰਾਜ (Prakash Raj) ਨੇ ਖੁਲਾਸਾ ਕਰਦੇ ਹੋਏ ਇਹ ਵੀ ਦੱਸਿਆ ਹੈ ਕਿ ਉਸ ਨੇ ਆਪਣੀ ਪਤਨੀ ਨਾਲ ਦੂਜੀ ਵਾਰ ਵਿਆਹ ਕਿਉਂ ਕੀਤਾ? ਉਸ ਨੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਤਸਵੀਰਾਂ ਨਾਲ ਸਾਰੀ ਗੱਲ ਦਾ ਖੁਲਾਸਾ ਕੀਤਾ।

ਹੋਰ ਪੜ੍ਹੋ :

ਗਿੱਪੀ ਗਰੇਵਾਲ ਦੇ ਪੁੱਤਰਾਂ ਦਾ ਕਿਊਟ ਵੀਡੀਓ ਹੋ ਰਿਹਾ ਵਾਇਰਲ, ਦਰਸ਼ਕਾਂ ਨੂੰ ਆ ਰਿਹਾ ਪਸੰਦ

ਪ੍ਰਕਾਸ਼ (Prakash Raj) ਨੇ ਦੱਸਿਆ ਕਿ ਉਸ ਨੇ ਇਹ ਕਦਮ ਆਪਣੇ ਬੇਟੇ ਦੀ ਖਾਤਰ ਚੁੱਕਿਆ ਹੈ, ਕਿਉਂਕਿ ਉਸ ਦਾ ਬੇਟਾ ਉਸ ਦੇ ਵਿਆਹ ਨੂੰ ਦੁਬਾਰਾ ਦੇਖਣਾ ਚਾਹੁੰਦਾ ਸੀ। ਉਸ ਨੇ ਲਿਖਿਆ, "ਅਸੀਂ ਅੱਜ ਰਾਤ ਦੁਬਾਰਾ ਵਿਆਹ ਕਰਵਾ ਲਿਆ ਕਿਉਂਕਿ ਸਾਡਾ ਬੇਟਾ ਸਾਡਾ ਵਿਆਹ ਵੇਖਣਾ ਚਾਹੁੰਦਾ ਸੀ।"

ਇਸ ਤੋਂ ਪਹਿਲਾਂ ਗੋਵਿੰਦਾ ਨੇ ਵੀ ਇੱਕ ਵਾਰ ਫਿਰ ਸੁਨੀਤਾ ਨਾਲ ਪੂਰੇ ਰੀਤੀ ਰਿਵਾਜਾਂ ਨਾਲ 2015 ‘ਚ ਵਿਆਹ ਕਰਵਾਇਆ ਸੀ ।ਗੋਵਿੰਦਾ ਨੇ ਦੱਸਿਆ ਸੀ ਕਿ ਉਸਨੇ ਅਜਿਹਾ ਆਪਣੀ ਮਾਂ ਦੇ ਕਹਿਣ ਤੇ ਕੀਤਾ ਕਿਉਂਕਿ ਉਸਦੀ ਮਾਂ ਅੰਕ ਵਿਗਿਆਨ ਵਿੱਚ ਬਹੁਤ ਭਰੋਸਾ ਕਰਦੀ ਹੈ। ਇਸੇ ਤਰ੍ਹਾਂ ਅੰਨੂ ਕਪੂਰ ਨੇ ਸਾਲ 1992 ਵਿੱਚ ਅਨੁਪਮਾ ਪਟੇਲ ਨਾਲ ਵਿਆਹ ਕੀਤਾ ਸੀ।

Related Post